ਵਰਲਡ ਵਾਈਡ ਸਕੋਪ ਸੰਸਥਾਂ ਲੋਕਾਂ ਦੀ ਸੇਵਾ ਲਈ ਹਰ ਪਲ ਹਾਜ਼ਰ- ਜੋਗਿੰਦਰ ਸਿੰਘ ਮਾਨ


ਫਗਵਾੜਾ 18 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬ੍ਰਹਮ ਗਿਆਨੀ 108 ਸੰਤ ਬਾਬਾ ਮੋਨੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਸਵਰਗਵਾਸੀ ਸ: ਦਰਬਾਰਾ ਸਿੰਘ ਜੋਹਲ ਸਾਬਕਾ ਮੁ¤ਖ ਮੰਤਰੀ ਪੰਜਾਬ ਦੇ ਪਰਿਵਾਰ ਵਲੋਂ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ (ਯੂ.ਕੇ.) ਦੇ ਸਰਪ੍ਰਸਤ ਸ: ਪਿੰਦੂ ਜੋਹਲ (ਯੂ.ਕੇ.) ਅਤੇ ਬਾਹੜਾ ਪਰਿਵਾਰ ਦੇ ਸਹਿਯੋਗ ਨਾਲ 3 ਅਤੇ 4 ਜਨਵਰੀ ਨੂੰ ਪਿੰਡ ਭਾਣੌਕੀ ਅਤੇ ਜੋਹਲ ਫਾਰਮ ਘੁੜਕਾ ਵਿਖੇ ਜੋ ਮੁਫ਼ਤ ਅ¤ਖਾਂ ਦਾ ਅਤੇ ਖੁਨਦਾਨ ਕੈਂਪ ਲਾਏ ਗਏ ਸਨ ਉਸ ਸਬੰਧੀ ਸੰਸਥਾਂ ਦੇ ਸਰਪ੍ਰਸਤ ਸਤਨਾਮ ਸਿੰਘ ਬਾਹੜਾ ਯੂ.ਕੇ, ਚੈਅਰਮੈਨ ਸਰਪੰਚ ਹਰਦੀਪ ਸਿੰਘ ਤ¤ਗੜ ਅਤੇ ਅਨੂਪ ਕੌਸ਼ਲ ਰਿੰਕੂ ਸਮਾਜ ਸੇਵੀ ਕੰਮਾਂ ਵਿ¤ਚ ਸੇਵਾਵਾਂ ਨਿਭਾਉਣ ਲਈ ਡਾ. ਅ¤ੈਸ ਰਾਜਨ ਦਾ ਧੰਨਵਾਦ ਕਰਨ ਉਹਨਾਂ ਦੇ ਹਰਗੋਬਿੰਦ ਨਗਰ ਸਥਿਤ ਹਸਪਤਾਲ ਪੁ¤ਜੇ। ਇਸ ਮੌਕੇ ਮੁ¤ਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਮਾਨ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਸੂਬਾ ਕਾਂਗਰਸ ਸਕ¤ਤਰ ਮਨੀਸ਼ ਭਾਰਦਵਾਜ ਅਤੇ ਸੀਨੀਅਰ ਆਗੂ ਅਵਿਨਾਸ਼ ਗੁਪਤਾ ਬਾਸ਼ੀ ਵੀ ਸਨ। ਸ. ਮਾਨ ਨੇ ਸੰਸਥਾਂ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁਫ਼ਤ ਅ¤ਖਾਂ ਦੇ ਕੈਂਪ, ਖੂਨਦਾਨ ਕੈਂਪ, ਜ਼ਰੂਰਤਮੰਦ ਬ¤ਚੀਆਂ ਦੇ ਅਨੰਦ ਕਾਰਜ਼ ਅਤੇ ਨਵ-ਜੰਮੀਆਂ ਧੀਆਂ ਦੀ ਲੋਹੜੀ ਪਾਉਣਾਸਮਾਜ ਭਲਾਈ ਵਿਚ ਵਢਮੁ¤ਲਾ ਯੋਗਦਾਨ ਹੈ। ਇਸ ਦੌਰਾਨ ਬਲ¤ਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘੂਬੋਤਰਾ ਨੇ ਕਿਹਾ ਕਿ ਉਨ•ਾਂ ਨੂੰ ਜਦੋਂ ਵੀ ਕਿਸੇ ਕਿਸਮ ਦੀ ਲੋੜ ਪੈਂਦੀ ਹੈ ਤਾਂ ਪਿੰਦੂ ਜੋਹਲ (ਯੂ.ਕੇ.), ਸਤਨਾਮ ਸਿੰਘ ਬਾਹੜਾ ਯੂ.ਕੇ ਵਲੋ ਹਰੇਕ ਸਾਲ ਖੂਨਦਾਨ ਕੈਂਪ ਲਾਕੇ ਅਤੇ ਲੋੜ ਪੈਣ ਤੇ ਨਗਦ ਰਾਸ਼ੀ ਨਾਲ ਵੀ ਬਲ¤ਡ ਬੈਂਕ ਦੀ ਮਦਦ ਕੀਤੀ ਜਾਂਦੀ ਹੈ। ਸੰਸਥਾਂ ਦੇ ਚੈਅਰਮੈਨ ਸਰਪੰਚ ਹਰਦੀਪ ਸਿੰਘ ਤ¤ਗੜ ਨੇ ਕੈਂਪ ਦੌਰਾਨ ਡਾ.ਐ¤ਸ ਰਾਜਨ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਲਈ ਉਨ•ਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ, ਬਲ¤ਡ ਬੈਂਕ ਫਗਵਾੜਾ ਅਤੇ ਮੈਡਮ ਹਰਿੰਦਰ ਕੌਰ ਸੇਠੀ ਨੂੰ ਭਾਣੌਕੀ ਸਕੂਲ ਲਈ ਸੁਸਾਇਟੀ ਵਲੋਂ ਚੈ¤ਕ ਭੇਂਟ ਕੀਤੇ ਗਏ। ਅਖੀਰ ਵਿ¤ਚ ਡਾ. ਰਾਜਨ ਅਤੇ ਸ.ਰਘੂਬੋਤਰਾ ਨੇ ਆਏ ਹੋਏ ਸਾਰੇ ਪਤਵੰਤਿਆਂ ਅਤੇ ਪੂਰੀ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ (ਯੂ.ਕੇ.) ਦਾ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *