ਬੂਟ ਪਿੰਡ ਵਿਖੇ ਪੀਰ ਬਾਬਾ ਅਲੀ ਮੁਹੰਮਦ ਸ਼ਾਹ ਦੇ ਅਸਥਾਨ ਤੇ ਮੇਲਾ 23 ਨੂੰ

ਕਪੂਰਥਲਾ, ਇੰਦਰਜੀਤ
ਪਿੰਡ ਬੂਟ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਅਲੀ ਮੁਹੰਮਦ ਸ਼ਾਹ ਜੀ ਦੀ ਦਰਗਾਹ ‘ਤੇ ਚੌਥਾ ਸਾਲਾਨਾ ਮੇਲਾ ‘ਤੇ ਜਾਗਰਣ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ । ਮੁ¤ਖ ਸੇਵਾਦਾਰ ਬੀਬੀ ਪਾਲ ਕੌਰ ਤੇ ਬਾਬਾ ਬਹਾਦਰ ਸਿੰਘ ਸਮੂਹ ਸੇਵਾਦਾਰਾਂ ਨਾਲ ਸਾਂਝੇ ਤੌਰ ‘ਤੇ ਮੀਟਿੰਗ ਦੌਰਾਨ ਦ¤ਸਿਆ ਕੇ ਪਹਿਲਾ ਸਵੇਰੇ ਦਰਗਾਹ ‘ਤੇ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ । ਉਪਰੰਤ ਸਭਿਆਚਾਰਕ ਪ੍ਰੋਗਰਾਮ ‘ਚ ਗਾਇਕ ਚਰਨਜੀਤ ਰਾਇ, ਚੰਨ ਪ੍ਰਦੇਸੀ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕਰਨਗੇ ਤੇ ਸਾਲਾਨਾ ਜਾਗਰਣ ‘ਚ ਪੰਜਾਬ ਦੇ ਪ੍ਰਸਿ¤ਧ ਗਾਇਕ ਰਾਏ ਜੁਝਾਰ ਮਾਤਾ ਜੀ ਦੀਆ ਭੇਟਾਂ ਰਾਹੀ ਜਾਗਰਣ ‘ਚ ਆਪਣੀ ਹਾਜ਼ਰੀ ਲਗਾਉਣਗੇ । ਇਸ ਮੌਕੇ ਪਰਮਜੀਤ ਸਿੰਘ ਪੰਮਾ, ਬਲਵੰਤ ਸਿੰਘ, ਕੁਲਵੰਤ ਸਿੰਘ, ਕੁਲਵੀਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *