ਮੁਫਤ ਮੈਡੀਕਲ ਜਾਂਚ ਕੈਪ ਲਗਾਇਆ ਗਿਆ

ਕਪੂਰਥਲਾ, ਇੰਦਰਜੀਤ
ਸੰਤ ਬਾਬਾ ਪੰਜਾਬ ਸਿੰਘ ਸੇਵਾ ਸੁਸਾਇਟੀ ਸਿਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਵਲੋਂ ਐ¤ਨ. ਆਰ. ਆਈ. ਭਰਾਵਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਲਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਿਧਵਾਂ ਦੋਨਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਪਿਮਸ ਹਸਪਤਾਲ ਜਲੰਧਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਨੇ 40 ਸਾਲ ਤੋਂ ਵ¤ਧ ਉਮਰ ਦੇ ਕਰੀਬ 200 ਮਰੀਜ਼ਾਂ ਦੇ ਸੀ. ਬੀ. ਸੀ., ਈ. ਐ¤ਸ. ਆਰ., ਲੀਵਰ ਟੈ¤ਸਟ, ਕਿਡਨੀ ਟੈ¤ਸਟ, ਕੈਲਸ਼ੀਅਮ, ਬਲ¤ਡ ਗਰੁ¤ਪ, ਯੂਰਨ ਕੰਪਲੀਟ, ਸ਼ੂਗਰ ਆਦਿ ਟੈ¤ਸਟ ਕੀਤੇ । ਇਸ ਮੌਕੇ ਕੇਸ਼ਾ ਮ¤ਲ੍ਹੀ, ਗੈਰੀ ਸਿ¤ਧੂ ਤੇ ਸ਼ਿੰਦਰ ਪੰਚ ਨੇ ਦ¤ਸਿਆ ਕਿ ਉਕਤ ਮਰੀਜ਼ਾਂ ਦੇ ਟੈ¤ਸਟਾਂ ਦੀ ਜਾਂਚ ਕਰਨ ਉਪਰੰਤ 24 ਜਨਵਰੀ ਨੂੰ ਨੁਕਸ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿ¤ਤੀਆਂ ਜਾਣਗੀਆਂ । ਇਸ ਤੋਂ ਇਲਾਵਾ 24 ਜਨਵਰੀ ਨੂੰ ਲੋੜਵੰਦ ਮਰੀਜ਼ਾਂ ਦੀਆਂ ਅ¤ਖਾਂ ਦੀ ਜਾਂਚ ਕਰਕੇ ਸਿਰਫ਼ ਲੋੜਵੰਦ ਮਰੀਜ਼ਾਂ ਦੀਆਂ ਅ¤ਖਾਂ ਦੇ ਹੀ ਲੈਂਜ ਪਾਏ ਜਾਣਗੇ ਤੇ ਮੁਫ਼ਤ ਮੈਡੀਕਲ ਕਿ¤ਟਾਂ ਵੀ ਦਿ¤ਤੀਆਂ ਜਾਣਗੀਆਂ । ਇਸ ਕੈਂਪ ਨੂੰ ਕਾਮਯਾਬ ਕਰਨ ‘ਚ ਸੁਸਾਇਟੀ ਪ੍ਰਧਾਨ ਗੈਰੀ ਸਿ¤ਧੂ, ਕੈਸ਼ਾ ਮ¤ਲ੍ਹੀ, ਜਸਵਿੰਦਰ ਸਿੰਘ, ਗੁਰਮੇਲ ਸਿੰਘ, ਰਾਜਾ ਸਿ¤ਧੂ, ਲ¤ਖੀ ਸਿ¤ਧੂ, ਗੋਪੀ ਮਠਾੜੂ, ਕਮਲਜੀਤ ਗਿ¤ਲ, ਜ¤ਸੀ ਚੌਧਰੀ, ਗੁਰਜਿੰਦਰ ਸਿੰਘ, ਜੁਗਰਾਜ, ਸੋਨੂੰ ਬਾਬਾ, ਚਰਨਜੀਤ ਸਿੰਘ ਸਿ¤ਧੂ, ਸਾਹਬੀ, ਸਨੀ ਗਿ¤ਲ, ਸੁਖਦੇਵ ਸਿੰਘ ਸਿ¤ਧੂ ਆਦਿ ਤੋਂ ਇਲਾਵਾ ਗੁਰਦੁਆਰਾ ਕਮੇਟੀ ਦੇ ਸਮੂਹ ਅਹੁਦੇਦਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ।

Geef een reactie

Het e-mailadres wordt niet gepubliceerd. Vereiste velden zijn gemarkeerd met *