ਡੈਨਮਾਰਕ ਤੋ ਸ੍ਰ ਨਰਿੰਦਰਪਾਲ ਸਿੰਘ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਿਯੁੱਕਤ।


ਅਸਲੋ(ਰੁਪਿੰਦਰ ਢਿੱਲੋ ਮੋਗਾ) ਬੈਸ ਬ੍ਰਦਰਜ(ਸ੍ਰ ਸਿਮਰਜੀਤ ਸਿੰਘ ਬੈਸ ਤੇ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ ਤੇ ਹਰ ਇੱਕ ਲਈ ਇਨਸਾਫ ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ ਦੇ ਖਾਤਮਾ ਲਈ ਤੋਰਿਆ ਕਾਫਲਾ ਲੋਕ ਇਨਸਾਫ ਪਾਰਟੀ ਹੁਣ ਪੰਜਾਬ ਤੋ ਬਾਹਰ ਬੈਠੇ ਪੰਜਾਬੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ।ਵਿਦੇਸ਼ੀ ਮੁੱਲਕਾ ਚ ਵੱਸੇ ਪੰਜਾਬੀ ਵਿਦੇਸ਼ੀ ਸਿਸਟਮ ਤੋ ਹਮੇਸ਼ਾ ਪ੍ਰਭਾਵਿਤ ਹਨ ਅਤੇ ਉਹ ਆਪਣੀ ਜਨਮ ਭੂਮੀ ਪੰਜਾਬ ਲਈ ਹਮੇਸ਼ਾ ਫਿਕਰਮੰਦ ਰਹਿੰਦੇ ਹਨ ਅਤੇ ਇਹਨਾ ਦੀ ਸੋਚ ਸ੍ਰ ਸਿਮਰਜੀਤ ਸਿੰਘ ਬੈਸ ਹੁਣਾ ਦੀ ਲੋਕ ਇਨਸਾਫ ਪਾਰਟੀ ਦੇ ਸਿਧਾਂਤਾ ਨਾਲ ਮੇਲ ਖਾਦੀ ਹੈ।ਲੋਕ ਇਨਸਾਫ ਪਾਰਟੀ ਯੋਰਪ ਦੀ ਅਵਰਸੀਜ ਟੀਮ ਜਿਸ ਵਿੱਚ ਸ੍ਰ ਰਾਜਿੰਦਰ ਸਿੰਘ ਥਿੰਦ,ਸ੍ਰ ਕੁਲਦੀਪ ਸਿੰਘ ਪੱਡਾ, ਸ੍ਰ ਕ੍ਰਿਪਾਲ ਸਿੰਘ ਬਾਜਵਾ, ਸ੍ਰ ਦਵਿੰਦਰ ਸਿੰਘ ਮੱਲੀ , ਸ੍ਰ ਜਗਤਾਰ ਸਿੰਘ ਮਾਹਲ, ਸ੍ਰ ਸ਼ਮਸ਼ੇਰ ਸਿੰਘ ਅ੍ਰਮਿੰਤਸਰ ਤੇ ਸ੍ਰ ਤਜਿੰਦਰਪਾਲ ਸਿੰਘ ਹੋਣਾ ਨੇ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾ ਅਨੁਸਾਰ ਡੈਨਮਾਰਕ ਤੋ ਲੋਕ ਇਨਸਾਫ ਪਾਰਟੀ ਦੇ ਕਾਫਲੇ ਚ ਵਾਧਾ ਕਰਦੇ ਹੋਏ ਸ੍ਰ ਨਰਿੰਦਰਪਾਲ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਨਿਯੁੱਕਤ ਕੀਤਾ ਹੈ। ਨਾਰਵੇ ਤੋ ਨਰਿੰਦਰਪਾਲ ਸਿੰਘ ਦੇ ਸੱਭ ਨਜਦੀਕੀ ਦੋਸਤ ਮਿੱਤਰਾ ਵੱਲੋ ਸ੍ਰ ਨਰਿੰਦਰਪਾਲ ਸਿੰਘ ਨੂੰ ਢੇਰ ਸਾਰੀਆ ਵਧਾਈਆ ।

Geef een reactie

Het e-mailadres wordt niet gepubliceerd. Vereiste velden zijn gemarkeerd met *