ਫ਼ਿੰਨਲੈਂਡ ੱਚ ਵਸਦੇ ਚਰਨਜੀਤ ਸਿੰਘ ਨੇ ਲੋੜਵੰਦਾਂ ਨੂੰ 51000 ਰੁਪਏ ਦੀ ਰਾਸ਼ੀ ਦਾਨ ਕੀਤੀ

ਫ਼ਿੰਨਲੈਂਡ 22 ਜਨਵਰੀ ( ਵਿੱਕੀ ਮੋਗਾ) ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਤੱਤਪਰ ਰਹਿਣ ਅਤੇ ਭਾਈਚਾਰੇ ਦੇ ਕਿਸੇ ਵੀ ਸਾਂਝੇ ਕੰਮ ਵਿੱਚ ਸਭ ਤੋਂ ਮੋਹਰੀ ਰਹਿਣ ਅਤੇ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਫ਼ਿੰਨਲੈਂਡ ਦੇ ਵਸਨੀਕ ਚਰਨਜੀਤ ਸ਼ਰਮਾ ਬੁੱਘੀਪੁਰਾ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਪਣੇ ਪਿੰਡ ਬੁੱਘੀਪੁਰਾ ਦੇ ਲੋੜਵੰਦ ਪਰਿਵਾਰਾਂ ਨੂੰ 51000 ਰੁਪਏ ਦੀ ਆਰਥਿਕ ਸਹਾਇਤਾ ਕੀਤੀ। ਚਰਨਜੀਤ ਸ਼ਰਮਾਂ ਨੇ ਇਸ ਸਾਲ ਗਰੀਬ ਲੜਕੀਆਂ ਦੇ ਵਿਆਹ ਦੀ ਸਹਾਇਤਾ ਲਈ ਵੀ ਆਰਥਿਕ ਮਦਦ ਕੀਤੀ ਹੈ। ਚਰਨਜੀਤ ਸ਼ਰਮਾ ਲੰਬੇ ਸਮੇਂ ਤੋਂ ਫ਼ਿੰਨਲੈਂਡ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ ਉਹ ਹਰ ਸਾਲ ਆਪਣੇ ਪਿੰਡ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਲੋੜਵੰਦਾਂ ਅਤੇ ਗਰੀਬ ਪਰਿਵਾਰਾਂ ਦੀ ਮੱਦਦ ਕਰ ਰਹੇ ਹਨ। ਪਿੰਡ ਦੇ ਸਰਪੰਚ ਨਿਰਮਲ ਸਿੰਘ ਅਤੇ ਪੰਚ ਬਿਕਰਮਜੀਤ ਸਿੰਘ, ਨਰੇਗਾ ਪਰਧਾਨ ਦੇਬੂ ਤੇ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਨੇ ਸ਼ਰਮਾਂ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਅਤੇ ਗਰੀਬਾਂ ਦੀ ਸਹਾਇਤਾ ਕਰਨਾ ਹੀ ਸੱਭ ਤੋਂ ਵੱਡਾ ਪਰਉਪਕਾਰ ਹੈ ਅਤੇ ਸ਼ਰਮਾ ਪਰਿਵਾਰ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਕੇ ਮਿਸਾਲ ਪੇਸ਼ ਕਰ ਰਿਹਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *