ਮੁਫ਼ਤ ਕੈਂਪ ਦੌਰਾਨ 207 ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ

-12 ਮਰੀਜਾਂ ਦੇ ਲੈਂਜ ਪਾਏ, 113 ਐਨਕਾਂ ਲੱਗੀਆਂ
ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ
ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਹਾਸਿਲ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਤੇਜਾ ਸਿੰਘ ਅਤੇ ਸੰਤ ਬਾਬਾ ਮਿਲਖਾ ਸਿੰਘ ਦੀ ਯਾਦ ’ਚ ਸਰਬੱਤ ਦਾ ਭਲਾ ਪਰਮਜੀਤ ਸਿੰਘ ਸੋਹਲ ਯਾਦਗਾਰੀ ਟਰੱਸਟ ਵੱਲੋਂ 7ਵਾਂ ਅੱਖਾਂ ਮੁਫ਼ਤ ਇਲਾਜ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਵੱਲੋਂ ਕੀਤਾ ਗਿਆ। ਸੰਤ ਬਾਬਾ ਦਇਆ ਸਿੰਘ ਨੇ ਕਿਹਾ ਕਿ ਲੋੜਵੰਦਾਂ ਦਾ ਇਲਾਜ ਹੀ ਸਭ ਤੋਂ ਵੱਡੀ ਸੇਵਾ ਹੈ। ਇਸ ਲਈ ਸਭ ਨੂੰ ਰਲ ਮਿਲ ਯਤਨ ਕਰਨੇ ਚਹੀਦੇ ਹਨ। ਸਰਬੱਤ ਦਾ ਭਲਾ ਪਰਮਜੀਤ ਸਿੰਘ ਸੋਹਲ ਯਾਦਗਾਰੀ ਟਰੱਸਟ ਦੇ ਮੁਖੀ ਜਗਰੂਪ ਸਿੰਘ ਸੋਹਲ ਗਲਾਸਗੋ ਨੇ ਸਭ ਦਾ ਧੰਨਵਾਦ ਕੀਤਾ। ਮਿੱਤਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਡਾ. ਐਚ. ਮਿੱਤਰਾ ਦੀ ਅਗਵਾਈ ਵਿੱਚ 207 ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਅਤੇ ਇਲਾਜ ਕੀਤਾ ਜਦਕਿ 12 ਮਰੀਜਾਂ ਦੇ ਲੈਜ ਅਤੇ 113 ਮਰੀਜਾਂ ਨੂੰ ਐਨਕਾਂ ਲਾਈਆਂ ਗਈਆਂ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੋਕੇ ਹਾਜਰਾਂ ’ਚ ਗੁਰੂ ਕਾ ¦ਗਰ ਟੀਮ ਦੇ ਸੇਵਾਦਾਰ ਪਰਮਜੀਤ ਸਿੰਘ ਖਾਸਲਾ, ਜਗਵੀਰ ਸਿੰਘ ਨਿੱਜਰ ਕਨੇਡਾ, ਸੁਖਜਿੰਦਰ ਸਿੰਘ ਸੰਘਾ, ਦੋਨਾ ਪੱਤਰਕਾਰ ਮੰਚ ਦੇ ਬਲਜੀਤ ਸਿੰਘ ਸੰਘਾ, ਮੰਗਲ ਸਿੰਘ ਜੱਗਾ, ਜਸਵੀਰ ਸਿੰਘ ਟੌਹਰ, ਸੁਖਵਿੰਦਰ ਸਿੱਧੂ, ਰਣਜੀਤ ਸਿੰਘ ਵਿਰਦੀ, ਗੁਰਮੇਜ ਸਿੰਘ ਢਿਲੋਂ, ਗ੍ਰੰਥੀ ਸੁਰਜੀਤ ਸਿੰਘ, ਅਮਨਪ੍ਰੀਤ ਟੌਹਰ ਆਦਿ ਵੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *