ਵਿਦੇਸ਼ ’ਚ ਵਸਦੇ ਦਲਿਤ ਸਮਾਜ ਦੇ ਲੋਕ ਬਾਬਾ ਸਾਹਿਬ ਦੀ ਮਾਨਵਤਾਵਾਦੀ ਸੋਚ ਨਾਲ ਜੁੜ ਰਹੇ-ਜਸਵਿੰਦਰ ਜੱਸ

-ਇਟਲੀ ’ਚ ਦਲਿਤ ਸਮਾਜ ਦੇ ਲੋਕਾਂ ਉਪਰ ਹੋ ਰਹੇ ਜੁਲਮਾਂ ਤੇ ਪ੍ਰਗਟਾਈ ਚਿੰਤਾ
ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ
ਇਟਲੀ ਤੋਂ ਡਾ. ਅੰਬੇਡਕਰ ਅਤੇ ਤਥਾਗਤ ਬੁ¤ਧ ਧਮ ਦੇ ਪ੍ਰਚਾਰਕ ਜਸਵਿੰਦਰ ਜ¤ਸ ਪ੍ਰੀਵਰ ਸਮੇਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ ਦੇ ਜਨਰਲ ਸਕ¤ਤਰ ਧਰਮ ਪਾਲ ਪੈਂਥਰ ਦੇ ਗ੍ਰਹਿ ਵਿਖੇ ਮਿਲਣੀ ਹੋਈ। ਇਸ ਮੌਕੇ ਤੇ ਜਸਵਿੰਦਰ ਜ¤ਸ ਨੇ ਦ¤ਸਿਆ ਕਿ ਇਟਲੀ ਵਿ¤ਚ ਦਲਿਤ ਸਮਾਜ ਦੇ ਲੋਕ ਦੇਸ਼ ਵਿ¤ਚ ਦਲਿਤ ਸਮਾਜ ਤੇ ਹੋ ਰਹੇ ਜੁਲਮਾਂ ਪ੍ਰਤੀ ਬਹੁਤ ਚਿੰਤਤ ਹਨ । ਸਮਾਜ ਵਿ¤ਚ ਵਾਪਰ ਰਹੀਆਂ ਦੁਰਘਟਨਾਵਾਂ ਨੇ ਮ¤ਦੇਨਜਰ ਦਲਿਤ ਸਮਾਜ ਦੇ ਲੋਕ ਇਕ¤ਠੇ ਹੋ ਕੇ ਇਟਲੀ ਸਰਕਾਰ ਨੂੰ ਮੰਗਪ¤ਤਰ ਦੇ ਕੇ ਦਲਿਤ ਸਮਾਜ ਦੀ ਜਾਨ ਮਾਲ ਦੀ ਸੁਰ¤ਖਿਆ ਲਈ ਭਾਰਤ ਸਰਕਾਰ ਨੂੰ ਰੋਕਣ ਦੀ ਮੰਗ ਕਰਦੇ ਹਨ। ਉਨ੍ਹਾਂ ਨੇ ਦ¤ਸਿਆ ਵਿਦੇਸ਼ਾਂ ਵਿ¤ਚ ਵ¤ਸਦੇ ਦਲਿਤ ਸਮਾਜ ਦੇ ਲੋਕ ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਤਥਾਗਤ ਬੁ¤ਧ ਧਮ ਦੀ ਮਾਨਵਤਾਵਾਦੀ ਸੋਚ ਨਾਲ ਵ¤ਡੇ ਪ¤ਧਰ ਤੇ ਜੁੜ ਰਹੇ ਹਨ। ਇਟਲੀ ਨਹੀਂ ਸਗੋਂ ਪੂਰੇ ਯੂਰੋਪ ਵਿ¤ਚ ਇਨ੍ਹਾਂ ਮਹਾਪੁਰਸ਼ਾਂ ਦੇ ਇਤਿਹਾਸਕ ਦਿਨ ਮਨਾਏ ਜਾ ਰਹੇ ਹਨ। ਸ਼੍ਰੀ ਜ¤ਸ ਨੇ ਕਿਹਾ ਕਿ ਬੜੇ ਦੁ¤ਖ ਦੀ ਗ¤ਲ ਹੈ ਕਿ ਦਲਿਤ ਸਮਾਜ ਦੇ ਲੋਕ ਬਾਬਾ ਸਾਹਿਬ ਦਾ ਗੁਣਗਾਨ ਤਾਂ ਦਿਨ-ਰਾਤ ਕਰ ਰਹੇ ਹਨ ਪਰ ਉਨ੍ਹਾਂ ਦੇ ਦ¤ਸੇ ਹੋਏ ਮਾਰਗ ਤੇ ਨਹੀਂ ਚ¤ਲ ਰਹੇ। ਦਲਿਤ ਸਮਾਜ ਦੇ ਲੋਕ ਅ¤ਜ ਕਰਮਕਾਂਡਾ, ਨਰਕ-ਸਵਰਗ, ਵਹਿਮਾਂ-ਭਰਮਾਂ ਅਤੇ ਸਮਾਜ ਵਿ¤ਚ ਫੈਲੀਆਂ ਕੁਰੀਤੀਆਂ ਵਿ¤ਚੋਂ ਬਾਹਰ ਨਹੀਂ ਨਿ¤ਕਲ ਸਕੇ। ਅ¤ਜ ਤੋਂ 2600 ਸਾਲ ਪਹਿਲਾਂ ਤਥਾਗਤ ਬੁ¤ਧ ਨੇ ਸਾਰੇ ਸੰਸਾਰ ਨੂੰ ਆਪਣਾ ਦੀਪਕ ਆਪ ਬਣੋ ਦੀ ਸਿ¤ਖਿਆ ਦਿ¤ਤੀ ਸੀ ਪਰ ਭਾਰਤ ਦੇ ਗਰੀਬ, ਭੋਲੇਭਾਲੇ ਅਤੇ ਅਨਪੜ੍ਹ ਲੋਕ ਅੰਧਵਿਸ਼ਵਾਸ਼ੀ ਲੋਕਾਂ ਦੇ ਮਗਰ ਲ¤ਗ ਕੇ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਕਰਮ-ਕਾਡਾਂ ਦੇ ਚ¤ਕਰਾਂ ਵਿ¤ਚ ਫਸ ਕੇ ਅਜਾਈਂ ਗਵਾ ਰਹੇ ਹਨ। ਸਾਡੇ ਮਹਾਂਪੁਰਸ਼ਾਂ ਨੇ ਅਨਪੜ੍ਹਤਾ ਨੂੰ ਸਾਰੀਆਂ ਬਿਮਾਰੀਆਂ ਦਾ ਮੂਲ਼ ਕਾਰਣ ਦ¤ਸਿਆ। ਭਾਰਤੀ ਸੰਵਿਧਾਨ ਵਿ¤ਚ ਦਰਜ ਸਿਹਤ ਅਤੇ ਸਿ¤ਖਿਆ ਦੇ ਮੌਲਿਕ ਅਧਿਕਾਰਾਂ ਪ੍ਰਤੀ ਦੇਸ਼ ਦੀਆਂ ਸਰਕਾਰਾਂ ਗੰਭੀਰ ਨਹੀਂ ਹਨ। ਸਰਕਾਰਾਂ ਵਲੋਂ ਦਲਿਤ ਸਮਾਜ ਦੇ ਲੋਕਾਂ ਨੂੰ ਅਨਪ੍ਹੜ ਰ¤ਖਣ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਸਿਹਤ ਸਹੂਲਤਾਂ ਦਾ ਐਨਾ ਬੁਰਾ ਹਾਲ ਕਿ ਲੋਕ ਇਲਾਜ ਦੇ ਦੁ¤ਖੋਂ ਮਰ ਰਹੇ। ਸਾਡੇ ਦੇਸ਼ ਦੀਆਂ ਸਰਕਾਰਾਂ ਸਮਾਰਟ ਸ਼ਹਿਰ ਬਣਾਉਣ ਅਤੇ ਬੁਲਟ ਟ੍ਰੇਨਾਂ ਚਲਾ ਰਹੀਆਂ ਪਰ ਗਰੀਬ ਲੋਕਾਂ ਕੋਲ ਰਹਿਣ ਲਈ ਮਕਾਨ ਨਹੀਂ ਅਤੇ ਕਰੋੜਾਂ ਲੋਕ ਖੁ¤ਲੇ ਅਸਮਾਨਾਂ ਵਿ¤ਚ ਸੌਣ ਲਈ ਮਜਬੂਰ ਹਨ।ਉਨ੍ਹਾਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਬਾਬਾ ਸਾਹਿਬ ਦੇ ਮਿਸ਼ਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿ¤ਥੇ ਸੁਸਾਇਟੀ ਇਲਾਕੇ ਦੇ ਦਲਿਤ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਉਸ ਦੇ ਨਾਲ-ਨਾਲ ਸਮਾਜ ਦੇ ਦੁ¤ਖ ਤਕਲੀਫਾਂ ਵਿ¤ਚ ਸ਼ਾਮਿਲ ਹੀ ਨਹੀਂ ਹੁੰਦੀ ਸਗੋਂ ਤਨਮਨਧਨ ਨਾਲ ਸਹਿਯੋਗ ਵੀ ਕਰਦੀ ਹੈ। ਸ਼ੀ ਜਸਵਿੰਦਰ ਜ¤ਸ ਨੇ ਕਿਹਾ ਸੁਸਾਇਟੀ ਦੇ ਪ੍ਰਬੰਧਕ ਸਮਾਜ ਦੇ ਕਲਿਆਣ ਲਈ ਜਿਸ ਤਰ੍ਹਾਂ ਦਾ ਵੀ ਸਹਿਯੋਗ ਮੰਗਣਗੇ ਆਪਣੇ ਵਲੋਂ ਅਤੇ ਇਟਲੀ ਦੇ ਅੰਬੇਡਕਰੀ ਸਾਥੀਆਂ ਵਲੋਂ ਦਿ¤ਤਾ ਜਾਵੇਗਾ। ਇਸ ਮੌਕੇ ਤੇ ਸੁਸਾਇਟੀ ਦੇ ਜਨਰਲ ਸਕ¤ਤਰ ਧਰਮ ਪਾਲ ਪੈਂਥਰ ਨੇ ਜ¤ਸ ਪ੍ਰੀਵਾਰ ਦਾ ਹਰ ਤਰ੍ਹਾਂ ਦੇ ਸਹਿਯੋਗ ਕਰਨ ਤੇ ਧੰਨਵਾਦ ਕੀਤਾ। ਸੁਸਾਇਟੀ ਵਲੋਂ ਜਸਵਿੰਦਰ ਜ¤ਸ ਨੂੰ ਬਾਬਾ ਸਾਹਿਬ ਦੇ ਜੀਵਨ ਤੇ ਮਿਸ਼ਨ ਨੂੰ ਸਮਰਪਿਤ ਕਿਤਾਬ ਅਤੇ ਪੰਚਸ਼ੀਲ ਦਾ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਰਮਜੀਤ ਸੌਂਧੀ, ਇੰਜੀ. ਮਹਿੰਦਰ ਲਾਲ, ਮੈਡਮ ਦਵਿੰਦਰ ਕੌਰ ਸੌਂਧੀ, ਮੈਡਮ ਪਾਲ ਕੌਰ ਅਤੇ ਸੁਰਜੀਤ ਸਿੰਘ ਬਿਆਸਪਿੰਡੀਆਂ ਆਦਿ ਸ਼ਾਮਿਲ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *