5ਵਾਂ ਦਸਤਾਰ ਕੀਰਤਨ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ

-ਮੈਡੀਕਲ ਕੈਪ ਦੌਰਾਨ 435 ਮਰੀਜ਼ਾਂ ਦੀ ਕੀਤੀ ਜਾਂਚ
ਕਪੂਰਥਲਾ, 22 ਜਨਵਰੀ, ਇੰਦਰਜੀਤ ਸਿੰਘ
ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਸੰਗੋਜਲਾ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਾਲਾਨਾ 5ਵਾਂ ਦਸਤਾਰ, ਕੀਰਤਨ ਅਤੇ ਗੁਰਬਾਣੀ ਕੰਠ ਮੁਕਾਬਲੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਕਰਵਾਏ ਗਏ । ਇਸ ਮੌਕੇ ਕੀਰਤਨ ਮੁਕਾਬਲਿਆਂ ‘ਚ ਸੰਤ ਮਾਝਾ ਸਿੰਘ ਕਰਮਜੋਤ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਨੇ ਪਹਿਲਾ, ਗੁਰੂ ਅਮਰਦਾਸ ਸਕੂਲ ਉ¤ਚਾ ਬੇਟ ਨੇ ਦੂਸਰਾ, ਗੁਰਮਤਿ ਗਿਆਨ ਅਕੈਡਮੀ ਸੰਗੋਜਲਾ ਨੇ ਤੀਸਰੇ ਸਥਾਨ ਹਾਸਿਲ ਕੀਤਾ, ਜੂਨੀਅਰ ਵਰਗ ਕੀਰਤਨ ਮੁਕਾਬਲੇ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਉ¤ਚਾ ਬੇਟ ਸੀ.ਬੀ.ਐਸ.ਈ ਵਿੰਗ ਨੇ ਪਹਿਲਾ, ਗੁਰੂ ਅਮਰਦਾਸ ਪਬਲਿਕ ਸਕੂਲ ਉ¤ਚਾ ਬੇਟ ਪੰਜਾਬ ਸਕੂਲ ਸਿ¤ਖਿਆ ਬੋਰਡ ਵਿੰਗ ਨੇ ਦੂਸਰਾ, ਤਾਰਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਧਾਲੀਵਾਲ ਬੇਟ ਨੇ ਤੀਸਰਾ ਸਥਾਨ ਹਾਸਿਲ ਕੀਤਾ । ਇਸੇ ਹੀ ਤਰ੍ਹਾਂ ਦਸਤਾਰ ਮੁਕਾਬਲੇ ਸੀਨੀਅਰ ਗਰੁ¤ਪ ਵਿਚ ਪਲਵਿੰਦਰ ਸਿੰਘ ਪਹਿਲਾ, ਹਰਮਨਦੀਪ ਸਿੰਘ ਦੂਸਰਾ, ਅੰਗਰੇਜ਼ ਸਿੰਘ ਤੇ ਕਰਨਬੀਰ ਸਿੰਘ ਤੀਸਰੇ ਸਥਾਨ ‘ਤੇ ਰਹੇ, ਜੂਨੀਅਰ ਮੁਕਾਬਲੇ ਵਿਚ ਪ੍ਰਭਦੀਪ ਸਿੰਘ ਪਹਿਲਾ, ਬਲਜੀਤ ਸਿੰਘ ਦੂਸਰਾ, ਜਸ਼ਨਬੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ, ਦੁਮਾਲਾ ਸੀਨੀਅਰ ਗਰੁ¤ਪ ਜਸਬੀਰ ਸਿੰਘ ਪਹਿਲਾ, ਨਿਸ਼ਾਨ ਸਿੰਘ ਦੂਸਰਾ, ਦਿਲਪ੍ਰੀਤ ਸਿੰਘ ਤੇ ਅਕਵਿੰਦਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ, ਜੂਨੀਅਰ ਗਰੁ¤ਪ ਵਿਚ ਗੁਰਬਾਜ਼ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਸਰਾ, ਚਰਨਪ੍ਰੀਤ ਤੇ ਹਰਮੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ । ਇਸ ਮੌਕੇ ਗਤਕੇ ਦੇ ਵੀ ਮੁਕਾਬਲੇ ਕਰਵਾਏ ਗਏ । ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਉ¤ਘੇ ਕਵੀ ਅਤੇ ਲੇਖਕ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਇਨਾਮਾਂ ਦੀ ਵੰਡ ਕੀਤੀ । ਇਸ ਮੌਕੇ ਸਟੇਜ ਸਕ¤ਤਰ ਦੀ ਸੇਵਾ ਪ੍ਰੋਫੈਸਰ ਸਰਦੂਲ ਸਿੰਘ ਔਜਲਾ ਨੇ ਬਾਖ਼ੂਬੀ ਨਿਭਾਈ । ਇਸ ਤੋਂ ਪਹਿਲਾ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਫਰੀ ਕੈਂਸਰ ਕੇਅਰ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ’ਚ 435 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਸੰਗੋਜਲਾ, ਮਾਸਟਰ ਰਾਜਬੀਰ ਸਿੰਘ, ਪਰਮਜੀਤ ਸਿੰਘ ਬੈਹਨੀਵਾਲ, ਸਾਬਕਾ ਸਰਪੰਚ ਗੁਰਬਚਨ ਸਿੰਘ ਔਜਲਾ, ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਪ੍ਰੋਫੈਸਰ ਸਰਦੂਲ ਸਿੰਘ ਔਜਲਾ, ਜੋਗਿੰਦਰ ਸਿੰਘ ਧਾਲੀਵਾਲ, ਅਮਰੀਕ ਸਿੰਘ, ਜੋਗਿੰਦਰ ਸਿੰਘ, ਮ¤ਖਣ ਸਿੰਘ, ਬਾਬਾ ਅੰਗਰੇਜ਼ ਸਿੰਘ, ਬਾਬਾ ਮਲਕੀਤ ਸਿੰਘ ਟਾਹਲੀ ਸਾਹਿਬ, ਹਰਭਜਨ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *