ਯੂ.ਪੀ ਦੇ ਸਥਾਨਕ ਸਰਕਾਰਾਂ ਮੰਤਰੀ ਸੁਰੇਸ਼ ਖੰਨਾ ਵ¤ਲੋਂ ਸੀਚੇਵਾਲ ਮਾਡਲ ਦਾ ਨਿਰੀਖਣ

-ਸ਼ਾਹਜਾਨਪੁਰ ਦੇ ਪਿੰਡਾਂ ‘ਚ ਮਾਡਲ ਨੂੰ ਲਾਗੂ ਕਰਨ ਲਈ ਸੰਤ ਸੀਚੇਵਾਲ ਨੂੰ ਸ¤ਦਾ
ਸੁਲਤਾਨਪੁਰ ਲੋਧੀ,22 ਜਨਵਰੀ, ਇੰਦਰਜੀਤ ਸਿੰਘ
ਉ¤ਤਰ ਪ੍ਰਦੇਸ਼ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸੁਰੇਸ਼ ਖੰਨਾ ਨੇ ਅ¤ਜ ਸੁਲਤਾਨਪੁਰ ਲੋਧੀ ਅਤੇ ਸੀਚੇਵਾਲ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਸੀਚੇਵਾਲ ਵਿ¤ਚ ਪਿੰਡ ਦੇ ਪਾਣੀ ਨੂੰ ਸਧਾਰਣ ਢੰਗ ਨਾਲ ਨਿਤਾਰਣ ਦੀ ਵਿਧੀ ਨੂੰ ਦੇਖਿਆ ਅਤੇ ਇਸ ਪਾਣੀ ਦੇ ਖੇਤੀ ਲਈ ਵਰਤੋਂ ਵਿ¤ਚ ਲਿਆਉਣ ਵਾਲੇ ਕਿਸਾਨਾਂ ਨਾਲ ਗ¤ਲਬਾਤ ਕੀਤੀ। ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੀਵਰੇਜ ਅਤੇ ਸਾਲਿਡ ਵੇਸਟ ਦੀ ਸਮ¤ਸਿਆਂ ਦੇ ਕੀਤੇ ਗਏ ਸਰਲ ਹ¤ਲ ਬਾਰੇ ਤਿਆਰ ਕੀਤੇ ਗਏ ਮਾਡਲਾਂ ਬਾਰੇ ਜਾਣਕਾਰੀ ਦਿ¤ਤੀ।ਉ¤ਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸੁਰੇਸ਼ ਖੰਨਾ ਨੇ ਸੀਚੇਵਾਲ ਦਾ ਮਾਡਲ ਦੇਖਣ ਬਾਅਦ ਹੈਰਾਨੀ ਪ੍ਰਗਟਾਈ ਕਿ ਇਸ ਮਾਡਲ ਨੂੰ ਅਜੇ ਤ¤ਕ ਲਾਗੂ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਆਪਣੇ ਹਲਕੇ ਸ਼ਾਹਜਹਾਨਪੁਰ ਵਿ¤ਚੋਂ ਦੀ ਹੋ ਕੇ ਲੰਘਦੀਆਂ ਦੋ ਨਦੀਆਂ ਵਿ¤ਚ ਸ਼ਹਿਰ ਦੇ ਪੈ ਰਹੇ ਗੰਦੇ ਨਾਲਿਆਂ ਦੇ ਪ੍ਰਬੰਧ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸ¤ਦਾ ਦਿ¤ਤਾ।ਉਨ੍ਹਾ ਕਿਹਾ ਇੰਨ੍ਹਾਂ ਮਾਡਲਾਂ ਦੀ ਕਾਮਜਾਬੀ ‘ਤੇ ਟਿ¤ਪਣੀ ਕਰਦਿਆ ਕਿਹਾ ਕਿ ਇਹ ਮਾਡਲ ਦੇਸ਼ ਵਾਸੀਆਂ ਦੇ ਅਨਕੂਲ ਹਨ ਤੇ ਸਭ ਤੋਂ ਸਸਤੇ ਅਤੇ ਬਿਨ੍ਹਾਂ ਕਿਸੇ ਭਾਰੀ ਤਕਨੀਕ ਤੋਂ ਅਸਾਨੀ ਨਾਲ ਚ¤ਲਣ ਵਾਲੇ ਹਨ।
ਆਪਣੇ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਸੀਚੇਵਾਲ ਮਾਡਲ ਦਾ ਅਧਿਐਨ ਕਰਨ ਲਈ ਭੇਜਣ ਦੀ ਵਕਾਲਤ ਕਰਦਿਆ ਸ੍ਰੀ ਸੁਰੇਸ਼ ਖੰਨਾ ਨੇ ਕਿਹਾ ਕਿ ਸ਼ਾਹਜਹਾਨਪੁਰ ਦੇ ਨਾਲਿਆਂ ਦੇ ਪਾਣੀ ਨੂੰ ਇਸੇ ਤਰਜ਼ ‘ਤੇ ਸੋਧਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਉਥੇ ਆਉਣ ਦਾ ਸ¤ਦਾ ਦਿ¤ਤਾ।ਇਸ ਤੋਂ ਪਹਿਲਾਂ ਉਨ੍ਹਾਂ ਪਵਿ¤ਤਰ ਕਾਲੀ ਵੇਈਂ ਦੇ ਮੁੜ ਨਿਰਮਲ ਹੋਏ ਪਾਣੀ ਬਾਰੇ ਜਾਣਕਾਰੀ ਲਈ ਤੇ ਕਿਸ਼ਤੀ ਰਾਹੀ ਗੁਰਦੁਆਰਾ ਬੇਰ ਸਾਹਿਬ ਵਿਖੇ ਮ¤ਥਾ ਟੇਕਿਆ। ਉਥੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਦੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਕੈਬਨਿਟ ਮੰਤਰੀ ਸੁਰੇਸ਼ ਖੰਨਾ ਦਾ ਸਿਰੋਪਾਏ ਦੇ ਕੇ ਸਨਮਿਨਤ ਵੀ ਕੀਤਾ।ਇ¤ਥੇ ਬਣੇ ਟਰੀਟਮੈਂਟ ਪਲਾਂਟ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਕਿਵੇਂ ਦੇਸੀ ਤਕਨੀਕ ਨਾਲ ਬਣੇ ਟਰੀਟਮੈਂਟ ਪਲਾਂਟ ਤੋਂ ਲੋਕ ਸੋਧਿਆ ਹੋਇਆ ਪਾਣੀ ਲੈਕੇ ਬਿਜਲੀ, ਖਾਦ ਅਤੇ ਧਰਤੀ ਹੇਠਲਾ ਪਾਣੀ ਬਚਾਉਂਦੇ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਬਨਿਟ ਮੰਤਰੀ ਸੁਰੇਸ਼ ਖੰਨਾ ਅਤੇ ਉਨ੍ਹਾ ਨਾਲ ਆਈਆਂ ਹੋਰ ਸਖਸ਼ੀਅਤਾਂ ਨੂੰ ਸਿਰੋਪਾਏ ਅਤੇ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਯੂ.ਪੀ ਦੇ ਸਾਬਕਾ ਡੀ.ਜੀ.ਪੀ ਸ੍ਰੀ ਆਰ.ਐਨ. ਸਿੰਘ, ਸ਼੍ਰੀ ਅਜੈ ਟੰਡਨ, ਅਮਰਜੀਤ ਸਿੰਘ, ਰੀਤੇਸ਼ ਸਿੰਘ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ, ਜੰਗਲੀ ਅਪਰਾਧ ਰੋਕੂ ਬਿਊਰੋ ਦੇ ਆਗੂ ਰਮਨ ਕੁਮਾਰ, ਭਾਜਪਾ ਆਗੂ ਯ¤ਗਦ¤ਤ, ਕੈਪਟਨ ਹਰਮਿੰਦਰ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *