28,29,30 ਜਨਵਰੀ ਤੱਕ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ


ਫਗਵਾੜਾ 23 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਵਲ ਵਿਭਾਗ ਦੇ ਹੁਕਮਾ ਅਤੇ ਸਿਵਲ ਸਰਜਨ ਕਪੂਰਥਲ੍ਹਾ ਡਾ.ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ-ਨਿਰਦੇਸ਼ ਤਹਿਤ 28,29,30 ਜਨਵਰੀ ਤੱਕ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।ਇਸ ਦੋਰਾਨ ਇਹ ਲਾਜ਼ਮੀ ਬਣਾਇਆ ਜਾਵੇਗਾ ਕਿ ਪੋਲੀਓ ਬੂੰਦਾਂ ਤੋਂ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਵਾਂਝਾ ਨਾ ਰਹਿ ਨਾ ਰਹੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਡਾ.ਦਵਿੰਦਰ ਸਿੰਘ ਨੇ ਸਿਵਲ ਹਸਪਤਾਲ ਵਿਖੇ ਪਲਸ ਪੋਲੀਓ ਸਬੰਧੀ ਰੱਖੀ ਮੀਟਿੰਗ ਦੋਰਾਨ ਆਸ਼ਾ ਵਰਕਰ, ਏ.ਐਨ.ਐਸ. ਸਟਾਫ ਨਰਸ ਅਤੇ ਪੈਰਾ ਮੈਡੀਕਲ ਸਟਾਫ ਨੂੰ ਸੰਬੋਧਿਤ ਕਰਦਿਆਂ ਕੀਤਾ।ਇਸ ਮੌਕੇ ਨੋਡਲ ਅਫਸਰ ਨਰੇਸ਼ ਕੁੰਦਰਾ ਅਤੇ ਕੋ ਨੋਡਲ ਅਫਸਰ ਡਾ.ਅੰਕੁਸ਼ ਅਗਰਵਾਲ ਨੇ ਦੱਸਿਆ ਕਿ ਇਸ ਵਾਰ ਫਗਵਾੜਾ ਸ਼ਹਿਰੀ ਖੇਤਰ ਵਿੱਚ ਲਗਭਗ 42 ਬੂਥ 48 ਟੀਮਾਂ 6 ਸੁਪਰਵਾਈਜ਼ਰ 192 ਕਰਮਚਾਰੀ 1 ਲੱਖ 19 ਹਜਾਰ 977 ਅਬਾਦੀ ਦੇ 24171 ਘਰਾਂ ਦੇ 11552ਦੇ ਕਰੀਬ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੇ।ਇਸ ਮੌਕੇ ਮਲਕੀਅਤ ਚੰਦ, ਰੋਣਕੀ ਰਾਮ, ਅਮਨਦੀਪ ਸਿੰਘ, ਰਾਜਿੰਦਰ ਕੋਲ,ਡਾ. ਰਾਜੀਵ ਕੁਮਾਰ, ਰਾਜੇਸ਼ ਸ਼ਰਮਾ ਆਤਮਾ ਰਾਮ, ਨਿਕਿਤਾ, ਕੁਮਾਰ,ਅਸ਼ੀਸ਼ ਭੱਟੀ, ਅਸ਼ੀਸ਼ ਧੀਮਾਨ ਆਦਿ ਮੋਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *