ਸੰਤ ਬਾਬਾ ਧਰਮ ਸਿੰਘ ਦੀ ਬਰਸੀ ਸਬੰਧੀ ਸਮਾਗਮ 25 ਨੂੰ, ਸ਼੍ਰੀ ਆਖੰਡ ਪਾਠ ਸਾਹਿਬ ਦੀ ਲੜੀ ਜਾਰੀ

ਕਪੂਰਥਲਾ, ਇੰਦਰਜੀਤ
ਡੇਰਾ ਬਾਬਾ ਭਾਈ ਹਰਜੀ ਸਾਹਿਬ ਵਿਖੇ ਸੰਤ ਬਾਬਾ ਧਰਮ ਸਿੰਘ ਦੀ 13ਵੀ ਬਰਸੀ ਦੇ ਸਬੰਧ ਵਿਚ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਹਨ। ਸਮਾਗਮ ਦੇ ਸਬੰਧ ’ਚ 23 ਜਨਵਰੀ ਨੂੰ ਕਵੀਸ਼ਰੀ ਦੀਵਾਨ, 24 ਜਨਵਰੀ ਨੂੰ ਢਾਡੀ ਦੀਵਾਨ ਸਜਾਏ ਜਾਣਗੇ ਅਤੇ 25 ਜਨਵਰੀ ਨੂੰ ਗੁਰਮਿਤ ਸਮਾਗਮ ਹੋਵੇਗਾ, ਜਿਸ ਵਿਚ ਸੰਤ ਮਹਾਂਪੁਰਸ਼ ਤੇ ਸਿੱਖ ਪ੍ਰਚਾਰਕ ਸ਼ਿਰਕਤ ਕਰਨਗੇ। ਸੰਤ ਬਾਬਾ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਬਰਸੀ ਸਮਾਗਮਾਂ ਦੇ ਸਬੰਧ ਵਿਚ ਸ਼੍ਰੀ ਆਖੰਡ ਪਾਠ ਦੇ ਲੜੀਵਾਰ ਪਾਠ ਜਾਰੀ ਹਨ। ਬਰਸੀ ਸਮਾਗਮਾਂ ਦੇ ਸਬੰਧ ਵਿਚ 25 ਜਨਵਰੀ ਨੂੰ 30 ਲੜੀਵਾਰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਬਰਸੀ ਸਮਾਗਮਾਂ ਵਿਚ ਸੰਤ ਬਾਬਾ ਦਇਆ ਸਿੰਘ ਦੀ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀ ਸੈਫਲਾਬਾਦ, ਸੰਤ ਬਾਬਾ ਸ਼ਮਸ਼ੇਰ ਸਿੰਘ, ਬਾਬਾ ਮਹਾਤਮਾ ਮੁੰਨੀ ਖੈੜਾ ਬੇਟ ਆਦਿ ਸੰਤ ਮਹਾਂਪੁਰਸ਼ ਸ਼ਿਰਕਤ ਕਰਨਗੇ। ਸੰਗਤਾਂ ਵਾਸਤੇ ਚਾਹ ਤੇ ਗੁਰੂ ਕੇ ¦ਗਰ ਅਟੁੱਟ ਵਰਤਾਏ ਜਾਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *