ਭਾਰਤੀ ਅਧਿਕਾਰੀਆਂ ਦਾ ਗੁਰੂਘਰਾਂ ਦੇ ਮਾਮਲਿਆਂ ਵਿੱਚ ਦਖਲਬੰਦ ਕਰਨਾਂ ਸਲਾਘਾਯੋਗ ਕਦਮ: ਸਿੱਖ ਆਗੂ

ਯੂਰਪ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੀ ਚੁੱਕਣ ਅਜਿਹਾ ਕਦਮ
ਈਪਰ਼, ਬੈਲਜ਼ੀਅਮ (ਪ੍ਰਗਟਸਿੰਘਜੋਧਪੁਰੀ) ਪਿਛਲੇ ਦਿਨੀ ਅਮਰੀਕਾ,ਕਨੇਡਾ ਅਤੇ ਇੰਗਲੈਂਡ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਾਰਤ ਸਰਕਾਰ ਦੇ ਨੁੰ ਨੂਮਇਦਿਆਂ ਖਾਸ ਕਰ ਭਾਰਤੀ ਦੂਤਘਰਾਂ ਦੇ ਅਧਿਕਾਰੀਆਂ ਨੂੰ ਸਿੱਖਾਂ ਦੇ ਕੌਂਮੀ ਅਤੇ ਗੁਰਦਵਾਰਾ ਸਾਹਿਬਾਨਾਂ ਦੇ ਮਾਮਲਿਆਂ ਵਿੱਚ ਦਖਲ ਦੇਣ ‘ਤੋਂ ਸਖ਼ਤੀ ਨਾਲ ਬੰਦ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ ਉਹ ਸਲਾਘਾਯੋਗ ਕਦਮ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਰਪ ਦੇ ਸਿੱਖ ਆਗੂਆਂ ਜਰਮਨੀ ‘ਤੋਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈਪ੍ਰਤਾਪਸਿੰਘ, ਸਵਿੱਟਜ਼ਰਲੈਂਡ ‘ਤੋਂ ਭਾਈ ਪ੍ਰਿਤਪਾਲ ਸਿੰਘ ਖਾਲਸਾ, ਬਾਬਾ ਸੁਰਜੀਤ ਸਿੰਘ ਸੁੱਖਾ, ਇੰਗਲੈਂਡ ‘ਤੋਂ ਭਾਈ ਮਨਜੀਤ ਸਿੰਘ ਹੇਲਰਾਂ, ਬੈਲਜ਼ੀਅਮ ‘ਤੋਂ ਭਾਈ ਬਾਬਾ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਦੁਨੀਆਂ ਭਰ ਦੇਸਾ ਰੇਮੁਲਕਾਂ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਫੈਸਲੇ ਲੈਣੇ ਚਾਹੀਦੇਂ ਹਨ ਤਾਂ ਜੋ ਸ਼ਾਤਰ ਦੁਸਮਣ ਅਪਦੇਮੁਫਾਦਾਂ ਲਈ ਗੁਰੂਘਰਾਂ ਦੀ ਸਟੇਜ ਦੀ ਵਰਤੋਂ ਨਾਂ ਕਰ ਸਕੇ। ਭਾਰਤ ਸਰਕਾਰ ਵੱਲੋਂ ਸਿੱਖ ਭਾਈਚਾਰੇ ਤੇ ਕੀਤੇ ਜਾਰਹੇ ਜੁਲਮਾਂ ਅਤੇ ਸਿੱਖੀ ਦੇ ਨਿਆਰੇ ਪਣ ਨੂੰ ਖਤਮ ਕਰਨਦੀਆਂ ਹੋ ਰਹੀਆਂ ਕੋਝੀ ਆਂਸ਼ਾ ਜਿਸਾਂ ਇਸੇ ਕੜੀ ਦਾ ਹਿੱਸਾ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਦੁਨੀਆਂ ਭਰ ਦੇ ਗੁਰਦਵਾਰਾ ਸਾਹਿਬਾ ਨਾਂ ਵਿੱਚ ਨਤਮਸਤਕ ਹੋਣ ਅਤੇ ਲੰਗਰ ਛਕਣ ਲਈ ਬੇਸੱਕ ਹਰ ਇੱਕ ਲਈ ਦਰਵਾਜੇ ਖੁੱਲ੍ਹੇ ਰਹਿੰਦੇ ਹਨ ਪਰ ਸਿੱਖ ਕੌਂਮ ਦੇ ਨਿੱਜੀ ਮਾਮਲਿਆਂ ਵਿੱਚ ਦਖਲ ਬਰਦਾਸਤ ਨਹੀ ਕੀਤਾ ਜਾ ਸਕਦਾ।ਇਹਨਾਂ ਆਗੂਆਂ ਨੇ ਕਿਹਾ ਕਿ ਯੂਰਪ ਦੀਆਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇੱਕ ਜੁੱਟਦਾ ਦਾ ਪ੍ਰਗਟਾਵਾ ਕਰਦੇ ਹੋਏ ਭਾਰਤੀ ਅੰਬੈਂਸੀਆਂ  ਦੇ ਅਧਿਕਾਰੀਆਂ ਅਤੇ ਉਹਨਾਂ ਦੇ ਪਿਛ ਲੱਗਾਂ ਦਾ ਗੁਰੂ ਘਰਾਂ ਦੇ ਮਾਮਲਿਆਂ ਵਿੱਚ ਦਖਲ ਮਕੰਮਲ ਤੌਰ ਤੇ ਬੰਦ ਕਰਨ ਦਾ ਐਲਾਨ ਕਰਨਾਂ ਚਾਹੀਦਾਂ ਹੈ ਕਿਉਕਿ ਅੰਬੈਂਸੀਆਂ ਦੇ ਅਧਿਕਾਰੀ ਸਾਡੇ ਵਿੱਚਲੇ ਹੀ ਕੁੱਝ ਲੋਕਾਂ ਨੂੰ ਸਿੰਗਾਂਰ ਕੇ ਕੌਂਮ ਦੀਆਂ ਜੜ੍ਹਾਂ ਵਿੱਚ ਤੇਲ ਚੋਣ ਦੀਆਂ ਸ਼ਾਜਿਸਾਂ ਰਚ ਦੇ ਰਹਿੰਦੇ ਹਨ ਜਿਸ ਦੀਆਂ ਕਈ ਉਦਾਹਰਨਾਂ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੋ ਚੁੱਕੀਆਂਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *