ਡਡਵਿੰਡੀ ਦੇ 44ਵੇ ਖੇਡ ਮੇਲੇ ’ਚ ਹੋਣਗੀਆਂ ਫਸਵੀਆਂ ਟੱਕਰਾਂ

-ਫੁੱਟਬਾਲ ਤੇ ਕਬੱਡੀ ਦੇ ਹੋਣਗੇ ਮੁਕਾਬਲੇ
-ਜੇਤੂ ਟੀਮ ਨੂੰ ਪਹਿਲਾ ਇਨਾਮ 61 ਹਜ਼ਾਰ ਰੁਪਏ, ਦੂਜਾ ਇਨਾਮ 51 ਹਜ਼ਾਰ
-ਵਿਧਾਇਕ ਚੀਮਾ ਜੇਤੂਆਂ ਨੂੰ ਵੰਡਣਗੇ ਇਨਾਮ
ਡਡਵਿੰਡੀ ਦੇ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ।

ਕਪੂਰਥਲਾ, ਇੰਦਰਜੀਤ
ਰਾਇਲ ਸਪੋਰਟਸ ਤੇ ਵੈ¤ਲਫੇਅਰ ਕਲ¤ਬ ਡਡਵਿੰਡੀ ਦੀ ਇਕ ਅਹਿਮ ਮੀਟਿੰਗ ਕਲ¤ਬ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ਤੇ ਉਪ ਪ੍ਰਧਾਨ ਕੁਲਦੀਪ ਸਿੰਘ ਡਡਵਿੰਡੀ ਦੀ ਪ੍ਰਧਾਨਗੀ ਹੇਠ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ ਹੋਈ । ਮੀਟਿੰਗ ਉਪਰੰਤ ਪ¤ਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਲ¤ਬ ਪ੍ਰਧਾਨ ਰਣਧੀਰ ਸਿੰਘ ਧੀਰਾ ਅਤੇ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਦ¤ਸਿਆ ਕਿ ਰਾਇਲ ਸਪੋਰਟਸ ਤੇ ਵੈ¤ਲਫੇਅਰ ਕਲ¤ਬ ਡਡਵਿੰਡੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 44 ਵਾਂ ਕਬ¤ਡੀ ਤੇ ਫੁ¤ਟਬਾਲ ਟੂਰਨਾਮੈਂਟ 2 ਅਤੇ 3 ਫਰਵਰੀ ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਡਡਵਿੰਡੀ ਵਿਖੇ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦ¤ਸਿਆ ਕਿ ਇਸ ਟੂਰਨਾਮੈਂਟ ਵਿਚ ਕਬ¤ਡੀ ਅਕੈਡਮੀਆਂ ਦੀਆਂ 8 ਟੀਮਾਂ ਭਾਗ ਲੈਣਗੀਆਂ । ਇਸ ਤੋਂ ਇਲਾਵਾ ਕਬ¤ਡੀ ਸਰਕਲ ਸਟਾਈਲ ਭਾਰ 75 ਕਿ¤ਲੋ ਦੇ ਮੁਕਾਬਲੇ ਵੀ ਕਰਵਾਏ ਜਾਣਗੇ । ਇਸ ਤੋਂ ਇਲਾਵਾ ਫੁ¤ਟਬਾਲ ਓਪਨ ਕਲ¤ਬਾਂ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਜਾਣਗੇ । ਕਲ¤ਬ ਦੇ ਮੈਂਬਰ ਰਾਜਬਹਾਦਰ ਸਿੰਘ, ਮਹਿੰਦਰ ਸਿੰਘ ਮੈਨੇਜਰ, ਕਮਲਜੀਤ ਬ¤ਬੂ, ਰੌਸ਼ਨ ਲਾਲ, ਸੁਖਵਿੰਦਰ ਸਿੰਘ ਸ਼ਿੰਦਾ, ਦਲਵਿੰਦਰ ਸਿੰਘ ਲਾਡੀ ਅਤੇ ਸਮਿ¤ਤਰ ਸਿੰਘ, ਕਬ¤ਡੀ ਕੋਚ ਨੇ ਦ¤ਸਿਆ ਕਿ ਕਬ¤ਡੀ ਅਕੈਡਮੀ ਦੀ ਜੇਤੂ ਟੀਮ ਨੂੰ 71 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 61 ਹਜ਼ਾਰ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਫੁ¤ਟਬਾਲ ਕਲ¤ਬ ਦੀ ਜੇਤੂ ਟੀਮ ਨੂੰ 25 ਹਜ਼ਾਰ ਅਤੇ ਦੂਜੇ ਨੰਬਰ ਦੀ ਟੀਮ ਨੂੰ 29 ਹਜ਼ਾਰ ਰੁਪਏ ਦਾ ਇਨਾਮ ਦੇ ਕੇ ਨਿਵਾਜਿਆ ਜਾਵੇਗਾ । ਕਬ¤ਡੀ 25 ਕਿ¤ਲੋ ਭਾਰ ਵਰਗ ਦੀ ਜੇਤੂ ਟੀਮ 15 ਹਜ਼ਾਰ ਦੀ ਹ¤ਕਦਾਰ ਹੋਵੇਗੀ ਅਤੇ ਦੂਜੇ ਨੰਬਰ ਦੀ ਟੀਮ ਨੂੰ 12 ਹਜ਼ਾਰ ਦਾ ਪੁਰਸਕਾਰ ਦਿ¤ਤਾ ਜਾਵੇਗਾ ḩ ਕਲ¤ਬ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਦ¤ਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਊਧਮ ਸਿੰਘ ਸੰਧਾ ਕਰਨਗੇ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜਸਵੰਤ ਸਿੰਘ ਬ¤ਲ ਯੂ.ਐਸ.ਏ. ਸ਼ਿਰਕਤ ਕਰਨਗੇ ਤੇ 3 ਫਰਵਰੀ ਨੂੰ ਇਨਾਮਾਂ ਦੀ ਵੰਡ ਨਵਤੇਜ ਸਿੰਘ ਚੀਮਾ ਵਿਧਾਇਕ ਸੁਲਤਾਨਪੁਰ ਲੋਧੀ ਕਰਨਗੇ । ਪ੍ਰਬੰਧਕਾਂ ਨੇ ਦ¤ਸਿਆ ਕਿ ਇਸ ਟੂਰਨਾਮੈਂਟ ਲਈ ਕਰਮਬੀਰ ਸਿੰਘ ਕੇਬੀ, ਰਮੇਸ਼ ਡਡਵਿੰਡੀ, ਰਾਜਿੰਦਰ ਕੁਮਾਰ ਬੇਵੀ, ਚਰਨ ਸਿੰਘ ਕੈਨੇਡਾ, ਅਮਰੀਕ ਸਿੰਘ ਯੂ.ਕੇ, ਮੇਜਰ ਸਿੰਘ ਬਿ¤ਟੂ, ਰਾਜਿੰਦਰ ਸਿੰਘ ਹੈਪੀ, ਸਰਤਾਜ ਸਿੰਘ ਬਾਜਵਾ ਕੈਨੇਡਾ, ਬਲਵਿੰਦਰ ਸਿੰਘ ਬਿੰਦਾ, ਯਾਦਵਿੰਦਰ ਸਿੰਘ ਸੰਧਾ, ਨਰਿੰਦਰ ਸਿੰਘ ਜੈਨਪੁਰ, ਬਲਦੇਵ ਸਿੰਘ ਟੀਟਾ, ਹਰਜਿੰਦਰ ਸਿੰਘ ਮੈਕਸ ਗੈਸ, ਸੁ¤ਚਾ ਸਿੰਘ ਖਿੰਡਾ, ਬਖ਼ਸ਼ੀਸ਼ ਸਿੰਘ ਸਾਬਕਾ ਸਰਪੰਚ, ਸ਼ਿੰਦਰਪਾਲ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸੰਧਾ, ਰੇਸ਼ਮ ਸਿੰਘ ਨੰਬਰਦਾਰ, ਰਣਜੀਤ ਸਿੰਘ ਝੰਡ, ਮਲਕੀਤ ਸਿੰਘ ਨੰਬਰਦਾਰ, ਕੁਲਜੀਤ ਸਿੰਘ ਕੌੜਾ, ਮੋਹਨ ਸਿੰਘ ਖਿੰਡਾ, ਮਨਜੀਤ ਸਿੰਘ ਸਰਪੰਚ, ਮੁਹ¤ਬਲੀਪੁਰ, ਕਰਨੈਲ ਸਿੰਘ ਚ¤ਕ ਕੋਟਲਾ ਤੇ ਹੋਰ ਪ੍ਰਵਾਸੀ ਵੀਰਾਂ ਵਲੋਂ ਇਸ ਟੂਰਨਾਮੈਂਟ ਲਈ ਵਿਸ਼ੇਸ਼ ਸਹਿਯੋਗ ਦਿ¤ਤਾ ਜਾ ਰਿਹਾ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *