ਪੀ.ਡਬਲੂਯ.ਬੀ ਮੈਂਬਰ ਮੁਹੰਮਦ ਕਲੀਮ ਅਜਾਦ ਦਾ ਪਲਾਹੀ ਮਸਜਿਦ ਪੁ¤ਜਣ ਤੇ ਮੁਸਲਿਮ ਭਾਈਚਾਰੇ ਵਲੋਂ ਕੀਤਾ ਗਿਆ ਸਨਮਾਨ

ਫਗਵਾੜਾ 25 ਜਨਵਰੀ (ਅਸ਼ੋਕ ਸ਼ਰਮਾ) ਦਾਰੁਲ ਉਲੂਮ ਸ਼ੇਖ ਉਲ ਹਿੰਦ ਵਲੋਂ ਮੁਹੰਮਦ ਕਲੀਮ ਅਜਾਦ ਮੈਂਬਰ ਪੰਜਾਬ ਵਕਫ ਬੋਰਡ (ਪੀ.ਡਬਲਯੂ.ਬੀ.) ਦਾ ਨਜਦੀਕੀ ਪਿੰਡ ਪਲਾਹੀ ਸਥਿਤ ਮਸਜਿਦ ਵਿਖੇ ਪੁ¤ਜਣ ਤੇ ਸਰਬਰ ਗੁਲਾਮ ਸ¤ਬਾ ਦੀ ਅਗਵਾਈ ਹੇਠ ਨਿ¤ਘਾ ਸੁਆਗਤ ਕੀਤਾ ਗਿਆ। ਇਸ ਮੌਕੇ ਜਿ¤ਥੇ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਸਮ¤ਸਿਆਵਾਂ ਤੋਂ ਮੈਂਬਰ ਵਕਫ ਬੋਰਡ ਨੂੰ ਜਾਣੂ ਕਰਵਾਇਆ ਗਿਆ ਉ¤ਥੇ ਹੀ ਮਸਜਿਦ ਵਿਖੇ ਚਲ ਰਹੇ ਮਦਰਸੇ ਨੂੰ ਗ੍ਰਾਂਟ ਜਾਰੀ ਕਰਵਾਉਣ ਲਈ ਮੰਗ ਪ¤ਤਰ ਵੀ ਦਿ¤ਤਾ ਗਿਆ। ਸਰਬਰ ਗੁਲਾਮ ਸ¤ਬਾ ਨੇ ਵਕਫ ਬੋਰਡ ਦੀਆਂ ਜਾਇਦਾਦਾਂ ਤੇ ਹੋਏ ਨਜਾਇਜ ਕਬਜਿਆਂ ਨੂੰ ਛੁਡਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਮੁਹੰਮਦ ਕਲੀਮ ਅਜਾਦ ਤੋਂ ਇਲਾਵਾ ਹਾਜੀ ਮੰਗਲ ਹੁਸੈਨ ਨੂੰ ਮਸਜਿਦ ਵਿਚ ਕਰਵਾਈ ਗਈ ਟਾਇਲਾਂ ਦੀ ਸੇਵਾ ਲਈ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸ¤ਬਾ ਨੇ ਕਿਹਾ ਕਿ ਮੁਹੰਮਦ ਕਲੀਮ ਅਜਾਦ ਪੰਜਾਬ ਵਕਫ ਬੋਰਡ ਦੇ ਨਿਧੜਕ ਆਗੂ ਹਨ ਅਤੇ ਕੌਮ ਦੀਆਂ ਸਮ¤ਸਿਆਵਾਂ ਨੂੰ ਜਰੂਰ ਹਲ ਕਰਵਾਉਣਗੇ। ਇਸ ਮੌਕੇ ਮੁਹੰਮਦ ਅਸਲਮ, ਮੌਲਾਨਾ ਨਸੀਮ ਅਹਿਮਦ ਕਾਸਮੀ, ਮੁਹੰਮਦ ਗਯੂਰ, ਖੁਰਸ਼ੀਦ ਆਲਮ, ਕਾਰੀ ਮਹਿਤਾਬ ਆਲਮ, ਸ਼ੇਰ ਖਾਨ, ਲਾਲ ਹੁਸੈਨ, ਮੁਹੰਮਦ ਸਲੀਮ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *