ਵਿਦਿਆਰਥੀਆਂ ਨੂੰ ਮਤਦਾਨ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਹਸਤਾਖਰ ਕਰਵਾ ਕੇ ਵੋਟਰ ਪ੍ਰਣ ਲਿਆ ਗਿਆ

ਫ਼ਗਵਾੜਾ 25 ਜਨਵਰੀ (ਅਸ਼ੋਕ ਸ਼ਰਮਾ) ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਵਿਖੇ ਵਿਦਿਆਰਥੀਆਂ ਨੂੰ ਐੱਨ.ਐਸ.ਐਸ. ਵਿਭਾਗ ਵੱਲੋਂ ਮਤਦਾਨ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਹਸਤਾਖਰ ਕਰਵਾਕੇ ਵੋਟਰ ਪ੍ਰਣ ਲਿਆ ਗਿਆ । ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦੇ ਹਸਤਾਖਰ ਕਰਵਾ ਕੇ ਚੋਣਾਂ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਦੇ ਲਈ ਵੋਟਰ ਪ੍ਰਣ ਲਈ ਗਈ ਕਿ ਅਸੀਂ, ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ਼ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪ੍ਰੰਪਰਾਵਾਂ ਨੂੰ ਬਣਾਏ ਰਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ , ਧਰਮ, ਵਰਗ, ਜਾਤੀ , ਸਮੁਦਾਇ , ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਾਂਗੇ । ਇਸ ਮੋਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ: ਸੁਮਨ ਟੰਡਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਤਦਾਨ ਕਰਨਾ ਚਾਹੀਦਾ ਤਾਂ ਜੋ ਸਾਡੇ ਦੇਸ਼ ਨੂੰ ਸੱਚਾ ਤੇ ਈਮਾਨਦਾਰ ਨੇਤਾ ਮਿਲੇ । ਵਿਦਿਆਰਥੀਆਂ ਨੂੰ ਇਸ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਵੋਟ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਇਕ ਵੋਟ ਕਿਸੇ ਨੂੰ ਜਿੱਤ ਹਾਸਿਲ ਕਰਵਾਉਂਦੀ ਹੈ ਅਤੇ ਕਿਸੇ ਮੰਤਰੀ ਨੂੰ ਇਕ ਵੋਟ ਦੇ ਕਾਰਨ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ । ਇਸ ਲਈ ਇਕਜੁੱਟਤਾ ਦੇ ਨਾਲ ਇਸ ਅਧਿਕਾਰ ਦਾ ਉਪਯੋਗ ਕਰਕੇ ਇਸ ਸਫ਼ਲ ਰਾਸ਼ਟਰ ਦਾ ਨਿਰਮਾਨ ਕਰਨਾ ਚਾਹੀਦਾ ਹੈ । ਇਸ ਮਤਦਾਨ ਦੇ ਪ੍ਰਤੀ ਜਾਗਰੂਕਤਾ ਦੇ ਲਈ ਐਨ.ਐਸ.ਐਸ. ਵਿਭਾਗ ਦੇ ਮੁੱਖੀ ਪ੍ਰੋ: ਕੁਲਦੀਪ ਸਿੰਘ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਪ੍ਰੋ: ਸੁਸ਼ੀਲ ਕੁਮਾਰ, ਪ੍ਰੋ: ਰਜਿੰਦਰ ਸਿੰਘ ਮਿਨਹਾਸ, ਪ੍ਰੋ: ਕਾਜਲ ਕਿਰਨ, ਸ੍ਰੀ ਰਜਿੰਦਰ ਕੁਮਾਰ (ਆਫਿਸ ਸੁਪਰਡੈਂਟ), ਅਤੇ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *