ਇੰਡੀਆ ,ਯੂ ਕੇ ਸੇਲੇਬਰਟਿੰਗ ਯੀਅਰ ਆਫ ਕਲਚਰ ਦੇ ਮੌਕੇ ਤੇ ਸਕੂਲ ਵਿਚ ਕੀਤਾ ਵਿਸ਼ੇਸ਼ ਸਭਾ ਦਾ ਆਯੋਜਨ

ਫਗਵਾੜਾ 25 ਜਨਵਰੀ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਵਿਖੇ ਇੰਡੀਆ ,ਯੂ ਕੇ ਸੇਲੇਬਰਟਿੰਗ ਯੀਅਰ ਆਫ ਕਲਚਰ ਦੇ ਮੌਕੇ ਤੇਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪਹਿਲੀ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਤੇ ਕਮਲਾ ਨਹਿਰੂ ਪਬਲਿਕ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਡਾਕਟਰ ਚਾਰੁ ਛਾਬੜਾ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਿਲ ਹੋਏ। ਸਭਾ ਦੀ ਸ਼ੁਰੂਆਤ ਵਿਚ ਬੱਚਿਆਂ ਇੰਡੀਆ ਤੇ ਯੂ ਕੇ ਦੇ ਸੱਭਿਆਚਾਰ ਨਾਲ ਸੰਬੰਧਿਤ ਨੇ ਗਰੁੱਪ ਡਾਂਸ ਪੇਸ਼ ਕੀਤਾ ,ਉਸ ਤੋਂ ਬਾਅਦ ਪੰਜਵੀ ਦੇ ਵਿਦਿਆਰਥੀਆਂ ਨੇ ਬ੍ਰਿਟਿਸ਼ ਲੋਕ ਦੁਆਰਾ ਭਾਰਤ ਦੀ ਤਰੱਕੀ ਵਿਚ ਪਾਏ ਗਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਵਿਦਿਆਰਥੀਆਂ ਨੇ ਵੱਖ – ਵੱਖ ਦੇਸ਼ਾਂ ਦੀ ਪੈਨਲ ਡਿਸਕਸ਼ਨ ਪੇਸ਼ ਕੀਤੀ। ਫੇਰ ਚੋਥੀ ਤੇ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਪੇਸ਼ ਕੀਤਾ ਜਿਸ ਵਿਚਉਨ੍ਹਾਂ ਨੇ ਇੰਡੀਆ ਤੇ ਯੂ ਕੇ ਦੇ ਆਪਸੀ ਸੰਬੰਧਾਂ ਤੇ ਤਕਨਾਲੋਗਜੀ ਦੇ ਅਦਾਨ ਪ੍ਰਦਾਨ ਦੇ ਫਾਇਦਿਆਂ ਬਾਰੇ ਚਾਨਣਾ ਪਾਇਆ। ਉਸ ਤੋਂ ਬਾਅਦ ਇੰਡੀਆ ਤੇ ਯੂ ਕੇ ਦੀ ਸੱਭਿਆਚਾਰਕ ਕੋਲੈਬੋਰੇਸ਼ਨ ਨੂੰਪੇਸ਼ ਕਰਦਾ ਡਾਂਸ ਪੇਸ਼ ਕੀਤਾ। ਅੰਤ ਵਿਚ ਸਕੂਲ ਦੇ ਹੇਡਮਿਸਟ੍ਰੈੱਸ ਮੈਡਮ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਅੱਗੇ ਵਧਣ ਦਾ ਅਸ਼ੀਰਵਾਦ ਦਿੰਦੇ ਹੋਏ ਆਏ ਹੋਏ ਮਾਪਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *