ਪਿੰਡ ਖਹਿਰਾ ਮਾਝਾ ਦਾ 19ਵਾਂ ਦੋ ਰੋਜ਼ਾ ਕਬੱਡੀ ਕੱਪ ਸ਼ੁਰੂ

ਕਪੂਰਥਲਾ, 27 ਜਨਵਰੀ, ਇੰਦਰਜੀਤ ਸਿੰਘ ਚਾਹਲ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਯਾਦ ’ਚ 19ਵਾਂ ਤਿੰਨ ਦਿਨਾਂ ਕਬ¤ਡੀ ਕ¤ਪ ਪਿੰਡ ਖਹਿਰਾ ਮਾਝਾ ਵਿਖੇ ਸ਼ਨੀਵਾਰ ਨੂੰ ਸ਼ੁਰੂ ਹੋਇਆ। ਖੇਡ ਮੇਲੇ ਦਾ ਰਸਮੀ ਉਦਘਾਟਨ ਖੇਡ ਪ੍ਰਮੋਟਰ ਮਨੋਹਰ ਸਿੰਘ ਖਹਿਰਾ ਤੇ ਕਲੱਬ ਮੈਂਬਰਾਂ ਵਲੋ ਸਾਂਝੇ ਤੌਰ ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ ਹਨ। ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡ ਮੁਕਾਬਲਿਆਂ ਦਾ ਹਿੱਸਾ ਬਣਨਾ ਚਾਹੀਦਾ ਹੈ। ਪਿੰਡ ’ਚ ਹਰ ਸਾਲ ਇਸ ਲਈ ਹੀ ਖੇਡ ਮੇਲਿਆ ਕਰਵਾਇਆ ਜਾਂਦਾ ਹੈ ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਇਹ ਖੇਡ ਮੇਲਾ ਵਿਦੇਸ਼ੀ ਧਰਤੀ ਤੇ ਵਸੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਖੇਡ ਮੇਲੇ ਦੇ ਪਹਿਲੇ ਦਿਨ ਕਬੱਡੀ 48 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ’ਚ ਖਹਿਰਾ ਮਾਝਾ ਨੇ ਖੋਜੇਵਾਲ ਨੂੰ, ਭੇਟਾਂ ਨੇ ਫਤਿਹ ਜਲਾਲ ਨੂੰ, ਖਹਿਰਾ ਮਾਝਾ ਬੀ ਨੇ ਨੱਥੂਚਾਹਲ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਦੇ ਦੂਸਰੇ ਤੇ ਤੀਸਰੇ ਦਿਨ ਕਬੱਡੀ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ’ਚ ਅੰਤਰਾਸ਼ਟਰੀ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਟੂਰਨਾਮੈਂਟ ਦੌਰਾਨ ਪੰਜਾਬੀ ਮੁਟਿਆਰਾਂ ਤੇ ਅਮਰੀਕਨ ਗੋਰੀਆਂ ਵਿਚਾਲੇ 29 ਜਨਵਰੀ ਨੂੰ ਹੋਣ ਵਾਲਾ ਕਬ¤ਡੀ ਮੈਚ ਵਿਸ਼ੇਸ਼ ਖਿ¤ਚ ਦਾ ਕੇਂਦਰ ਹੋਵੇਗਾ । ਖੇਡ ਮੇਲੇ ਦੇ ਆਖਰੀ ਦਿਨ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਸ. ਮਨੋਹਰ ਸਿੰਘ ਖਹਿਰਾ ਨੇ ਦ¤ਸਿਆ ਕਿ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ ਸ. ਪਰਜਿੰਦਰ ਸਿੰਘ ਨਿ¤ਝਰ ਅਤੇ ਦੂਜਾ ਇਨਾਮ ਸ. ਗੁਰਮੀਤ ਸਿੰਘ ਖਹਿਰਾ ਵ¤ਲੋਂ ਦਿ¤ਤਾ ਜਾਵੇਗਾ । ਇਸ ਮੌਕੇ ਤੇ ਕੁਲਵਿੰਦਰ ਸਿੰਘ ਮੱਲ੍ਹੀ, ਜੋਤੀ ਵਡਾਲਾ, ਨਿ¤ਕੂ ਖਹਿਰਾ, ਮੇਲਾ ਖਹਿਰਾ, ਤੋਚਾ ਖਹਿਰਾ, ਕੁਲਵਿੰਦਰ ਖਹਿਰਾ, ਪਿਆਰਾ ਸਿੰਘ ਕੰਗ, ਪਿੰਕੂ ਖਹਿਰਾ,ਸਰਪੰਚ ਜਸਵਿੰਦਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਪਾਲ ਸਿੰਘ, ਅਮਰ ਚੰਦ, ਅਮਰਜੀਤ ਸਿੰਘ, ਗਗਨ ਖਹਿਰਾ,ਬਲਜੀਤ ਸਿੰਘ ਤੇ ਹੋਰ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *