ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਕੀਤਾ ਕਾਬੂ

ਕਪੂਰਥਲਾ, 27 ਜਨਵਰੀ, ਇੰਦਰਜੀਤ ਸਿੰਘ ਚਾਹਲ
ਵਿਜੀਲੈਸ ਬਿਊਰੋ ਨੂੰ ਇਕ ਵਾਰ ਫਿਰ ਵੱਡੀ ਸਫਲਤਾ ਹਾਸਲ ਹੋਈ ਹੈ। ਵਿਜੀਲੈਂਸ ਵਿਭਾਗ ਕਪੂਰਥਲਾ ਵ¤ਲੋਂ ਸੁਲਤਾਨਪੁਰ ਲੋਧੀ ਦਾ ਪਟਵਾਰੀ ਸਤਪਾਲ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਕਪੂਰਥਲਾ ਦੇ ਡੀ. ਐ¤ਸ. ਪੀ. ਕਰਮਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਨੇ ਆਪਣੀ ਟੀਮ ਸਮੇਤ ਛਾਪਾ ਮਾਰਿਆ ਅਤੇ ਤਿੰਨ ਗਜਟਿਡ ਅਫਸਰ ਗਵਾਹਾਂ ਦੀ ਮੌਜੂਦਗੀ ‘ਚ 5 ਹਜ਼ਾਰ ਰੁਪਏ ਦੀ ਰਿਸ਼ਵਤ ਗੁਰਮੀਤ ਸਿੰਘ ਨਾਮੀ ਕਿਸਾਨ ਤੋ ਲੈਂਦੇ ਹੋਏ ਰੰਗੇ ਹ¤ਥੀ ਗ੍ਰਿਫਤਾਰ ਕਰ ਲਿਆ ।ਜਾਣਕਾਰੀ ਅਨੁਸਾਰ ਪਿੰਡ ਮੈਰੀਪੁਰ ਦੇ ਨਿਵਾਸੀ ਕਿਸਾਨ ਗੁਰਮੀਤ ਸਿੰਘ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਸੀ ਕਿ ਪਟਵਾਰੀ ਸਤਪਾਲ ਨੇ ਉਸ ਦੀ ਜ਼ਮੀਨ ਦਾ ਇੰਤਕਾਲ ਕਰਨ ਅਤੇ ਨਿਸ਼ਾਨਦੇਹੀ ਕਰਨ ਲਈ 6 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਸ਼ਨੀਵਾਰ 5 ਹਜ਼ਾਰ ਰੁਪਏ ਦੇਣੇ ਕੀਤੇ ਸਨ। ਇਸੇ ਦੌਰਾਨ ਰਿਸ਼ਵਤ ਲੈਂਦੇ ਹੋਏ ਪਟਵਾਰੀ ਰੰਗੇ ਹ¤ਥੀ ਵਿਜੀਲੈਂਸ ਦੇ ਅੜਿ¤ਕੇ ਆ ਗਿਆ। ਇਸ ਸਬੰਧੀ ਪਟਵਾਰੀ ਸਤਪਾਲ ਨੇ ਦੋਸ਼ ਲਗਾਇਆ ਕਿ ਉਸ ਨੂੰ ਜਾਣਬੁ¤ਝ ਕੇ ਫਸਾਇਆ ਗਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *