ਆਪਣੇ ਹੀ ਹਸਪਤਾਲ ’ਚੋ ਭੇਦਭਰੀ ਹਾਲਤ ’ਚ ਅਗਵਾ ਹੋਇਆ ਡਾਕਟਰ

-ਡਾਟਕਰ ਦੇ ਪਿਤਾ ਨੇ ਨੂੰਹ ਤੇ ਲਗਾਏ ਪੁੱਤਰ ਨੂੰ ਅਗਵਾ ਕਰਵਾਉਣ ਦੇ ਕਥਿਤ ਦੋਸ਼
-ਡਾਕਟਰ ਨੂੰ ਕਿਸੇ ਨੇ ਅਗਵਾ ਨਹੀ ਕੀਤਾ-ਡੀਐਸਪੀ
ਸੁਲਤਾਨਪੁਰ ਲੋਧੀ,27 ਜਨਵਰੀ, ਇੰਦਰਜੀਤ ਸਿੰਘ ਚਾਹਲ
ਸੁਲਤਾਨਪੁਰ ਲੋਧੀ ਵਿਚ ਕਰੀਬ 50 ਬਿਸਤਰਿਆਂ ਵਾਲਾ ਮਲਟੀਸਪੈਸ਼ਲਿਟੀ ਹਸਪਤਾਲ ਚਲਾ ਰਹੇ ਅਮਨਪ੍ਰੀਤ ਹਸਪਤਾਲ ਦੇ ਮੁੱਖ ਡਾਕਟਰ ਅਮਨਪ੍ਰੀਤ ਸਿੰਘ ਨੂੰ ਤੜਕਸਾਰ ਆਪਣੇ ਹਸਪਤਾਲ ਦੇ ਉ¤ਪਰ ਬਣੀ ਰਿਹਾਇਸ਼ ‘ਚ ਸੁ¤ਤੇ ਨੂੰ ਭੇਦ ਭਰੇ ਢੰਗ ਨਾਲ ਅਗਵਾ ਕਰ ਲੈਣ ਦੀ ਖਬਰ ਹੈ । ਡਾਕਟਰ ਅਮਨਪ੍ਰੀਤ ਦੇ ਪਿਤਾ ਹੈਡਮਾਸਟਰ ਸੁਰਜਨ ਸਿੰਘ ਨੇ ਪੁਲਸ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਡਾਕਟਰ ਅਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਘਰੋਂ ਲਿਜਾ ਕੇ ਮਾਰ ਦੇਣ ਦਾ ਖਦਸ਼ਾ ਪ੍ਰਗਟ ਕੀਤਾ ਹੈ । ਇਸ ਮਾਮਲੇ ਦੀ ਪੜਤਾਲ ਡੀ.ਐ¤ਸ.ਪੀ. ਵਰਿਆਮ ਸਿੰਘ ਖਹਿਰਾ ਤੇ ਐ¤ਸ.ਐ¤ਚ.ਓ. ਸਰਬਜੀਤ ਸਿੰਘ ਵਲੋ ਕੀਤੀ ਜਾ ਰਹੀ ਹੈ ਤੇ ਪੁਲਸ ਵਲੋਂ ਡਾਕਟਰ ਨੂੰ ਜਲਦੀ ਲ¤ਭ ਲੈਣ ਦਾ ਵਿਸ਼ਵਾਸ਼ ਦਿਵਾਇਆ ਜਾ ਰਿਹਾ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਅਮਨਪ੍ਰੀਤ ਸਿੰਘ ਤੇ ਉਸਦੀ ਪਤਨੀ ਡਾਕਟਰ ਸੰਦੀਪ ਕੌਰ ਵਿਚਕਾਰ ਪਿਛਲੇ ਕੁਝ ਅਰਸੇ ਤੋਂ ਕਾਫੀ ਵਿਵਾਦ ਰਹਿੰਦਾ ਸੀ, ਜੋ ਡਾਕਟਰ ਦੇ ਲਾਪਤਾ ਹੋਣ ਦਾ ਕਾਰਨ ਮੰਨਿਆ ਜਾ ਰਿਹਾ ਹੈ । ਥਾਨਾ ਸੁਲਤਾਨਪੁਰ ਲੋਧੀ ਪੁਲਸ ਨੂੰ ਦਿਤੇ ਬਿਆਨ ‘ਚ ਅਮਨਪ੍ਰੀਤ ਹਸਪਤਾਲ ਦੇ ਚੇਅਰਮੈਨ ਤੇ ਡਾਕਟਰ ਅਮਨਪ੍ਰੀਤ ਦੇ ਪਿਤਾ ਰਿਟਾਇਰਡ ਹੈਡਮਾਸਟਰ ਨੇ ਆਪਣੀ ਨੂੰਹ ‘ਤੇ ਕਥਿਤ ਦੋਸ਼ ਲਗਾਇਆ ਹੈ ਕਿ ਉਸਨੇ ਹੀ ਡਾਕਟਰ ਅਮਨਪ੍ਰੀਤ ਸਿੰਘ ਨੂੰ ਕਿਸੇ ਨਾਲ ਮਿਲ ਕੇ ਘਰੋਂ ਰਾਤ ਨੂੰ ਅਗਵਾ ਕਰਵਾਇਆ ਹੈ ਤੇ ਸ਼¤ਕ ਪ੍ਰਗਟ ਕੀਤਾ ਕਿ ਉਸਨੂੰ ਮਰਵਾਇਆ ਜਾ ਸਕਦਾ ਹੈ । ਉਨ੍ਹਾਂ ਦ¤ਸਿਆ ਕਿ ਡਾਕਟਰ ਅਮਨਪ੍ਰੀਤ ਸਿੰਘ ਆਪਣੇ ਮਿ¤ਤਰ ਡਾਕਟਰ ਹਰਜੀਤ ਸਿੰਘ ਤੇ ਉਨ੍ਹਾਂ ਦੇ ਪੁ¤ਤਰ ਡਾਕਟਰ ਤਵਨੀਤ ਸਿੰਘ ਨਾਲ ਜਲੰਧਰ ਤੋਂ ਇਕ ਇੰਡਿਅਨ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਅਟੈਂਡ ਕਰਕੇ 25 ਜਨਵਰੀ ਦੀ ਰਾਤ ਸਵਾ ਬਾਰਾਂ ਵਜੇ ਦੇ ਕਰੀਬ ਆਪਣੇ ਘਰ ਆਇਆ ਸੀ ਤੇ ਰਾਤ ਆਪਣੇ ਕ¤ਪੜੇ ਬਦਲ ਕੇ ਦੁ¤ਧ ਦਾ ਗਲਾਸ ਪੀ ਕੇ ਸੌ ਗਿਆ ਤੇ ਉਪਰੰਤ 26 ਜਨਵਰੀ ਦੀ ਤੜਕਸਾਰ 1 ਤੋ 2 ਵਜੇ ਦੇ ਕਰੀਬ ਹੀ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਅਗਵਾ ਕਰ ਲਿਆ ਤੇ ਕਿਸੇ ਅਣਪਛਾਤੀ ਥਾਂ ਲੈ ਗਏ । ਜਿਸਦਾ ਹੁਣ ਤ¤ਕ ਕੋਈ ਸੁਰਾਗ ਨਹੀ ਮਿਲ ਰਿਹਾ। ਦੂਜੇ ਪਾਸੇ ਡਾਕਟਰ ਅਮਨਪ੍ਰੀਤ ਸਿੰਘ ਦੀ ਪਤਨੀ ਨੇ ਪ¤ਤਰਕਾਰ ਨਾਲ ਗ¤ਲਬਾਤ ਕਰਦੇ ਹੋਏ ਆਪਣੇ ਸਹੁਰੇ ਪਰਿਵਾਰ ਵਲੋਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਊਹ ਖੁਦ ਬਹੁਤ ਦੁਖੀ ਹੈ । ਉਨ੍ਹਾਂ ਕਿਹਾ ਕਿ ਡਾਕਟਰ ਅਮਨਪ੍ਰੀਤ ਜਲਦੀ ਘਰ ਆ ਜਾਣਗੇ । ਮਾਸਟਰ ਸੁਰਜਨ ਸਿੰਘ ਨੇ ਦ¤ਸਿਆ ਕਿ ਹਸਪਤਾਲ ‘ਚ ਡਾਕਟਰ ਅਮਨਪ੍ਰੀਤ ਸਿੰਘ ਨੇ ਜੋ ਸੀ.ਸੀ.ਟੀ. ਵੀ ਕੈਮਰੇ ਲਗਾਏ ਹੋਏ ਹਨ, ਦੀ ਡੀ.ਵੀ.ਆਰ. ਦੀ ਮੈਂਬਰੀ ਡਾਕਟਰ ਦੇ ਅਗਵਾ ਹੋਣ ਤੋਂ ਬਾਅਦ ਡਲੀਟ ਕਰ ਦਿ¤ਤੀ ਗਈ ਹੈ । ਉਨ੍ਹਾਂ ਇਹ ਵੀ ਦ¤ਸਿਆ ਕਿ 25 ਜਨਵਰੀ ਦੀ ਰਾਤ ਨੂੰ ਹਸਪਤਾਲ ਦੇ ਪਿਛਲੇ ਪਾਸੇ ਲ¤ਗੇ ਗੇਟ ਦੇ ਤਾਲੇ ਦੀ ਚਾਬੀ ਵੀ ਉਨ੍ਹਾਂ ਦੀ ਨੂੰਹ ਨੇ ਹਸਪਤਾਲ ਦੀ ਰਿਸੈਪਸ਼ਨ ਦੇ ਸਟਾਫ ਕੋਲੋਂ ਇਹ ਕਹਿ ਕੇ ਮੰਗਵਾਈ ਸੀ ਕਿ ਕੂੜਾ ਸੁ¤ਟਵਾਉਣਾ ਹੈ । ਇਸ ਤੋਂ ਇਲਾਵਾ ਪਿਛਲੇ ਗੇਟ ਮੁਹਰੇ ਕਿਸੇ ਗ¤ਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਮਿਲੇ ਹਨ, ਜੋ ਡਾਕਟਰ ਅਮਨਪ੍ਰੀਤ ਦੇ ਅਗਵਾ ਹੋਣ ਦੀ ਪੁਸ਼ਟੀ ਕਰਦੇ ਹਨ । ਇਸ ਤੋਂ ਇਲਾਵਾ ਡਾਕਟਰ ਹਰਜੀਤ ਸਿੰਘ , ਜੈਲਦਾਰ ਅਜੀਤਪਾਲ ਸਿੰਘ ਬਾਜਵਾ, ਚੇਅਰਮੈਨ ਸੁਖਵਿੰਦਰ ਸਿੰਘ ਸੁ¤ਖ, ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪੁਰ , ਪ੍ਰਿੰਸੀਪਲ ਯਾਦਵਿੰਦਰ ਸਿੰਘ ਪ੍ਰਧਾਨ ਰੋਟਰੀ ਕਲ¤ਬ ਸੁਲਤਾਨਪੁਰ ਲੋਧੀ ਰਾਇਲ ਆਦਿ ਨੇ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਭੇਦਭਰੇ ਢੰਗ ਨਾਲ ਲਾਪਤਾ ਹੋਏ ਡਾਕਟਰ ਅਮਨਪ੍ਰੀਤ ਸਿੰਘ ਦਾ ਸੁਰਾਗ ਜਲਦੀ ਲਗਾਇਆ ਜਾਵੇ । ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸੁਲਤਾਨਪੁਰ ਲੋਧੀ ਵਰਿਆਮ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਨੂੰ ਕਿਸੇ ਨੇ ਵੀ ਅਗਵਾ ਨਹੀਂ ਕੀਤਾ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਡਾਕਟਰ ਅਮਨਪ੍ਰੀਤ ਸਿੰਘ ਅ¤ਜ ਹਰ ਹਾਲਤ ‘ਚ ਘਰ ਪਰਤ ਆਉਣਗੇ । ਉਨ੍ਹਾਂ ਡਾਕਟਰ ਦੇ ਮਾਤਾ-ਪਿਤਾ ਨੂੰ ਵੀ ਦਿਲਾਸਾ ਦਿ¤ਤਾ ਕਿ ਉਨ੍ਹਾਂ ਦਾ ਸਪੁ¤ਤਰ ਠੀਕ-ਠਾਕ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *