• ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਟੀ. ਡੀ. ਚਾਵਲਾ ਮਾਣ ਮੱਤਾ ਪੁਰਸਕਾਰ ਨਾਲ ਸਨਮਾਨਤ

• ਪੱਤਰਕਾਰਾਂ ਨੂੰ ਸਰਕਾਰੀ ਆਵਾਜ ਨਾ ਬਣਦੇ ਹੋਏ ਸੱਚੀ ਪੱਤਰਕਾਰੀ ਕਰਨ ਦੀ ਲੋੜ
ਫਗਵਾੜਾ27 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬੀ ਵਿਰਸਾ ਟਰੱਸਟ (ਰਜਿ:) ਵਲੋਂ ਮਾਣ ਮੱਤਾ ਪੱਤਰਕਾਰਸ ਪੁਰਸਕਾਰ-2017 ਪੰਜਾਬੀ ਪੱਤਰਕਾਰੀ ਦੇ ਪ੍ਰਸਿੱਧ ਹਸਤਾਖਰ ਪ੍ਰੋ: ਪਿਆਰਾ ਸਿੰਘ ਭੋਗਲ ਅਤੇ ਪ੍ਰਸਿੱਧ ਪੱਤਰਕਾਰ ਠਾਕਰ ਦਾਸ ਚਾਵਲਾ ਨੂੰ ਉਹਨਾਂ ਦੀਆਂ ਪੰਜਾਬੀ ਪੱਤਰਕਾਰੀ ‘ਚ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਭੇਟ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ ਸਾਬਕਾ ਡੀ ਪੀ ਆਰ ਓ, ਉੱਘੇ ਪੱਤਰਕਾਰ ਪ੍ਰੋ: ਜਸਵੰਤ ਸਿੰਘ ਗੰਡਮ, ਵਰਲਡ ਪੰਜਾਬੀ ਸੈਂਟਰ ਦੇ ਕੋਆਰਡੀਨੇਟਰ ਅਜਾਇਬ ਸਿੰਘ ਸੰਘਾ, ਡਾ. ਗੁਲਜ਼ਾਰ ਸਿੰਘ ਵਿਰਦੀ ਨੇ ਕੀਤੀ। ਪ੍ਰੋ ਜਸਵੰਤ ਗੰਡਮ, ਨਿਰਪਾਲ ਸਿੰਘ ਸ਼ੇਰਗਿੱਲ, ਰਵਿੰਦਰ ਚੋਟ, ਡਾ. ਜਗੀਰ ਸਿੰਘ ਨੂਰ, ਸੁਰਿੰਦਰ ਕੁਮਾਰ, ਕਰਨ ਅਜਾਇਬ ਸਿੰਘ ਸੰਘਾ, ਉਜਾਗਰ ਸਿੰਘ, ਗੁਰਮੀਤ ਪਲਾਹੀ, ਡਾ. ਜਵਾਹਰ ਧੀਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੱਤਰਕਾਰਾਂ ਨੂੰ ਸਰਕਾਰੀ ਧੂਤੇ ਨਾ ਬਣਦੇ ਹੋਏ ਸੱਚੀ ਪੱਤਰਕਾਰੀ ਕਰਨੀ ਚਾਹੀਦੀ ਹੈ, ਅਜੌਕੇ ਸਮੇਂ ਪੱਤਰਕਾਰਤਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪੱਤਰਕਰਾਂ ਨੂੰ ਸੱਚ ਦੇ ਨਾਲ ਇੱਕ ਧਿਰ ਬਣਕੇ ਖੜੌਣ ਦੀ ਲੋੜ ਹੈ। ਸ਼੍ਰੀ ਮੁਖਿੰਦਰ ਸਿੰਘ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ਇੰਡੀਅਨ ਐਬਰੋਡ ਪੰਜਾਬੀ ਇੰਮਪੈਕਟ-2018 (ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ-ਸਪੈਸ਼ਲ ਕੈਨੇਡਾ ਅੰਕ) ਰਲੀਜ਼ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ, ਡਾ. ਵਿਜੇ, ਮਨੋਜ ਫਗਵਾੜਵੀ, ਬਲਦੇਵ ਰਾਜ ਕੋਮਲ, ਸੀਤਲ ਰਾਮ ਬੰਗਾ, ਰਘਬੀਰ ਸਿੰਘ ਮਾਨ, ਵਿਜਟੇ ਸੋਨੀ, ਅਸਵਨੀ ਦਸੌੜ, ਅਸ਼ੋਕ ਸ਼ਰਮਾ,ਸੁਖਦੇਵ ਸਿੰਘ ਗੰਢਵਾ, ਹਰੀਪਾਲ ਸਿੰਘ, ਵਿਜੈ ਛਾਬੜਾ, ਰੂਪ ਲਾਲ, ਕੇਕੇ ਸੇਠੀ, ਬਹਾਦਰ ਸਿੰਘ ਬਾਂਸਲ, ਵਿਪਨ ਜੈਨ, ਬਿਅੰਤ ਸਿੰਘ, ਗੁਰਪਾਲ ਸਿੰਘ ਸਰਪੰਚ, ਕਰਮਜੀਤ ਸਿੰਘ ਸੰਧੂ, ਅਸ਼ੋਕ ਡਿਲਕਸ, ਰਜਿੰਦਰ ਸਾਹਣੀ,ਅਮਨਦੀਪ ਕੋਟਰਾਣੀ, ਪਰਵਿੰਦਰ ਜੀਤ ਸਿੰਘ ਆਦਿ ਹਾਜਿਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *