ਜੀ. ਡੀ. ਆਰ. ਡੇ ਬੋਰਡਿੰਗ ਪਬਲਿਕ ਸਕੂਲਫਗਵਾੜਾ ਦੇ ਵਿੱਦਿਆਰਥੀਆਂ ਨੂੰਇਜੀ ਡੇ ਸਟੋਰ ਵਿਖੇ ਲਿਜਾਇਆ ਗਿਆ

ਫਗਵਾੜਾ 27 (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਜੀ. ਡੀ. ਆਰ. ਡੇ ਬੋਰਡਿੰਗ ਪਬਲਿਕ ਸਕੂਲ ਆਦਰਸ਼ ਨਗਰ ਫਗਵਾੜਾ ਦੇ ਵਿੱਦਿਆਰਥੀਆਂ ਨੂੰਅਧਿਆਪਕ ਅਸ਼ੀਸ਼ ਗਾਂਧੀ ਦੀ ਦੇਖ ਰੇਖ ਅਧੀਨ ਇਜੀ ਡੇ ਸਟੋਰ ਵਿਖੇ ਲਿਜਾਇਆ ਗਿਆ ਙ ਅਸ਼ੀਸ਼ਗਾਂਧੀ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਜੀ ਡੇ ਇਕ ਅਜਿਹਾ ਡੀਪਾਰਟਮੈਂਟਲ ਸਟੋਰ ਹੈਜਿੱਥੇ ਕਿ ਇੱਕ ਹੀ ਛੱਤ ਦੇ ਥੱਲੇ ਅਲਗ ਅਲਗ ਤਰ੍ਹਾਂ ਦੇ ਉਤਪਾਦ ਉਪਲੱਬਧ ਕਰਵਾਏ ਜਾਂਦੇਹਨ ਅਤੇ ਇਹਨਾਂ ਦੀ ਕੀਮਤ ਵੀ ਘੱਟ ਹੁੰਦੀ ਹੈ ਙਕਿਉਂਕਿ ਇੱਥੇ ਉਤਪਾਦ ਸਿੱਧਾ ਉਤਪਾਦਕ ਤੋਂਵੇਚਣ ਲਈ ਆਉਂਦਾ ਹੈ ਙ ਸਟੋਰ ਮੈਨੇਜਰ ਸਨੀ ਜੀ ਨੇ ਬੱਚਿਆਂ ਨੂੰ ਸਟੋਰ ਵਿਚ ਸਟਾਕਕੀਪਿੰਗ, ਸਕਿਉਰਿਟੀ ਸਿਸਟਮ, ਕੈਸ਼ ਕਾਉੰਟਰ, ਸੇਲ ਅਤੇ ਪਰਚੇਸ ਦੇ ਨਾਲ ਜੁੜੀ ਹੋਈਮਹੱਤਵਪੂਰਨ ਜਾਣਕਾਰੀ ਦਿੱਤੀ ਙ ਓਹਨਾ ਨੇ ਬੱਚਿਆਂ ਦੁਆਰਾ ਪੂੱਛੇ ਗਏ ਭਿੰਨ ਭਿੰਨਪ੍ਰਸ਼ਨਾਂ ਦੇ ਉੱਤਰ ਦਿੱਤੇ ਙ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਜੀ ਨੇ ਸਟੋਰਮੈਨੇਜਰ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਵਿਦਿਆਰਥੀਆਂ ਨੂੰ ਸਟੋਰ ਵਿਚਲੇ ਕੰਮ-ਕਾਜਦੀਂ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਙ ਵਿਦਿਆਰਥੀਆਂ ਦੇ ਸਰਵ ਪੱਖੀਵਿਕਾਸ ਲਈ ਭਵਿੱਖ ਵਿਚ ਸਕੂਲ ਵਲੋਂ ਅਜਿਹੇ ਯਤਨ ਕੀਤੇ ਜਾਂਦੇ ਰਹਿਣਗੇ ਤਾਂਕਿਵਿਦਿਆਰਥੀਆਂ ਕਿਤਾਬੀ ਗਿਆਨ ਦੇ ਨਾਲ ਨਾਲ ਹੋਰ ਖੇਤਰ ਪ੍ਰਤੀ ਵੀ ਜਾਣੂ ਹੋ ਸੱਕਣ ਙ ਇਸਮੌਕੇ ਤੇ ਸਮੂਹ ਸਟੋਰ ਮੈਂਬਰ, ਸਕੂਲ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ ਙ

Geef een reactie

Het e-mailadres wordt niet gepubliceerd. Vereiste velden zijn gemarkeerd met *