ਆਧੁਨਿਕ ਯੁੱਗ ਵਿੱਚ ਕੰਨਿਆ ਭਰੂਣ ਹੱਤਿਆ ਇੱਕ ਕਲੰਕ – ਮਿਸਬਾਹ ਖਾਨ

ਧੀਆਂ ਪ੍ਰਤੀ ਸੋਚ ਬਦਲਣ ਦੀ ਲੋੜ – ਸਿਵਲ ਸਰਜਨ
ਪਰਿਵਾਰ ਪੱਧਰ ਤੇ ਹੀ ਨਾ ਕੀਤਾ ਜਾਏ ਧੀਆਂ ਨਾਲ ਵਿਤਕਰਾ – ਮੁਲਤਾਨੀ
ਬੇਟੀ ਬਚਾੳ ਬੇਟੀ ਪੜਾਉ ਮੁਹਿੰਮ ਦੇ ਤਹਿਤ ਨਵਜੰਮੀਆਂ ਧੀਆਂ ਨੂੰ ਬੇਬੀ ਕਿੱਟਾਂ ਵੰਡੀਆਂ
ਫਗਵਾੜਾ 27 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬੇਟੀਆਂ ਇਸ ਸਮਾਜ ਦਾ ਅਨਿਖੜਵਾਂ ਹਿੱਸਾ ਹਨ। ਉਹ ਪਰਿਵਾਰ ਤੇ ਸਮਾਜ ਦੀ ਸ਼ਾਨ ਹਨ। ਇਹ ਸ਼ਬਦ ਜਿਲਾ ਰੈਡਕਰਾਸ ਸੋਸਾਇਟੀ ਦੀ ਪ੍ਰੋ ਪ੍ਰੈਜੀਡੈਂਟ ਡਾ. ਮਿਸਬਾਹ ਖਾਨ ਨੇ ਬੇਟੀ ਬਚਾਉ ਬੇਟੀ ਪੜਾਉ ਮੁਹਿੰਮ ਦੇ ਤਹਿਤ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਖੇ ਨਵਜੰਮੀਆਂ ਧੀਆਂ ਨੂੰ ਬੇਬੀ ਕਿੱਟਾਂ ਵੰਡਣ ਮੌਕੇ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਅੱਜ ਸਮਾਜ ਬਹੁਤ ਜਿਆਦਾ ਤਰੱਕੀ ਕਰ ਚੁੱਕਿਆ ਹੈ ਪਰ ਧੀਆਂ ਨੂੰ ਲੈ ਕੇ ਸਮਾਜ ਦੇ ਕੁੱਝ ਲੋਕਾਂ ਦੇ ਵਿਚਾਰ ਅਜੇ ਵੀ ਆਧੁਨਿਕ ਨਹੀਂ ਹੋ ਸਕੇ ਹਨ । ਉਨ੍ਹਾਂ ਆਧੁਨੀਕੀਕਰਨ ਦੇ ਇਸ ਯੁੱਗ ਵਿੱਚ ਕੰਨਿਆ ਭਰੂਣ ਹੱਤਿਆ ਨੂੰ ਸਮਾਜ ਦੇ ਨਾਂਅ ਤੇ ਇੱਕ ਕਲੰਕ ਦੱਸਿਆ।ਇਸ ਮੌਕੇ ਤੇ ਅਸਿਸਟੈਂਟ ਕਮਿਸ਼ਨਰ (ਜਨਰਲ) ਮੇਜਰ ਡਾ. ਸੁਮਿਤ ਮੁੱਧ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਸੰਖਿਆ ਘੱਟ ਹੋਣਾ ਬਹੁਤ ਦੁਖਦ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਜਰੂਰਤ ਹੈ ਕਿ ਲੜਕੀਆਂ ਪ੍ਰਤੀ ਆਪਣੀ ਸੋਚ ਵਿੱਚ ਬਦਲਾਅ ਲਿਆਇਆ ਜਾਏ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲੇ ਵਿੱਚ ਪੀ.ਐੱਨ.ਡੀ.ਟੀ ਐਕਟ ਦੇ ਤਹਿਤ ਸਕੈਨਿੰਗ ਸੈਂਟਰਾਂ ਦੀ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵੱਲੋਂ 0-5 ਸਾਲ ਤੱਕ ਬੇਟੀਆਂ ਨੂੰ ਇਲਾਜ ਦੀ ਮੁਫਤ ਸਹੂਲਤ ਦਿੱਤੀ ਗਈ ਹੈ । ਇਹੀ ਨਹੀਂ ਜਨਨੀ ਸੁਰੱਖਿਆ ਯੋਜਨਾ ਤਹਿਤ ਮਹਿਲਾਵਾਂ ਨੂੰ ਜਣੇਪੇ ਦੌਰਾਨ ਵਿੱਤੀ ਸਹਾਇਤਾ ਅਤੇ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਤਹਿਤ ਗਰਭਵਤੀ ਮਹਿਲਾ ਨੂੰ ਗਰਭਧਾਰਨ ਤੋਂ ਲੈ ਕੇ ਡਲੀਵਰੀ ਤੱਕ ਸਰਕਾਰੀ ਸਿਹਤ ਕੇਂਦਰਾਂ ਵਿੱਚ ਟੈਸਟ, ਦਵਾਈਆਂ, ਸਕੈਨ, ਬਲੱਡ ਅਤੇ ਰੈਫਰਲ ਦੀ ਮੁਫਤ ਸਹੂਲਤ ਦਿੱਤੀ ਜਾਂਦੀ ਹੈ।
ਜਿਲਾ ਪ੍ਰੋਗਰਾਮ ਅਫਸਰ ਸੁਖਦੀਪ ਮੁਲਤਾਨੀ ਨੇ ਕਿਹਾ ਕਿ ਬੇਟੀ ਬਚਾਉ ਤੇ ਬੇਟੀ ਪੜਾਉ ਮੁਹਿੰਮ ਦਾ ਉਦੇਸ਼ ਕੰਨਿਆ ਭਰੂਣ ਹੱਤਿਆ ਨੂੰ ਰੋਕਣਾ ਤੇ ਸਮਾਜ ਵਿੱਚ ਬੇਟੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਪੱਧਰ ਤੋਂ ਹੀ ਧੀਆਂ ਨਾਲ ਵਿਤਕਰਾ ਨਾ ਕੀਤਾ ਜਾਏ ਤਾਂ ਸਮਾਜ ਵਿੱਚ ਇਹ ਆਪਣੇ ਆਪ ਹੀ ਖਤਮ ਹੋ ਜਾਏਗਾ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਅਨੂਪ ਕੁਮਾਰ, ਆਰ.ਪੀ. ਬਿਰਹਾ ਸੈਕ੍ਰੇਟਰੀ ਰੈਡ ਕਰਾਸ ,ਡਾ. ਸੰਦੀਪ ਧਵਨ, ਡਾ. ਸਿੰਮੀ ਧਵਨ, ਜਿਲਾ ਮਾਸ ਮੀਡੀਆ ਅਫਸਰ ਪਰਮਜੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸ਼ਸ਼ੀ ਬਾਲ, ਨੀਲਮ ਤੋਂ ਇਲਾਵਾ ਹੌਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *