43591ਬੱਚਿਆਂ ਨੂੰ ਪਿਲਾਈਆਂ ਪੋਲੀੳ ਰੋਧੀ ਬੂੰਦਾਂ

ਨੈਸ਼ਨਲ ਪਲਸ ਪੋਲੀੳ ਮੁਹਿੰਮ ਸ਼ੁਰੂ
ਫਗਵਾੜਾ-ਕਪੂਰਥਲਾ 28 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਨੈਸ਼ਨਲ ਪਲਸ ਪੋਲੀੳ ਰਾਊਂਡ ਦੇ ਤਹਿਤ ਜਿਲੇ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਅੱਜ ਕੀਤੀ ਗਈ।28 ਤੋਂ 30 ਜਨਵਰੀ ਤੱਕ ਜਿਲੇ ਵਿੱਚ ਚਲਣ ਵਾਲੀ ਇਸ ਮੁਹਿੰਮ ਦੇ ਤਹਿਤ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਅਤੇ ਡਿਪਟੀ ਡਾਇਰੈਕਟਰ ਡਾ. ਰਾਮ ਲਾਲ ਵੱਲੋਂ ਸਬ ਡਵੀਜਨਲ ਹਸਪਤਾਲ ਫਗਵਾੜਾ ਵਿਖੇ ਮੁਹਿੰਮ ਦਾ ਉਦਘਾਟਨ ਜਦ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਬਣੇ ਪੋਲੀੳ ਬੂਥ ਤੇ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦਾ ਉਦਘਾਟਨ ਸੀਨੀਅਰ ਮੈਡੀਕਲ ਅਫਸਰ ਡਾ. ਅਨੂਪ ਕੁਮਾਰ ਅਤੇ ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਕੀਤਾ। ਇਸ ਮੌਕੇ ਤੇ ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਡਾ. ਸੰਦੀਪ ਧਵਨ, ਰੋਟਰੀ ਕਲੱਬ ਤੋਂ ਡਾ. ਸਰਬਜੀਤ ਸਿੰਘ, ਵਿਜੈ ਕਾਲੀਆ ਤੇ ਡਾ. ਰਾਜਕੁਮਾਰ ਵੀ ਨਾਲ ਸਨ। ਮੁਹਿੰਮ ਦੇ ਪਹਿਲੇ ਦਿਨ 43591 ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਈਆਂ ਗਈਆਂ।ਇਸ ਸੰਬੰਧੀ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਤਿੰਨ ਦਿਨ੍ਹਾਂ ਚਲੱਣ ਵਾਲੇ ਨੈਸ਼ਨਲ ਪਲਸ ਪੋਲੀੳ ਰਾਊਂਡ ਵਿੱਚ ਜਿਲੇ ਦੇ 0-5 ਸਾਲ ਦੇ87 ਹਜਾਰ 5 ਸੌ 82 ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।ਜਿਕਰਯੋਗ ਹੈ ਕਿ ਪਹਿਲੇ ਦਿਨ ਬੂਥ ਐਕਟੀਵਿਟੀ ਦੇ ਤਹਿਤ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਈਆਂ ਗਈਆਂ ਤੇ 29 ਅਤੇ 30 ਜਨਵਰੀ ਨੂੰ ਘਰ ਘਰ ਜਾ ਕੇ ਸਿਹਤ ਵਿਭਾਗ ਵੱਲੋਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚਾਹੇ ਭਾਰਤ ਵਿੱਚੋਂ ਪੋਲੀੳ ਖਤਮ ਹੋ ਚੁੱਕਾ ਹੈ ਪਰ ਗੁਆਂਢੀ ਰਾਜਾਂ ਤੋਂ ਇਸ ਦੇ ਵਾਇਰਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਜਰੂਰ ਪਿਲਾਈਆਂ ਜਾਣ।ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਤਿੰਨ ਦਿਨ੍ਹਾਂ ਮੁਹਿੰਮ ਨੂੰ ਨੇਪਰੇ ਚਾੜਣ ਵਾਸਤੇ ਕੁੱਲ 557 ਬੂਥ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ 533 ਰੈਗੁਲਰ ਤੇ 24 ਟ੍ਰਾਂਜਿਟ ਬੂਥ ਹਨ। ਉਨ੍ਹਾਂ ਦੱਸਿਆ ਕਿ ਹਾਈ ਰਿਸਕ ਏਰੀਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਬੱਚਾ ਪੋਲੀੳ ਰੋਧੀ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਹਾਈ ਰਿਸਕ ਏਰੀਆ ਵਿੱਚ ਜਿਲੇ ਦੇ 47 ਭੱਠਿਆਂ, 167 ਝੁੱਗੀਆਂ, 5 ਟਪਰੀਵਾਸਾਂ ਦੇ ਟਿਕਾਣਿਆਂ ਤੇ 2 ਨਿਰਮਾਣ ਅਧੀਨ ਇਮਾਰਤਾਂ ਸਮੇਤ 49 ਹੋਰ ਹਾਈ ਰਿਸਕ ਏਰੀਆ ਨੂੰ ਕਵਰ ਕੀਤਾ ਜਾਏਗਾ।ਇਹੀ ਨਹੀਂ ਸਫਰ ਦੌਰਾਨ ਕੋਈ ਵੀ ਬੱਚਾ ਇਨ੍ਹਾਂ ਬੂੰਦਾਂ ਨੂੰ ਪੀਣ ਤੋਂ ਵਾਂਝਿਆ ਨਾ ਰਹੇ ਉਸ ਵਾਸਤੇ 24 ਟ੍ਰਾਂਜਿਟ ਕੈਂਪ ਲਗਾਏ ਗਏ।ਇਸ ਮੌਕੇ ਤੇ ਡਾ. ਅਮਨਦੀਪ ਕਪਿਲਾ, ਡਾ. ਰਾਜੀਵ ਭਗਤ, ਜਿਲਾ ਮਾਸ ਮੀਡੀਆ ਅਫਸਰ ਪਰਮਜੀਤ ਕੌਰ, ਰਵਿੰਦਰ ਜੱਸਲ, ਐੱਲ.ਐੱਚ.ਵੀ.ਪਰਮਜੀਤ ਕੌਰ, ਰਜਨੀ ਤੇ ਹੋਰ ਸਟਾਫ ਮੈਂਬਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *