ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤਫੇਰੀ ਮਹਾਰਾਜ ਜੀ ਦੀ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਹੇਠ ਕੱਢੀ

ਫਗਵਾੜਾ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਧੰਨ ਧੰਨ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਮੁਹੱਲਾ ਕੋਟਰਾਣੀ ਫਗਵਾੜਾ ਤੋਂ ਅਜ ਨੌਵੀਂ ਪ੍ਰਭਾਤਫੇਰੀ ਮਹਾਰਾਜ ਜੀ ਦੀ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਹੇਠ ਕੱਢੀ ਗਈ। ਜਿਸ ਮੁਹੱਲਾ ਨਿਵਾਸੀ ਸੰਗਤਾਂ ਵਿਚ ਜਿਨ੍ਹਾਂ ਚ ਬੀਬੀਆਂ, ਭੈਣਾਂ, ਬੱਚੇ, ਬਜੁਰਗ ਅਤੇ ਨੌਜਵਾਨਾਂ ਨੇ ਸ਼ਾਮਲ ਹੋ ਕੇ ਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਦੌਰਾਨ ਨਗਰ ਨਿਵਾਸੀ ਸੰਗਤਾਂ ਨੇ ਚਾਹ ਪਕੌੜਿਆ ਦੇ ਲੰਗਰ ਲਗਾਅ ਕੇ ਸੰਗਤਾਂ ਦੀ ਭਰਪੂਰ ਸੇਵਾ ਕੀਤੀ ਅਖੀਰ ਵਿੱਚ ਹੈੱਡ ਗ੍ਰੰਥੀ ਗਿਆਨੀ ਕੁਲਦੀਪ ਸਿੰਘ ਜੱਸਲ ਨੇ ਪਰਿਵਾਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਜਸਵੰਤ ਰਾਏ, ਮੀਤ ਪ੍ਰਧਾਨ ਵਿਪਨ ਕੁਮਾਰ ਲੱਧੜ, ਖਜਾਨਚੀ ਸੁਰਜੀਤ ਕੁਮਾਰ ਲੱਧੜ, ਸਹਿ ਖਜਾਨਚੀ ਹੰਸ ਰਾਜ, ਜਨਰਲ ਸਕੱਤਰ ਬਲਵੰਤ ਕੋਟਰਾਣੀ , ਮੈਬਰ ਹਰਬੰਸ ਲਾਲ, ਚਰਨਜੀਤ ਚੰਨਾ, ਜੱਸੀ, ਸੋਨੂੰ, ਰਮਨ,ਅਸ਼ੋਕ, ਪੰਮੀ ਢੋਲੀ,ਹਰਮੇਸ਼ ਲਾਲ ਮੁਨਸ਼ੀ, ਵਿੱਕੀ ਪਹਿਲਵਾਨ, ਨੀਲਮ, ਗੂਡੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *