ਸਿੱਖ ਕੋਮ ਦੇ ਮਹਾਨ ਯੋਧੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ 336 ਵਾਂ ਜਨਮ ਦਿਹਾੜਾ ਨਾਰਵੇ ਚ ਸ਼ਰਧਾਪੂਰਵਕ ਮਨਾਇਆ ਗਿਆ।


ਅਸਲੋ(ਰੁਪਿੰਦਰ ਢਿੱਲੋ ਮੋਗਾ) ਸਿੱਖ ਕੋਮ ਦੇ ਮਹਾਨ ਯੋਧੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ 336 ਵਾਂ ਜਨਮ ਦਿਹਾੜਾ ਨਾਰਵੇ ਚ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੋਕੇ ਅਸਲੋ ਸਥਿਤ ਗੁਰੂਦੁਆਰਾ ਸਾਹਿਬ ਵਿਖੇ ਸੰਗਤਾ ਵੱਲੋ ਨਮਸਤਕ ਹੋ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਭਾਈ ਸੁਖਚੈਨ ਸਿੰਘ, ਭਾਈ ਸੁਰਿੰਦਰ ਸਿੰਘ ਤੇ ਭਾਈ ਬਲਵੰਤ ਸਿੰਘ ਮੁਲਾਂਪੁਰ ਵਾਲਿਆ ਵੱਲੋ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ।ਅਸਲੋ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਅਤੇ ਸਕੈਟਰੀ ਰਾਜਿੰਦਰ ਸਿੰਘ ਵੱਲੋ ਮਹਾਨ ਸ਼ਹੀਦ ਦੀ ਜੀਵਨੀ ਜਿਹਨਾ ਨੇ 75 ਸਾਲ ਦੀ ਉਮਰ ਵਿੱਚ ਕੋਮ ਦੀ ਅਣਖ ਅਤੇ ਗੈਰਤ ਲਈ ਮੁੱਗਲਾ ਨਾਲ ਲੜਦੇ ਹੋਏ ਆਪਣੀ ਸ਼ਹਾਦਤ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ।ਪ੍ਰੋਗਰਾਮ ਦੀ ਸਮਾਪਤੀ ਵੇਲੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ, ਬੀਬੀ ਅਮਰਜੀਤ ਕੋਰ, ਰਾਜਿੰਦਰ ਸਿੰਘ,ਪਰਮਜੀਤ ਕੋਰ,ਗੁਰਦਰਸ਼ਨ ਕੋਰ, ਆਤਮਾ ਸਿੰਘ,ਗੁਰਕਰਨ ਸਿੰਘ,ਮਲਕੀਤ ਸਿੰਘ,ਨੱਛਤਰ ਕੋਰ,ਸਰਬਜਿੰਦਰ ਕੋਰ,ਰਾਜਵੰਤ ਕੋਰ ਵੱਲੋ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ।ਇਸੇ ਤਰਾ ਨਾਰਵੇ ਦੇ ਦੂਸਰੇ ਲੀਅਰ ਸਥਿਤ ਗੁਰੂ ਘਰ ਵਿਖੇ ਵੀ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ। ਭਾਈ ਹਰਬੰਸ ਸਿੰਘ ਵੱਲੋ ਬਾਬ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਸੰਗਤਾ ਨਾਲ ਸਾਂਝੀ ਕੀਤੀ ਗਈ ਅਤੇ ਭਾਈ ਕੁਲਦੀਪ ਸਿੰਘ ਰਸੀਲਾ,ਭਾਈ ਬਲਜਿੰਦਰ ਸਿੰਘ ਤੇ ਭਾਈ ਰਾਜਵੀਰ ਸਿੰਘ ਚੋਹਾਨ ਦੇ ਕੀਰਤਨੀਆ ਜੱਥੇ ਵੱਲੋ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਕਰ ਸੰਗਤਾ ਨੂੰ ਨਿਹਾਲ ਕੀਤਾ ।ਗੁਰੂ ਘਰ ਲੀਅਰ ਦੇ ਮੁੱਖ ਸੇਵਾਦਾਰ ਭਾਈ ਹਰਵਿੰਦਰ ਸਿੰਘ ਤੇ ਸਕੈਟਰੀ ਚਰਨਜੀਤ ਸਿੰਘ ਵੱਲੋ ਵੀ ਸ਼ਹੀਦ ਬਾਬਾ ਦੀਪ ਸਿੰਘ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਅਤੇ ਸਮੂਹ ਗੁਰੂ ਘਰ ਕਮੇਟੀ ਲੀਅਰ ਵੱਲੋ ਸਮੂਹ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *