ਸਰਬ ਨੌਜਵਾਨ ਸਭਾ 100 ਲੋੜਵੰਦਾਂ ਨੂੰ ਕੀਤੇ ਗਰਮ ਕੰਬਲ ਭੇਟ

ਮਾਨਵਤਾ ਦੀ ਸੇਵਾ ਕਰਨਾ ਸਭ ਤੋਂ ਉੱਤਮ ਕਰਮ – ਏ.ਡੀ.ਸੀ. ਕਲੇਰ
ਫਗਵਾੜਾ 29 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਮਾਜ ਸੇਵਾ ਨੂੰ ਸਮਰਪਿਤ ਦੋਆਬੇ ਦਾ ਮਾਣ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਵਲੋਂ ਸੇਵਾ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ ਲੋੜਵੰਦਾਂ ਨੂੰ ਠੰਡ ਤੋਂ ਬਚਾਉਣ ਦੇ ਮੰਤਵ ਨਾਲ ਕੰਬਲ ਵੰਡ ਸਮਾਗਮ ਗੁਰੂ ਨਾਨਕ ਪੁਰਾ ਪਾਰਕ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਡਾਇਰੈਕਟਰ ਬਿਕਰਮਜੀਤ ਵਾਲੀਆ ਦੇ ਕਨਵਰਪ੍ਰੀਤ ਸਿੰਘ ਅਨੰਦ, ਸਿਮਰੀਨ ਅਨੰਦ ਆਸਟ੍ਰੇਲੀਆ ਧੀ – ਜਵਾਈ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਏ.ਡੀ.ਸੀ. ਮੈਡਮ ਬਬੀਤਾ ਕਲੇਰ ਆਈ.ਏ.ਐਸ ਨੇ ਸ਼ਿਰਕਤ ਕੀਤੀ ,ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਅਵਤਾਰ ਸਿੰਘ ਮੰਡ ਸਾਬਕਾ ਜ਼ਿਲ•ਾ ਪ੍ਰੀਸ਼ਦ ਮੈਂਬਰ ਸ਼ਾਮਿਲ ਹੋਏ। ਏ.ਡੀ.ਸੀ. ਮੈਡਮ ਬਬੀਤਾ ਕਲੇਰ ਨੇ ਆਪਣੇ ਕਰ ਕਮਲਾਂ ਨਾਲ ਕੰਬਲ ਭੇਟ ਕਰਨ ਉਪਰੰਤ ਆਪਣੇ ਸੰਬੋਧਨ ’ਚ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਸਭ ਤੋਂ ਉੱਤਮ ਕਰਮ ਹੈ। ਸਭਾ ਨੇ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਲੋੜਵੰਦਾਂ ਨੂੰ ਕੰਬਲ ਭੇਟ ਕਰਨ ਦਾ ਉਪਰਾਲਾ ਬਹੁਤ ਹੀ ਸਾਰਥਿਕ ਹੈ। ਕਲੇਰ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ਦੇ ਖੇਤਰ ’ਚ ਵੱਖਰਾ ਹੀ ਮੁਕਾਮ ਹਾਸਿਲ ਕੀਤਾ ਹੈ ਜਿਸ ਕਰਕੇ ਸਭਾ ਦਾ ਨਾਂ ਦੋਆਬੇ ’ਚ ਹੀ ਨਹੀਂ ਇੰਟਰਨੈਸ਼ਨਲ ਪੱਧਰ ’ਤੇ ਜਾਣਿਆ ਜਾਂਦਾ ਹੈ। ਉਹ ਸਭਾ ਨਾਲ ਜੁੜ ਕੇ ਬਹੁਤ ਹੀ ਖ਼ੁਸ਼ੀ ਮਹਿਸੂਸ ਕਰ ਰਹੇ ਹਨ, ਕਿਉਂਕਿ ਮੈਨੂੰ ਮਨੁੱਖ਼ਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਨ•ਾਂ ਨੇ ਇਸ ਸੇਵਾ ਦੇ ਪ੍ਰੋਜੈਕਟ ਡਾਇਰੈਕਟਰ ਬਿਕਰਮਜੀਤ ਵਾਲੀਆ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਜ਼ਿਲ•ਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ਦੇ ਖੇਤਰ ’ਚ ਵਡਮੁੱਲੀਆਂ ਪ੍ਰਾਪਤੀਆਂ ਕਰਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ। ਇਨ•ਾਂ ਪ੍ਰਾਪਤੀਆਂ ਕਰਕੇ ਹੀ ਹਰ ਇੱਕ ਇਨਸਾਨ ਸਭਾ ਨਾਲ ਜੁੜ ਕੇ ਫ਼ਖ਼ਰ ਮਹਿਸੂਸ ਕਰਦਾ ਹੈ। ਮੰਡ ਨੇ ਕਿਹਾ ਕਿ ਸਭਾ ਵਲੋਂ ਜਿੰਨੇ ਵੀ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ ਉਨ•ਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਨੀ ਹੀ ਥੋੜ•ੀ ਹੈ। ਸਭਾ ਵਲੋਂ 100 ਲੋੜਵੰਦਾਂ ਨੂੰ ਕੰਬਲ ਭੇਟ ਕੀਤੇ ਗਏ ਅਤੇ ‘‘ਆਓ ਪੁੰਨ ਕਮਾਈਏ ’’ ਪ੍ਰੋਜੈਕਟ ਤਹਿਤ ਜ਼ਰੂਰਤਮੰਦਾਂ ਨੂੰ ਗਰਮ ਕੱਪੜੇ ਵੀ ਵੰਡੇ ਗਏ। ਇਸ ਮੌਕੇ ਸ਼ੀਤਲ ਕੋਹਲੀ, ਬਿਕਰਮਜੀਤ ਵਾਲੀਆ, ਰਾਜ ਕੁਮਾਰ ਕਨੌਜੀਆ, ਡਾ. ਵਿਜੇ ਕੁਮਾਰ, ਬਬਲੂ ਕੰਦੋਲਾ,ਵਰਿੰਦਰ ਸਿੰਘ ਕੰਬੋਜ ਉਪ ਪ੍ਰਧਾਨ ਅਧਿਆਪਕ ਦਲ ਪੰਜਾਬ, ਬੀਬੀ ਸਰਬਜੀਤ ਕੌਰ ਕੌਂਸਲਰ, ਬਲਜਿੰਦਰ ਸਿੰਘ ਠੇਕੇਦਾਰ ਕੌਂਸਲਰ, ਉਂਕਾਰ ਜਗਦੇਵ, ਪ੍ਰਿਤਪਾਲ ਕੌਰ ਤੁਲੀ, ਜੋਗਾ ਸਿੰਘ ਜੌਹਲ ਪ੍ਰਧਾਨ ਲਾਇਨਜ ਕਲੱਬ, ਪ੍ਰਿੰਸੀਪਲ ਪ੍ਰਵੇਸ਼ ਕੁਮਾਰ ਸੂਦ, ਰਣਜੀਤ ਸ਼ਰਮਾ, ਤੇਜਵਿੰਦਰ ਦੁਸਾਂਝ, ਅਨੂਪ ਦੁੱਗਲ, ਡਾ. ਕੁਲਦੀਪ ਸਿੰਘ, ਯਤਿੰਦਰ ਰਾਹੀ, ਕੁਲਵੀਰ ਬਾਵਾ, ਦਵਿੰਦਰ ਜੋਸ਼ੀ, ਡਾ. ਨਰੇਸ਼ ਬਿੱਟੂ, ਆਰ.ਪੀ. ਸ਼ਰਮਾ, ਹਰਵਿੰਦਰ ਸੈਣੀ, ਮਨਮੀਤ ਮੇਵੀ , ਰਣਜੀਤ ਰਾਜਾ, ਗੁਰਦੀਪ ਤੁਲੀ, ਪਵਨ ਬਾਵਾ, ਬਲਦੀਪ ਸਿੰਘ ਸਹੋਤਾ, ਅਰਸ਼ਦੀਪ ਵਾਲੀਆ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਯਤਿੰਦਰ ਰਾਹੀ ਨੇ ਬਾਖ਼ੂਬੀ ਨਿਭਾਈ।

Geef een reactie

Het e-mailadres wordt niet gepubliceerd. Vereiste velden zijn gemarkeerd met *