ਗਣਤੰਤਰ ਦਿਵਸ ਮੌਕੇ ਡਾ. ਸਾਰਿਕਾ ਦੁੱਗਲ ਦਾ ਸਨਮਾਨ


ਫਗਵਾੜਾ-ਕਪੂਰਥਲਾ 29 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਵਲ ਹਸਪਤਾਲ ਕਪੂਰਥਲਾ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਵਧੀਆ ਸੇਵਾਵਾਂ ਦੇਣ ਲਈ ਜਿਲਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਤੇ ਯਾਦਗਾਰ ਚਿੰਨ੍ਹ ਭੇਂਟ ਕੀਤਾ ਗਿਆ।ਜਿਕਰਯੋਗ ਹੈ ਕਿ ਡਾ. ਸਾਰਿਕਾ ਨੂੰ ਇਹ ਸਨਮਾਨ ਸਿਹਤ ਵਿਭਾਗ ਵਿੱਚ ਕਾਇਆ ਕਲਪ ਮੁਹਿੰਮ ਦੌਰਾਨ ਵਧੀਆ ਕਾਰਗੁਜਾਰੀ ਕਰਨ ਲਈ ਦਿੱਤਾ ਗਿਆ ਹੈ। ਡਾ. ਸਾਰਿਕਾ ਦੁੱਗਲ ਇਸ ਮੁਹਿੰਮ ਦੇ ਜਿਲਾ ਪ੍ਰੋਗਰਾਮ ਅਫਸਰ ਰਹੇ ਤੇ ਬੀਤੇ ਦਿਨ੍ਹੀਂ ਰਾਜ ਪੱਧਰ ਤੇ ਆਯੋਜਿਤ ਕਾਇਆ ਕਲਪ ਐਵਾਰਡ ਸਮਾਰੋਹ ਦੌਰਾਨ ਜਿਲਾ ਕਪੂਰਥਲਾ ਦੇ 8 ਸਰਕਾਰੀ ਸਿਹਤ ਕੇਂਦਰਾਂ ਨੂੰ ਕਾਇਆ ਕਲਪ ਦੀ ਕਸੌਟੀ ਤੇ ਖਰਾ ਉਤਰਣ ਲਈ ਸਟੇਟ ਐਵਾਰਡ ਦਿੱਤਾ ਗਿਆ।ਇਹੀ ਨਹੀਂ ਡਾ. ਸਾਰਿਕਾ ਦੁੱਗਲ ਨੂੰ ਵੀ ਉੱਚ ਅਧਿਕਾਰੀਆਂ ਵੱਲੋਂ ਸਟੇਟ ਐਵਾਰਡ ਨਾਲ ਨਵਾਜਿਆ ਗਿਆ।ਦੱਸਣਯੋਗ ਹੈ ਕਿ ਕਾਇਆ ਕਲਪ ਮੁਹਿੰਮ ਤਹਿਤ ਸਿਹਤ ਕੇਂਦਰਾਂ ਵਿੱਚ ਸਾਫ ਸਫਾਈ, ਰਿਕਾਰਡ ਕੀਪਿੰਗ, ਵੇਸਟ ਮੈਨੇਜਮੈਂਟ,ਇੰਨਫੈਕਸ਼ਨ ਕੰਟਰੋਲ ਵਿਵਸਥਾ ਨੂੰ ਮੈਨਟੈਨ ਕੀਤਾ ਗਿਆ।ਡਾ. ਸਾਰਿਕਾ ਦੁੱਗਲ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਮਾਗਦਰਸ਼ਨ ਨੂੰ ਦਿੱਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *