ਸਿਲੰਡਰ ਅਤੇ ਇਕ ਗਰਾਈਂਡਰ ਪਰਿਆਸ ਸਿਟੀਜਨ ਕੌਂਸਲ ਅਤੇ ਰੋਟਰੀ ਕਲ¤ਬ ਨੌਰਥ ਵਲੋਂ ਬਿਰਧ ਆਸ਼ਰਮ ਨੂੰ ਚਾਰ ਗੈਸ ਭੇਂਟ

* ਦੀਨ ਦੁਖੀਆਂ ਦੀ ਸੇਵਾ ਲਈ ਅ¤ਗੇ ਆਉਣ ਜ¤ਥੇਬੰਦੀਆਂ – ਬਾਬਾ ਦਿਆਲ
ਫਗਵਾੜਾ 29 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਅਤੇ ਰੋਟਰੀ ਕਲ¤ਬ ਫਗਵਾੜਾ ਨੌਰਥ ਵਲੋਂ ਗੁਰੂ ਨਾਨਕ ਬਿਰਧ ਅਤੇ ਅਨਾਥ ਆਸ਼ਰਮ ਪਿੰਡ ਸਾਹਨੀ ਨੂੰ ਚਾਰ ਕਮਰਸ਼ਿਅਲ ਗੈਸ ਸਿਲੰਡਰ ਅਤੇ ਇਕ ਵ¤ਡਾ ਗਰਾਈਂਡਰ ਭੇਂਟ ਕੀਤਾ ਗਿਆ। ਇਸ ਮੌਕੇ ਆਸ਼ਰਮ ਦੇ ਸੰਚਾਲਕ ਬਾਬਾ ਦਿਆਲ ਸਿੰਘ ਨੇ ਦੋਵੇਂ ਜ¤ਥੇਬੰਦੀਆਂ ਦੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿ¤ਤਾ ਕਿ ਬੇਸਹਾਰਿਆਂ ਨੂੰ ਸਹਾਰਾ ਦੇਣ ਦੀ ਆਸ਼ਰਮ ਦੀ ਕੋਸ਼ਿਸ਼ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਣ ਦਾ ਹਰ ਸੰਭਵ ਉਪਰਾਲਾ ਕਰਨਗੇ। ਬਾਬਾ ਦਿਆਲ ਸਿੰਘ ਨੇ ਫਗਵਾੜਾ ਦੀਆਂ ਸਮੂਹ ਸਮਾਜ ਸੇਵੀ ਜ¤ਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਸ਼ਰਮ ਨਾਲ ਜੁੜ ਕੇ ਦੀਨ ਦੁਖੀਆਂ ਦੇ ਸੇਵਾ-ਸਹਾਇਤਾ ਵਿਚ ਵਢਮੁ¤ਲਾ ਯੋਗਦਾਨ ਪਾਉਣ। ਸਮਾਗਮ ਦੌਰਾਨ ਵਿਸ਼ੇਸ਼ ਰੂਪ ਵਿਚ ਪੁ¤ਜੇ ਸੁ¤ਖੀ ਬਾਠ ਫਾਉਂਡੇਸ਼ਨ ਦੇ ਪ੍ਰਧਾਨ ਸੁ¤ਖੀ ਬਾਠ ਨੇ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਉਹ ਪ੍ਰਵਾਸੀ ਭਾਰਤੀਆਂ ਨੂੰ ਆਸ਼ਰਮ ਨਾਲ ਜੋੜਨ ਦਾ ਹਰ ਸੰਭਵ ਯਤਨ ਕਰਨਗੇ। ਅਖੀਰ ਵਿਚ ਪਰਿਆਸ ਜ¤ਥੇਬੰਦੀ ਦੇ ਕਨਵੀਨਰ ਸ਼ਕਤੀ ਮਹਿੰਦਰੂ ਅਤੇ ਰੋਟਰੀ ਕਲ¤ਬ ਫਗਵਾੜਾ ਨੌਰਥ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਸ੍ਰੀ ਕੁਲਵਿੰਦਰ ਸਿੰਘ ਬਿਲਖੂ ਅਤੇ ਹੋਰ ਸਹਿਯੋਗੀਆਂ ਦਾ ਇਸ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ•ਨ ਵਿਚ ਦਿ¤ਤੇ ਵਢਮੁ¤ਲੇ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੁਨਰਜੋਤ ਵੈਲਫੇਅਰ ਸੁਸਾਇਟੀ ਦੇ ਅਸ਼ੋਕ ਮਹਿਰਾ, ਹਰਵਿੰਦਰ ਸਿੰਘ ਭੋਗਲ, ਹਰਦੀਪ ਸਿੰਘ ਭੋਗਲ, ਮਨਿੰਦਰ ਸ਼ਰਮਾ, ਰਣਬੀਰ ਧੀਮਾਨ, ਰਜਿੰਦਰ ਸਿੰਘ ਵਿਰਦੀ, ਉਂਕਾਰ ਨਾਥ ਮਹਿਤਾ, ਇੰਦਰਜੀਤ ਸਿੰਘ ਸ਼ੀਰਾ, ਸੁਲਿੰਦਰ ਸਿੰਘ ਜਸਵਾਲ, ਵਰਿੰਦਰ ਕੁਮਾਰ ਢੀਂਗਰਾ, ਨਰਿੰਦਰ ਸਿੰਘ ਗੋਲਡੀ, ਤਰਲੋਚਨ ਸਿੰਘ ਪਰਮਾਰ, ਐਡਵੋਕੇਟ ਜਤਿੰਦਰ ਸ਼ਰਮਾ, ਪਰਵਿੰਦਰ ਕੁਮਾਰ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *