ਪੰਜਾਬੀ ਗਾਇਕ ਮਲਕੀਤ ਸਿੰਘ, ਕੰਠ ਕਲੇਰ ਅਤੇ ਸੁੱਖੀ ਬਾਠ ਨੇ ਕੈਂਬਰਿਜ਼ ਸਕੂਲ ‘ਚ ਪੁਨਰਜੋਤ ਗੁਲਦਸਤਾ ਕੀਤਾ ਰਿਲੀਜ਼

ਫਗਵਾੜਾ 30 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿੱਚ ਉੱਤਰੀ ਭਾਰਤ ਦੀ ਮੋਢੀ ਆਈ ਬੈਂਕ ਪੁਨਰਜੋਤ ਵਲੋਂ ਆਪਣਾ ਮੈਗਜ਼ੀਨ ਪੁਨਰਜੋਤ ਗੁਲਦਸਤਾ ਰਿਲੀਜ਼ ਕੀਤਾ ਗਿਆ। ਪੁਨਰਜੋਤ ਸੰਸਥਾ ਵਲੋਂ 25 ਵਰਿਆਂ ਦੀ ਸੇਵਾ ਦੇ ਸਫ਼ਰ ਅਤੇ ਅੱਖ ਦਾਨੀ ਪਰਿਵਾਰਾਂ ਨੂੰ ਸਮਰਪਿਤ ਇਸ ਵਿਸ਼ੇਸ਼ ਐਡੀਸ਼ਨ ਨੂੰ ਰਿਲੀਜ਼ ਕਰਨ ਲਈ ਮੁੱਖ ਮਹਿਮਾਨ ਵਜੋਂ ਗੋਲਡਨ ਸਟਾਰ ਮਲਕੀਤ ਸਿੰਘ (ਤੂਤਕ ਤੂਤਕ ਤੂਤੀਆਂ ਵਾਲੇ) ਵਿਸ਼ੇਸ਼ ਮਹਿਮਾਨ ਸੁੱਖੀ ਬਾਠ ਨਿਰਮਾਤਾ ਪੰਜਾਬ ਭਵਨ ਕਨੇਡਾ, ਅਮਰੀਕਾ ਤੋਂ ਪੱਤਰਕਾਰ ਐਸ.ਅਸ਼ੋਕ ਭੌਰਾ ਅਤੇ ਸੁਰੀਲੇ ਅਤੇ ਸਾਫ ਸੁਥਰੀ ਗਾਇਕੀ ਦੇ ਫ਼ਨਕਾਰ ਕੰਠ ਕਲੇਰ ਪੁਨਰਜੋਤ ਅੰਬੈਸਡਰ ਖਾਸ ਤੌਰ ’ਤੇ ਪਹੁੰਚੇ। ਪੁਨਰਜੋਤ ਆਈ ਬੈਂਕ ਦੇ ਡਾਇਰੈਕਟਰ ਅਤੇ ਪੁਨਰਜੋਤ ਗੁਲਦਸਤਾ ਮੈਗ਼ਜ਼ੀਨ ਦੇ ਮੁੱਖ ਸੰਪਾਦਕ ਡਾ. ਰਮੇਸ਼ ਚੰਦ ਨੇ ਦੱਸਿਆ ਕਿ ਇਸ ਮੈਗਜ਼ੀਨ ਦਾ ਮਨੋਰਥ ਨੇਤਰਦਾਨ, ਖੂਨ ਦਾਨ ਅਤੇ ਅੰਗ ਦਾਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਚੰਗੀ ਸਿਹਤ ਬਾਰੇ ਜਾਣਕਾਰੀ ਦੇਣਾ ਹੈ। ਇਸ ਮੈਗਜ਼ੀਨ ਵਿੱਚ 25 ਸਾਲਾਂ ਦੇ ਪੁਨਰਜੋਤ ਦੇ ਸਫ਼ਰ ਨੂੰ ਮਿਸ਼ਨ ਰੋਸ਼ਨੀ ਨਾਲ ਜੁੜੀਆਂ ਸਖ਼ਸ਼ੀਅਤਾਂ ਨੂੰ ਅਤੇ ਪੁਨਰਜੋਤ ਵਲੋਂ ਕੀਤੇ ਵੱਖ – ਵੱਖ ਸੇਵਾ ਦੇ ਕਾਰਜਾਂ ਨੂੰ ਅੰਕਿਤ ਕੀਤਾ ਗਿਆ ਹੈ। ਪੁਨਰਜੋਤ ਆਈ ਬੈਂਕ ਦੇ ਆਨਰੇਰੀ ਸੈਕਟਰੀ ਸੁਭਾਸ਼ ਮਲਿਕ ਅਤੇ ਕੈਂਬਰਿਜ ਸਕੂਲ ਦੇ ਪ੍ਰਿੰਸੀਪਲ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ। ਮਲਕੀਤ ਸਿੰਘ ਨੇ ਪੁਨਰਜੋਤ ਵਲੋਂ 5000 ਨੇਤਰਹੀਣਾਂ ਨੂੰ ਮੁਫ਼ਤ ਵਿੱਚ ਅੱਖਾਂ ਪਾਉਣ ਦੀ ਸੰਸਥਾ ਅਤੇ ਡਾਕਟਰ ਸਾਹਿਬ ਦੀ ਸੇਵਾ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਉਹਨਾਂ ਨੇ ਕਿਹਾ ਕਿ ਮੈਗਜ਼ੀਨ ਦੇ ਜ਼ਰੀਏ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ ਅਤੇ ਉਹ ਪੁਨਰਜੋਤ ਸੰਸਥਾ ਦੇ ਨਾਲ ਜੁੜਕੇ ਲੋਕਾਂ ਨੂੰ ਅੱਖਾਂ ਦਾਨ ਲਈ ਪ੍ਰੇਰਨਗੇ। ਪੁਨਰਜੋਤ ਦੇ ਇੰਟਰਨੈਸ਼ਨਲ ਅੰਬੈਸਡਰ ਅਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਜੀ ਨੇ ਬੱਚਿਆਂ ਨੂੰ ਪੜ•ਾਈ ਦੇ ਨਾਲ – ਨਾਲ ਮਾਨਵਤਾ ਦੀ ਸੇਵਾ ਕਰਨ ਲਈ ਵੀ ਪ੍ਰੇਰਿਆ। ਕੰਠ ਕਲੇਰ ਜੋ ਆਪਣੀਆਂ ਅੱਖਾਂ ਦਾਨ ਦਾ ਪ੍ਰਣ ਲੈ ਚੁੱਕੇ ਹਨ, ਉਹਨਾਂ ਨੇ ਵੀ ਇਸ ਉਪਰਾਲੇ ਲਈ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨਾਲ ਮਿਲ ਕੇ ਸਮਾਜ ਵਿੱਚ ਜਾਗਰੂਕਤਾ ਲਿਆਉਣ ਦੀ ਸਲਾਹ ਦਿੱਤੀ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਚੇਅਰਮੈਨ ਕੇ. ਐਸ. ਬਾਸੀ ਅਤੇ ਕੈਂਬਰਿਜ਼ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਜੋ ਹਮੇਸ਼ਾ ਪੁਨਰਜੋਤ ਨੂੰ ਪੂਰਾ ਸਹਿਯੋਗ ਦਿੰਦੇ ਹਨ ਇਸ ਮੌਕੇ ’ਤੇ ਹੈਪੀ ਬੀਟ ਐਨ ਡਾਂਸ ਗਰੁੱਪ ਵਲੋਂ ਅਤੇ ਕੈਂਬਰਿਜ਼ ਸਕੂਲ਼ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਲੀਗ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਚੀਫ਼ ਅਪਰੇਟਿੰਗ ਅਫ਼ਸਰ ਰਾਘਵ ਵਾਸਲ ਵੀ ਵਿਸ਼ੇਸ਼ ਤੌਰ ’ਤੇ ਇਸ ਸਮਾਗਮ ਵਿੱਚ ਪਹੁੰਚੇ। ਮੈਗਜ਼ੀਨ ਰਿਲੀਜ਼ ਕਰਨ ਲਈ ਪੁਨਰਜੋਤ ਕੋ-ਆਰਡੀਨੇਟਰ ਬਲਵਿੰਦਰ ਹੀਰਾ, ਪਰਮਜੀਤ ਬਸਰਾ, ਰਾਜ ਕੁਮਾਰ, ਕਮਲ ਮਹਿਰਾ, ਹੈਪੀ ਮਾਹੀ ਅਤੇ ਸੰਨੀ ਬੱਧਣ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *