ਐਮ.ਬੀ.ਏ ਅਤੇ ਐਮ.ਸੀ.ਏ. ਦੇ 2018 ਪਾਸ ਆਊਟ ਬੈਚ ਲਈ ਜੁਆਇੰਟ ਕੈਂਪਸ ਪਲੇਸ ਮੈਂਟ ਡਰਾਇਵ ਕਰਵਾਈ

ਫਗਵਾੜਾ 30 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀਕਾਲਜ ਵਿਖੇ ਈਨੋਵੇਸ਼ਨ ਟੈਕਨਲੋਜੀ ਬਾਏ ਡੀਜ਼ਾਇਨ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਵਲੋਂ ਐਮ.ਬੀ.ਏ ਅਤੇ ਐਮ.ਸੀ.ਏ. ਦੇ 2018 ਪਾਸ ਆਊਟ ਬੈਚ ਲਈ ਜੁਆਇੰਟ ਕੈਂਪਸ ਪਲੇਸ ਮੈਂਟ ਡਰਾਇਵ ਕਰਵਾਈ ਗਈ।ਜਿਸ ਵਿੱਚ ਦੁਆਬਾ ਰੀਜ਼ਨ ਦੇ ਸਾਰੇ ਟੈਕਨੀਕਲ ਇੰਸਟੀਚਿਊਟ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਨਵਦੀਪਕ ਸੰਧੂ (ਡਿਪਟੀ ਡਾਇਰੈਕਟਰ,ਕੋਰਪੋਰੇਟ ਰੀਲੇਸ਼ਨ ਐਂਡ ਅਫੇਅਰਸ) ਨੇ ਖਾਸ ਤੌਰ ਤੇ ਸ਼ਿਰਕਤ ਕੀਤੀ।ਰਾਮਗੜ੍ਹੀਆ ਐਜ਼ੂਕੇਸ਼ਨ ਸੰਸਥਾਵਾਂ ਦੀ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਵਿਦਿਅਰਥੀਆਂ ਦੇ ਚੰਗੇ ਭਵਿੱਖ ਦੇ ਮੱਦੇਨਜ਼ਰ ਪਲੇਸ ਡਰਾਇਵ ਕਰਵਾਈ ਜਾਂਦੀ ਰਹੇਗੀ ਤਾਂ ਜੋ ਪੜ੍ਹਨ ਵਾਲੇ ਹੋਣਹਾਰ ਵਿਦਿਆਰਥੀ ਨੌਕਰੀਆਂ ਪ੍ਰਾਪਤ ਕਰ ਸਕਣ।ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਪ੍ਰਿੰਸੀਪਲ ਡਾ. ਨਵੀਨ ਢਿਲੋਂ ਨੇ ਕੰਪਨੀ ਵਲੋਂ ਆਏ ਹੋਏ ਕਰਮਚਾਰੀ ਅਕਸ਼ੀ ਨੇਗੀ(ਐਚ.ਆਰ ਮੈਨੇਜ਼ਰ), ਰਕੇਸ਼ ਦੱਤ (ਆਈ.ਟੀ.ਬੀ.ਡੀ) ਮਨੂੰ ਸ਼ਰਮਾਂ(ਡਾਇਰੈਕਟਰ),ਮਨਪ੍ਰੀਤ ਚੰਨੇ(ਰਿਮ ਟੈਕ) ਦਾ ਨਿੱਘਾ ਸਵਾਗਤ ਕੀਤਾ ਅਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਨਾਮੀ ਕੰਪਨੀਆਂ ਉਹਨਾਂ ਦੀ ਸੰਸਥਾ ‘ਚ ਆ ਕੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਪਨੇ ਸਾਕਾਰ ਕਰਨ ਦਾ ਮੌਕਾ ਦਿੰਦੀਆ ਹਨ।ਇਸ ਮੌਕੇ ਟਰੇਨਿੰਗ ਐਂਡ ਪਲੇਸਮੈਂਟ ਅਧਿਕਾਰੀ ਸੋਨਪ੍ਰੀਤ ਕੌਰ ਨੇ ਕਿਹਾ ਕਿ ਅੱਗੇ ਤੋਂ ਵੀ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਨਾਮੀ ਕੰਪਨੀਆਂ ਨੂੰ ਬੁਲਾਉਦੇ ਰਹਾਂਗੇ।ਇਸ ਮੌਕੇ ਇੰਜ. ਅਮਿਤ ਵਰਮਾਂ ਪਲੇਸਮੈਂਟ ਕੋਰਡੀਨੇਟਰ,ਇੰਜ਼. ਤਜਿੰਦਰ ਕੌਰ,ਇੰਜ਼.ਹਰਸ਼ਦੀਪ ਤਰ੍ਹੇਨ,ਮੋਨਿਕਾ ਸ਼ਰਮਾਂ,ਇੰਜ਼. ਜਸਪ੍ਰੀਤ ਕੌਰ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *