ਖਹਿਰਾ ਮਾਝਾ ਦੇ 19ਵੇ ਕਬੱਡੀ ਕੱਪ ’ਤੇ ਮੀਰੀ ਪੀਰੀ ਫਰੈਡਜ਼ ਸਪੋਰਟਸ ਕਲੱਬ ਕਪੂਰਥਲਾ ਦਾ ਕਬਜ਼ਾ

-ਫਾਈਨਲ ’ਚ ਹਰਜੀਤ ਫਰੈਡਜ਼ ਕਬੱਡੀ ਕਲੱਬ ਪੱਤੋਹੀਰਾ ਦੀ ਟੀਮ ਨੂੰ 10 ਅੰਕਾਂ ਦੇ ਫਰਕ ਨਾਲ ਹਰਾਇਆ
-ਜੇਤੂ ਟੀਮ ਦੇ ਖਿਡਾਰੀਆਂ ਨੇ 300 ਰੇਡਾਂ ਪਾ ਕੇ 220 ਅੰਕ ਹਾਸਲ ਕੀਤੇ ਤੇ ਜਾਫੀਆ ਨੇ 80 ਜੱਫੇ ਲਗਾਏ
-ਸੁਨੰਦਾ ਸ਼ਰਮਾ ਨੇ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਗਾ ਕੇ ਜਿੱਤਿਆ ਦਰਸ਼ਕਾਂ ਦਾ ਦਿਲ
-ਖੇਡਾਂ ਸਾਡੇ ਸਰੀਰ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ-ਰਾਣਾ ਗੁਰਜੀਤ ਸਿੰਘ
ਕਪੂਰਥਲਾ, 30 ਜਨਵਰੀ, ਇੰਦਰਜੀਤ ਸਿੰਘ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਯਾਦ ’ਚ 19ਵਾਂ ਤਿੰਨ ਦਿਨਾਂ ਕਬ¤ਡੀ ਕ¤ਪ ਪਿੰਡ ਖਹਿਰਾ ਮਾਝਾ ਵਿਖੇ ਖੇਡ ਪ੍ਰਮੋਟਰ ਮਨੋਹਰ ਸਿੰਘ ਖਹਿਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਖੇਡ ਮੇਲੇ ਦੇ ਆਖਰੀ ਦਿਨ ਕਲੱਬਾਂ ਦਾ ਫਾਈਨਲ ਮੁਕਾਬਲਾ ਮੀਰੀ ਪੀਰੀ ਫਰੈਡਜ਼ ਸਪੋਰਟਸ ਕਲੱਬ ਕਪੂਰਥਲਾ ਤੇ ਹਰਜੀਤ ਫਰੈਡਜ਼ ਕਬੱਡੀ ਕਲੱਬ ਪੱਤੋਹੀਰਾ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ’ਚ ਮੀਰੀ ਪੀਰੀ ਫਰੈਡਜ਼ ਸਪੋਰਟਸ ਕਲੱਬ ਕਪੂਰਥਲਾ ਦੀ ਟੀਮ 23 ਅੰਕਾਂ ਦੇ ਮੁਕਾਬਲੇ 33 ਅੰਕ ਹਾਸਲ ਕਰਕੇ ਜੇਤੂ ਰਹੀ। ਜੇਤੂ ਟੀਮ ਦੇ ਖਿਡਾਰੀਆਂ ਨੇ ਪੂਰੇ ਟੂਰਨਾਮੈਟ ’ਚ 300 ਰੇਡਾਂ ਪਾ ਕੇ 220 ਅੰਕ ਹਾਸਲ ਕੀਤੇ ਤੇ ਜਾਫੀਆ ਨੇ 80 ਜੱਫੇ ਲਗਾਏ। ਮੁੰਨਾ ਖੋਜੇਵਾਲ ਟੂਰਨਾਮੈਟ ਦਾ ਬੈਸਟ ਰੇਡਰ ਤੇ ਪਿੰਦਾ ਪੰਡੋਰੀ ਤੇ ਰਹਿਮਤ ਅਲੀ ਬੈਸਟ ਜਾਫੀ ਬਣੇ। ਖੇਡ ਮੇਲੇ ਦੌਰਾਨ ਅਮਰੀਕਨ ਗੋਰੀਆ ਤੇ ਪੰਜਾਬੀ ਕੁੜੀਆ ਵਿਚਕਾਰ ਖੇਡਿਆ ਗਿਆ ਸ਼ੋਅ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਜਿਸ ਵਿਚ ਆਪਣੀ ਦਮਦਾਰ ਖੇਡ ਦੇ ਚਲਦੇ ਅਮਰੀਕਨ ਗੋਰੀਆ ਦੀ ਟੀਮ ਜੇਤੂ ਰਹੀ। ਖੇਡ ਮੇਲੇ ਦੀ ਸਮਾਪਤੀ ਤੋਂ ਬਾਅਦ ਨਾਮਵਰ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਦਾ ਖੁਲ੍ਹਾ ਅਖਾੜਾ ਵੀ ਲਗਾਇਆ ਗਿਆ। ਜਿਸ ’ਚ ਸੁਨੰਦਾ ਸ਼ਰਮਾ ਨੇ ਆਪਣੇ ਚਰਚਿਤ ਗੀਤ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਮੇਰੀ ਮਾਂ ਨੂੰ ਪਸੰਦ ਨਹੀ ਤੂੰ, ਸਿਖਰ ਦੁਪਹਿਰੇ ਵਰਗਾ ਸ਼ੌਕੀਨ ਆਦਿ ਗੀਤ ਗਾ ਕੇ ਦਰਸ਼ਨਾਂ ਦਾ ਮੰਨੋਰੰਜਨ ਕੀਤਾ। ਪ੍ਰਬੰਧਕ ਕਮੇਟੀ ਵਲੋ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਵਾਸਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਸੁਰਿੰਦਰ ਸਿੰਘ ਚੌਧਰੀ, ਜੋਗਿੰਦਰ ਬਾਸੀ, ਡੀਸੀਪੀ ਟ੍ਰੈਫਿਕ ਜ¦ਧਰ ਕੁਲਵੰਤ ਧੀਰ, ਏਸੀਪੀ ਸਤਿੰਦਰ ਚੱਢਾ, ਕਾਂਗਰਸੀ ਆਗੂ ਗੋਰਾ ਗਿੱਲ ਆਦਿ ਨੇ ਕੀਤੇ ਤੇ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ ਹਨ। ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡ ਮੁਕਾਬਲਿਆਂ ਦਾ ਹਿੱਸਾ ਬਣਨਾ ਚਾਹੀਦਾ ਹੈ। ਪਿੰਡ ’ਚ ਹਰ ਸਾਲ ਇਸ ਲਈ ਹੀ ਖੇਡ ਮੇਲਿਆ ਕਰਵਾਇਆ ਜਾਂਦਾ ਹੈ ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਇਸ ਮੌਕੇ ਤੇ ਕੁਲਵਿੰਦਰ ਸਿੰਘ ਮੱਲ੍ਹੀ, ਜੋਤੀ ਵਡਾਲਾ, ਨਿ¤ਕੂ ਖਹਿਰਾ, ਮੇਲਾ ਖਹਿਰਾ, ਤੋਚਾ ਖਹਿਰਾ, ਕੁਲਖਵਿੰਦਰ ਖਹਿਰਾ, ਸੁਖਦੇਵ ਸਿੰਘ, ਜੋਰਡਨ ਖਹਿਰਾ, ਧੀਰਾ ਡਡਵਿੰਡੀ, ਜਰਮੇਲ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ, ਕਰਮਜੀਤ ਸਿੰਘ, ਹਰਭਜਨ ਸਿੰਘ, ਬਲਜੀਤ ਸਿੰਘ ਹਰਮੇਲ ਖਹਿਰਾ, ਮੰਨਾ ਖਹਿਰਾ, ਧੀਰਾ ਸੈਦੋਵਾਲ, ਗੋਨੀ ਪਹਿਲਵਾਨ, ਦੇਵ ਖੈੜਾ, ਮਦਨ ਗੋਪਾਲ, ਸੁੱਖਾ ਭੰਡਾਲ,ਪਿਆਰਾ ਸਿੰਘ ਕੰਗ, ਪਿੰਕੂ ਖਹਿਰਾ,ਸਰਪੰਚ ਜਸਵਿੰਦਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਪਾਲ ਸਿੰਘ, ਅਮਰ ਚੰਦ, ਅਮਰਜੀਤ ਸਿੰਘ, ਗਗਨ ਖਹਿਰਾ,ਬਲਜੀਤ ਸਿੰਘ ਤੇ ਹੋਰ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *