* ਕਵੀ ਦਰਬਾਰ ਮੌਕੇ ਬਲਦੇਵ ਰਾਜ ਕੋਮਲ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ

* ਸਾਹਿਤਕ ਸੰਸਥਾ ਵਲੋਂ ਸਾਬਰ ਕੋਟੀ ਨੂੰ ਦਿੱਤੀ ਸ਼ਰਧਾਂਜਲੀ
ਫਗਵਾੜਾ31 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪਰਸਾਰ ਦੀ ਨਾਮਵਰ ਸਕੇਪਸੰਸਥਾ ਪੰਜਾਬ ਵਲੋਂ ਮਹੀਨਾਵਾਰ ਕਵੀ ਦਰਬਾਰ ਅਤੇ ਉੱਘੇ ਲੇਖਕ ਅਤੇ ਸੰਸਥਾ ਪ੍ਰਧਾਨ ਬਲਦੇਵਰਾਜ ਕੋਮਲ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮਨੋਜਫਗਵਾੜਵੀ, ਬਲਦੇਵ ਰਾਜ ਕੋਮਲ , ਪ੍ਰੋ. ਓਮ ਪ੍ਰਕਾਸ਼ ਸੰਦਲ ਅਤੇ ਸੁਨੀਤਾ ਮੈਦਾਨ ਸੁਸ਼ੋਭਿਤਸਨ। ਸਮਾਗਮ ਦਾ ਆਗਾਜ਼ ਪੰਜਾਬੀ ਗਾਇਕ ਸਾਬਰ ਕੋਟੀ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨਧਾਰਨ ਕਰਕੇ ਕੀਤਾ ਗਿਆ। ਕਵੀ ਦਰਬਾਰ ਵਿੱਚ ਨਵਨੀਤ ਓਬਰਾਏ ਸੇਵਕ, ਹਰਚਰਨ ਭਾਰਤੀ, ਉਰਮਲਜੀਤ ਸਿੰਘ, ਸੋਢੀ ਸੱਤੋਵਾਲੀ, ਸੀਤਲ ਰਾਮ ਬੰਗਾ, ਸੁਨੀਤਾ ਮੈਦਾਨ, ਜਸਵਿੰਦਰ ਹਮਦਰਦ, ਸੋਹਨ ਸਿੰਘ ਭਿੰਡਰ, ਮਨੋਜ ਫਗਵਾੜਵੀ, ਅਮਰੀਕ ਸਿੰਘ ਮਦਹੋਸ਼, ਸੁਨੀਤਾ ਮੈਦਾਨ ਆਦਿ ਨੇਦੇਸ਼ ਪ੍ਰੇਮ, ਧਾਰਮੀਕ ਅਤੇ ਸਮਾਜਿਕ ਸਰੋਕਾਰਾਂ ਨੂੰ ਪੇਸ਼ ਕਰਦਿਆਂ ਕਵਿਤਾਵਾਂ, ਗ਼ਜ਼ਲਾਂ ਅਤੇਸ਼ੇਅਰ ਸੁਣਾ ਕੇ ਰੰਗ ਬਣਿਆ। ਅਮਨਦੀਪ ਕੋਟਰਾਨੀ ਅਤੇ ਮਨਦੀਪ ਸਿੰਘ ਨੇ ਸਮਾਜ ‘ਚ ਫੈਲੇਅੰਧ-ਵਿਸ਼ਵਾਸ ਅਤੇ ਬਦਲਦੇ ਵਾਤਾਵਰਨ ਪ੍ਰਤੀ ਆਪਣੀ ਚਿੰਤਾ ਜਾਹਿਰ ਕੀਤੀ। ਜਤਿੰਦਰ ਗੁਪਤਾਨੇ ਆਪਣੀ ਮਧੁਰ ਆਵਾਜ਼ ਵਿੱਚ ਦੇਸ਼-ਭਗਤੀ ਦਾ ਗੀਤ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ।ਬਲਦੇਵ ਰਾਜ ਕੋਮਲ ਨੇ ਆਪਣੀ ਰੂਬਰੂ ਦੋਰਾਨ ਆਪਣੇ ਨਿੱਜੀ ਜੀਵਨ ਵਿੱਚ ਆਏ ਉਤਾਰ ਚੜਾਅ ਅਤੇਉਨ੍ਹਾਂ ਦੇ ਜੀਵਨ ਵਿੱਚ ਸਾਹਿਤ ਦੇ ਮੱਹਤਵ ਨੂੰ ਵਿਸਤਾਰ ਪੂਰਵਕ ਦੱਸਿਆ। ਉਂਨ੍ਹਾਂਕਵਿਆਂ ਸੰਗ ਆਪਣੇ ਕਲਮ ਦੇ ਨੁਕਤੇ ਵੀ ਸਾਂਝੇ ਕੀਤੇ। ਸਟੇਜ ਸੰਚਾਲਨ ਦੀ ਭੂਮੀਕਾਪਰਵਿੰਦਰ ਜੀਤ ਸਿੰਘ ਦੁਆਰਾ ਬਾਖੂਬੀ ਨਿਭਾਈ ਗਈ। ਇਸ ਮੌਕੇ ਸੁਖਦੇਵ ਗੰਡਵਾ, ਕੁਨਾਲਸ਼ਰਮਾ, ਰਾਜੀਵ, ਜਸਵੀਰ ਕੌਰ ਪਰਮਾਰ, ਅਸ਼ੋਕ ਸ਼ਰਮਾ, ਸੁਦੇਸ਼, ਰਣਜੀਤ ਸਿੰਘ ਆਦਿ ਹਾਜਿਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *