ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ, ਲੱਖਾਂ ਸੰਗਤਾਂ ਹੋਈਆਂ ਨਤਮਸਤਕ

ਨਗਰ ਕੀਰਤਨ ਦਾ ਵੱਖ – ਵੱਖ ਥਾਂਵਾਂ ’ਤੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ
ਫਗਵਾੜਾ 31 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਵਿਦਾਸ ਮੰਦਿਰ ਚੱਕ ਹਕੀਮ ਫਗਵਾੜਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਮੂਹ ਸਾਧ ਸੰਗਤ,ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਧਾ ਨਾਲ ਸਜਾਏ ਗਏ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਹ ਸ਼ੋਭਾ ਯਾਤਰਾ ਚੱਕ ਹਕੀਮ ਤੋਂ ਸ਼ੁਰੂ ਹੋ ਕੇ ਵੱਖ – ਵੱਖ ਪੜਾਂਵਾਂ ਤੋਂ ਹੁੰਦੀ ਹੋਈ ਜੀ ਟੀ ਰੋਡ, ਬੰਗਾ ਰੋਡ, ਸਰਾਏ ਰੋਡ, ਬਾਂਸਾਂ ਵਾਲਾ ਬਾਜ਼ਾਰ,ਆਦਿ ਤੋਂ ਹੁੰਦੀ ਹੋਈ ਵਾਪਸ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਵਿਖੇ ਸਮਾਪਤ ਹੋਈ । ਇਸ ਮੌਕੇ ਨਗਰ ਕੀਰਤਨ ਦਾ ਵੱਖ – ਵੱਖ ਥਾਂਵਾਂ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਗੁਰੂ ਸਾਹਿਬ ਜੀ ਦੀ ਪਾਲਕੀ ਉੱਪਰ ਜਗ•ਾ ਜਗ•ਾ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸੰਗਤਾਂ ਵਲੋਂ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮਿਸ਼ਨਰੀ ਗਾਇਕਾਂ ਵਲੋਂ ਗੁਰੂ ਜੀ ਦੀ ਮਹਿਮਾ ਦਾ ਗੁਨਗਾਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਵਿੱਚ ਸ਼ਾਮਿਲ ਝਾਕੀਆਂ ਵਿਸ਼ੇਸ਼ ਖ਼ਿੱਚ ਦਾ ਕੇਂਦਰ ਸਨ। ਇਸ ਮੌਕੇ ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਸੰਦੀਪ ਸ਼ਰਮਾ ਐਸ.ਐਸ.ਪੀ., ਪਰਮਿੰਦਰ ਸਿੰਘ ਭੰਡਾਲ ਐਸ.ਪੀ., ਸਿਮਰਨਜੀਤ ਸਿੰਘ ਬੈਂਸ ਵਿਧਾਇਕ, ਐਡਵੋਕੇਟ ਐਸ.ਐਲ.ਵਿਰਦੀ, ਮੇਅਰ ਅਰੁਣ ਖੋਸਲਾ, ਐਸ. ਜੀ. ਪੀ. ਸੀ. ਮੈਂਬਰ ਸਰਵਣ ਸਿੰਘ ਕੁਲਾਰ,ਦਲਜੀਤ ਰਾਜੂ ਦਰਵੇਸ਼ ਪਿੰਡ, ਜਰਨੈਲ ਨੰਗਲ ਲੋਕ ਇਨਸਾਫ਼ ਪਾਰਟੀ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਬਸਪਾ ਆਗੂ ਮਾ. ਹਰਭਜਨ ਬਲਾਲੋਂ, ਲੇਖਰਾਜ ਜਮਾਲਪੁਰ, ਸੁਰਿੰਦਰ ਢੰਡਾ, ਕਮਲ ਲੱਖਪੁਰ ਅੰਬੇਡਕਰ ਸੈਨਾ ਪੰਜਾਬ, ਰਜਿੰਦਰ ਘੇੜਾ ਪ੍ਰਧਾਨ ਐਸ.ਸੀ. ਵਿੰਗ ਸ਼੍ਰੋ.ਅ.ਦ,ਸੰਜੀਵ ਬੁੱਗਾ,ਬੀਬੀ ਪ੍ਰਮਜੀਤ ਕੰਬੋਜ, ਬੀਬੀ ਸਰਬਜੀਤ ਕੌਰ,ਚੰਦਾ ਮਿਸ਼ਰਾ,ਠੇਕੇਦਾਰ ਬਲਜਿੰਦਰ ਸਿੰਘ ਸਾਰੇ ਕੌਂਸਲਰ, ਜਥੇਦਾਰ ਸਰੂਪ ਸਿੰਘ ਖਲਵਾੜਾ, ਦਵਿੰਦਰ ਕੁਲਥਮ, ਅਸ਼ੋਕ ਭਾਟੀਆ,ਗੋਪੀ ਬੇਦੀ, ਹਰਭਜਨ ਸੁਮਨ, ਸੀਟੂ ਬਾਈ,ਬਲਦੇਵ ਰਾਜ ਕੋਮਲ, ਕਿਸ਼ਨ ਦਾਸ ਛਿੰਦੀ, ਸੁਰਿੰਦਰ ਰਾਵਲਪਿੰਡੀ, ਸੰਦੀਪ ਦੀਪਾ, ਮੌਂਟੀ ਮਹਿਮੀ, ਰੇਸ਼ਮ ਸਿੰਘ ਰੋਸ਼ੀ, ਗਗਜੀਤ ਸਿੰਘ, ਅਸ਼ੋਕ ਸ਼ਰਮਾ ਆਦਿ ਤੋਂ ਇਲਾਵਾ ਲੱਖਾਂ ਦੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ਰਧਾ ਰਾਮ ਨੇ ਸ਼ੋਭਾ ਯਾਤਰਾ ਨੂੰ ਸਫ਼ਲ ਬਣਾਉਣ ਲਈ ਫਗਵਾੜਾ ਪ੍ਰਸ਼ਾਸ਼ਨ, ਪ੍ਰਮੁੱਖ਼ ਸਖ਼ਸ਼ੀਅਤਾਂ ਅਤੇ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਵੀ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *