ਡਾ.ਜਵਾਹਰ ਧੀਰ ਦਾ ਲੁਧਿਆਣਾ ਵਿਖੇ ਹੋਇਆ ਸਨਮਾਨ

ਜੀਵਨ ਦੀਆਂ ਯਾਦਾਂ ਵੀ ਰਿਲੀਜ਼ ਹੋਈ
ਫਗਵਾੜਾ 31 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬੀਤੇ ਦਿਨੀਂ ਲੁਧਿਆਣਾ ਵਿਖੇ ਸਾਹਿਤ ਪ੍ਰੀਤ ਸਦਨ ਵਲੋਂ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਹਿੰਦੀ –ਪੰਜਾਬੀ ਦੇ ਲੇਖਕ ਡਾ. ਜਵਾਹਰ ਧੀਰ ਨੂੰ ਉਨ੍ਹਾਂ ਵਲੋਂ ਲਿਖਿਆਂ ਦਸ ਕਿਤਾਬਾਂ ਲਈ ਨਾਂ ਸਿਰਫ ਸਨਮਾਨਿਤ ਕੀਤਾ ਗਿਆ ਸਗੋਂ ਉਨ੍ਹਾਂ ਦੀ ਛਪੀ ਪਹਿਲੀ ਪੰਜਾਬੀ ਕਿਤਾਬ “ਜੀਵਨ ਦੀਆਂ ਯਾਦਾਂ”ਨੂੰ ਪਾਠਕਾਂ ਅੱਗੇ ਪੇਸ਼ ਵੀ ਕੀਤਾ ਗਿਆ।ਡਾ.ਯਸ਼ ਚੋਪੜਾ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਵਿੱਚ ਗੁਰਨਾਮ ਸਿੰਘ ‘ਗੁਰਮ’ ਵਲੋਂ ਲਿਖਿਆ ਤੇ ਰਮਾ ਸ਼ਰਮਾ ਪ੍ਰੀਤ ਵਲੋਂ ਪੜਿਆ ਗਿਆ।ਪਰਚੇ ਵਿੱਚ ਸ.ਗੁਰਮ ਨੇ ਕਿਹਾ ਕਿ ਡਾ.ਧੀਰ ਸ਼ਬਦਾਂ ਦਾ ਦਰਿਆ ਹੈ।ਇਸ ਪੁਸਤਕ ਵਿੱਚ ਉਨ੍ਹਾਂ ਨੇ ਡਾਕਟਰ ਹੁੰਦੇ ਹੋਏ ਵੀ ਡਾਕਟਰਾਂ ਵਲੋਂ ਕੀਤੀ ਲੁੱਟ-ਖਸੁੱਟ ਨੂੰ ਬਹੁਤ ਹੀ ਸਾਹਿਤਕ ਪੱਖੋਂ ਪਾਠਕਾਂ ਅੱਗੇ ਪੇਸ਼ ਕੀਤਾ ਹੈ।ਉਨ੍ਹਾਂ ਦੀ ਕਲਮ ਚੋਂ ਨਿਕਲਿਆ ਇੱਕ-ਇੱਕ ਅੱਖਰ ਮਾਂ-ਬੋਲੀ ਦੀ ਪਹਿਚਾਣ ਕਰਾਉਂਦਾ ਹੈ।ਪੰਜਾਬੀ ਕਹਾਣੀਕਾਰ ਸ੍ਰ.ਜਸਵੰਤ ਸਿੰਘ ‘ਕਮਲ’ ਨੇ ਵੀ ਡਾ.ਧੀਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਸ ਹੈ ਡਾ.ਧੀਰ ਭੱਵਿਖ ਵਿੱਚ ਇਸੇ ਤਰ੍ਹਾਂ ਦੀਆਂ ਲਿਖਤਾਂ ਲਿਖਦੇ ਰਹਿਣਗੇ।ਸਭਾ ਦੇ ਪ੍ਰਧਾਨ ਮਨੋਜ ‘ਪ੍ਰੀਤ’ ਨੇ ਸ਼ਾਨਦਾਰ ਮੰਚ ਸੰਚਾਲਨ ਕਰਦੇ ਹੋਏ ਡਾ.ਧੀਰ,ਡਾ.ਯਸ਼ ਚੋਪੜਾ ਅਤੇ ਜਸਵੰਤ ਸਿੰਘ ‘ਕਮਲ’ ਦਾ ਪਰਿਚਯ ਦਿੰਦੇ ਹੋਏ ਡਾ.ਧੀਰ ਅਤੇ ਸ੍ਰ.ਕਮਲ ਦੀਆਂ ਕਿਤਾਬਾਂ (ਜੀਵਨ ਦੀਆਂ ਯਾਦਾਂ ਅਤੇ ਆੱਨਰ ਕਿਲਿੰਗ) ਵੀ ਪਾਠਕ ਨੂੰ ਪੇਸ਼ ਕੀਤੀਆਂ। ਮਨੋਜ ਫਗਵਾੜਵੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।ਸਮਾਗਮ ਦੇ ਦੂਜੇ ਭਾਗ ਵਿੱਚ ਹੋਏ ਕਵਿ ਦਰਬਾਰ ਵਿੱਚ ਸੰਦੀਪ ਦਾਖਾ,ਸਮਪੂਰਣ ਸਿੰਘ ਸਨਮ, ਗੁਰਮੇਜ ਸਿੰਘ ਲੁਧਿਆਣਾ, ਨੰਦਵੀਰ ਘਾਇਲ,ਮਮਤਾ ਜੈਨ, ਰਮਾ ਸ਼ਰਮਾ ‘ਪ੍ਰੀਤ’, ਯਸ਼ਪਾਲ ਸ਼ਰਮਾ, ਪੰਮੀ ਬਾਈ, ਰਵਿੰਦਰ ਅਗਰਵਾਲ, ਜਸਵੰਤ ਸਿੰਘ ਧੰਜਲ, ਤਰਸੇਮ ਨੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਕੇਵਲ ਦੀਵਾਨਾ ਅਤੇ ਤਰਨਜੀਤ ਆਦਿ ਨੇ ਕਵਿਤਾਵਾਂ ਪੜਿਆਂ।

Geef een reactie

Het e-mailadres wordt niet gepubliceerd. Vereiste velden zijn gemarkeerd met *