ਵਿਧਾਇਕ ਚੀਮਾ ਵਲੋ ਯਾਦਗਾਰੀ ਪਾਰਕ ਦਾ ਉਦਘਾਟਨ

ਕਪੂਰਥਲਾ, ਇੰਦਰਜੀਤ
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਬਣਾਏ ਹੋਏ ਸਵ: ਗੁਰਮੇਲ ਸਿੰਘ ਚੀਮਾ ਯਾਦਗਾਰੀ ਪਾਰਕ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਯਤਨਾਂ ਸਦਕਾ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਵਲੋਂ ਦਿ¤ਤੀ 1 ਲ¤ਖ ਰੁਪਏ ਦੀ ਗਰਾਂਟ ਨਾਲ ਅ¤ਜ ਪਾਰਕ ਦੀ ਨੁਹਾਰ ਬਦਲਣ ਦਾ ਕੰਮ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ । ਉਨ੍ਹਾਂ ਦ¤ਸਿਆ ਕਿ ਅੰਬਿਕਾ ਸੋਨੀ ਵਲੋਂ ਭੇਜੀ ਗਈ ਗਰਾਂਟ ਨਾਲ ਪਾਰਕ ਦੀ ਨੁਹਾਰ ਬਦਲੀ ਜਾਵੇਗੀ ਤੇ ਲੋੜ ਪਈ ਤਾਂ ਹੋਰ ਗਰਾਂਟ ਵੀ ਮੁਹ¤ਈਆ ਕਰਵਾਈ ਜਾਵੇਗੀ । ਉਨ੍ਹਾਂ ਦ¤ਸਿਆ ਕਿ ਪਾਰਕ ਵਿਚ ਸੁੰਦਰ ਫ਼ੁਲ ਬੂਟੇ ਲਗਾਉਣ ਤੋਂ ਇਲਾਵਾ ਲੋਕਾਂ ਦੇ ਬੈਠਣ ਲਈ ਬੈਂਚ ਵੀ ਬਣਾਏ ਜਾਣਗੇ ਤੇ ਪਾਰਕ ਦੇ ਅੰਦਰ ਰਸਤੇ ਵਿਚ ਇੰਟਰਲਾਕਿੰਗ ਟਾਈਲਾਂ ਵੀ ਲਗਾਈਆਂ ਜਾਣਗੀਆਂ । ਐਮ.ਐਮ.ਓ. ਸਿਵਲ ਹਸਪਤਾਲ ਡਾ: ਕੁਲਮਿੰਦਰਜੀਤ ਕੌਰ ਵੀ ਉਚੇਚੇ ਤੌਰ ‘ਤੇ ਪੁ¤ਜੇ ਤੇ ਉਨ੍ਹਾਂ ਹਸਪਤਾਲ ਦੇ ਅੰਦਰ ਤੇ ਬਾਹਰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ । ਵਿਧਾਇਕ ਚੀਮਾ ਨੇ ਸਬੰਧਿਤ ਵਿਭਾਗ ਨੂੰ ਸਿਵਲ ਹਸਪਤਾਲ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਤੁਰੰਤ ਪ¤ਤਰ ਲਿਖ ਕੇ ਭੇਜਿਆ । ਇਸ ਮੌਕੇ ਦੀਪਕ ਧੀਰ ਰਾਜੂ, ਹਰਚਰਨ ਸਿੰਘ ਬ¤ਗਾ, ਜਗਜੀਤ ਸਿੰਘ ਚੰਦੀ, ਜੈਲਦਾਰ ਅਜੀਤਪਾਲ ਸਿੰਘ ਬਾਜਵਾ, ਪ੍ਰਿੰ. ਯਾਦਵਿੰਦਰ ਸਿੰਘ ਸੰਧਾ, ਡਾ: ਰੁਪਿੰਦਰਜੀਤ ਕੌਰ, ਬਾਵਾ ਸਿੰਘ, ਰੋਟੇ: ਤੇਜਿੰਦਰ ਸਿੰਘ ਜੋਸਨ, ਦੀਪਕ ਚਾਵਲਾ, ਮਨੋਜ ਡੋਗਰਾ, ਡਾ: ਹਰਜੀਤ ਸਿੰਘ, ਡਾ: ਦੀਪਕ ਚੰਦਰ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *