ਲੇਖਕ ਤੇ ਸ਼ਾਇਰ ਇਬਲੀਸ ਚੌਥੇ ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਕਪੂਰਥਲਾ, ਇੰਦਰਜੀਤ
ਬਹੁਪ¤ਖੀ ਲੇਖਕ ਤੇ ਉ¤ਘੇ ਸ਼ਾਇਰ ਇਬਲੀਸ ਨੂੰ ਸਨਮਾਨਿਤ ਕਰਨ ਸਬੰਧੀ ਸਿਰਜਣਾ ਕੇਂਦਰ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਭਵਨ ਕੈਨੇਡਾ ਦੇ ਸੰਸਥਾਪਕ ਤੇ ਉ¤ਘੇ ਸਮਾਜ ਸੇਵਕ ਸੁ¤ਖੀ ਬਾਠ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਧਾਨਗੀ ਮੰਡਲ ਵਿਚ ਸਿਰਜਣਾ ਕੇਂਦਰ ਦੇ ਪ੍ਰਧਾਨ ਚੰਨ ਮੋਮੀ, ਜਨਰਲ ਸਕ¤ਤਰ ਕੰਵਰ ਇਕਬਾਲ, ਡਾ: ਆਸਾ ਸਿੰਘ ਘੁੰਮਣ, ਡਾ: ਸੁਖਪਾਲ ਸਿੰਘ ਥਿੰਦ, ਪ੍ਰੋ: ਕੁਲਵੰਤ ਸਿੰਘ ਔਜਲਾ, ਉ¤ਘੇ ਸ਼ਾਇਰ ਹਰਫ਼ੂਲ ਸਿੰਘ, ਸ਼ਾਇਰ ਇਬਲੀਸ, ਸੁਰਿੰਦਰਪਾਲ ਸਿੰਘ ਸੰਧੂ, ਚਰਨਜੀਤ ਕੌਰ ਸੈਂਹਬੀ, ਆਸ਼ੂ ਕੁਮਰਾ, ਰੌਸ਼ਨ ਖੈੜਾ ਸ਼ਾਮਿਲ ਸਨ । ਸਮਾਗਮ ਦੇ ਆਰੰਭ ਵਿਚ ਸ਼ਾਇਰ ਕੰਵਰ ਇਕਬਾਲ ਤੇ ਡਾ: ਸਰਦੂਲ ਸਿੰਘ ਔਜਲਾ ਨੇ ਸ਼ਾਇਰ ਇਬਲੀਸ ਦੀਆਂ ਸਾਹਿਤਕ ਕਿਰਤਾਂ, ਸ਼ਖ਼ਸੀਅਤ ਤੇ ਉਨ੍ਹਾਂ ਵਲੋਂ ਵ¤ਖ-ਵ¤ਖ ਖੇਤਰਾਂ ਵਿਚ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ । ਇਸ ਮੌਕੇ ਬੋਲਦਿਆਂ ਸ਼ਾਇਰ ਇਬਲੀਸ ਨੇ ਦ¤ਸਿਆ ਕਿ ਉਨ੍ਹਾਂ ਦੀਆਂ ਰਚਨਾਵਾਂ ‘ਨਾਗਮਣੀ‘, ‘ਪ੍ਰੀਤ ਲੜੀ‘, ‘ਲੋਅ‘, ‘ਅ¤ਖਰ‘ ਆਦਿ ਸਾਹਿਤਕ ਪ¤ਤਰਾਂ ਤੋਂ ਇਲਾਵਾ ਦੁਨੀਆ ਦੇ ਨਾਮੀ ਰਸਾਲਿਆਂ ਤੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਚੁ¤ਕੀਆਂ ਹਨ । ਇਸ ਮੌਕੇ ਸ਼ਾਇਰ ਇਬਲੀਸ ਨੂੰ ਚੌਥੇ ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ ਨਾਲ ਸਮੁ¤ਚੇ ਪ੍ਰਧਾਨਗੀ ਮੰਡਲ ਵਲੋਂ ਸਨਮਾਨਿਤ ਕੀਤਾ ਗਿਆ । ਇਸ ਪੁਰਸਕਾਰ ਵਿਚ ਇਬਲੀਸ ਨੂੰ ਸਨਮਾਨ ਚਿੰਨ੍ਹ ਤੇ ਲੋਈ ਭੇਟ ਕੀਤੀ ਗਈ । ਇਸ ਮੌਕੇ ਪ੍ਰਿੰ. ਪ੍ਰੀਤਮ ਸਿੰਘ ਸਰਗੋਧੀਆ, ਉ¤ਘੇ ਸ਼ਾਇਰ ਸੁਰਜੀਤ ਸਾਜਨ, ਰੂਪ ਦਬੁਰਜੀ, ਮੁ¤ਖ ਮਹਿਮਾਨ ਸੁ¤ਖੀ ਬਾਠ, ਜੈਲਦਾਰ ਸਿੰਘ ਹਸਮੁਖ, ਡਾ: ਸੁਖਪਾਲ ਸਿੰਘ ਥਿੰਦ, ਸੁਰਿੰਦਰਪਾਲ ਸਿੰਘ ਸੰਧੂ, ਚੰਨ ਮੋਮੀ ਤੇ ਹੋਰ ਸ਼ਖ਼ਸੀਅਤਾਂ ਨੇ ਇਬਲੀਸ ਨੂੰ ਪੁਰਸਕਾਰ ਮਿਲਣ ‘ਤੇ ਮੁਬਾਰਕਬਾਦ ਦਿ¤ਤੀ ਤੇ ਉਨ੍ਹਾਂ ਦੀ ਸ਼ਖ਼ਸੀਅਤ ਤੇ ਵ¤ਖ-ਵ¤ਖ ਪ¤ਖਾਂ ਬਾਰੇ ਚਾਨਣਾ ਵੀ ਪਾਇਆ ।

Geef een reactie

Het e-mailadres wordt niet gepubliceerd. Vereiste velden zijn gemarkeerd met *