ਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਚ ਨਵ ਹੋਦ ਚ ਆਏ ਨਵੇ ਕੱਲਬ ਇੰਡੀਅਨ ਕਮਿਊਨਿਟੀ ਆਫ ਅਸਲੋ ਅਤੇ ਆਕਰਹੂਸ ਵੱਲੋ ਸਮੂਹ ਭਾਰਤੀਚਾਰੇ ਨੂੰ ਮੁੱਖ ਰੱਖਦੇ ਹੋਏ ਨਾਰਵੇ ਸਥਿਤ ਭਾਰਤੀ ਅੰਬੈਸੀ ਦੇ ਦੋ ਬਹੁਤ ਹੀ ਮਿਲਣਸਾਰ ਅਤੇ ਕਾਬਿਲ ਸਕੱਤਰਾ ਸ੍ਰੀ ਨਾਉਰਮ ਜੇ ਸਿੰਘ ਤੇ ਸ੍ਰੀ ਐਨ ਪੋਨਾਅਪਨ ਜੀ ਜਿਹਨਾ ਨੇ ਹਮੇਸ਼ਾ ਹੀ ਅੰਬੈਸੀ ਚ ਆਏ ਹਰ ਭਾਰਤੀ ਮੂਲ ਦੇ ਬੰਸ਼ਿਦੇ ਦੀ ਪਹਿਲ ਦੇ ਆਧਾਰ ਤੇ ਹਰ ਸੰਭਵ ਮਦਦ ਕੀਤੀ, ਹੋਣਾ ਦੇ ਸ਼ਲਾਘਾਯੋਗ ਕੰਮਾ ਪ੍ਰਤੀ ਇੱਕ ਫੇਅਰਵੈਲ ਪਾਰਟੀ ਦਾ ਆਜੋਯਨ ਅਸਲੋ ਦੇ ਏਸ਼ੀਅਨ ਖਾਊ ਅਤੇ ਬ੍ਰਿਸਟਲ ਹੋਟਲ ਵਿੱਚ ਕੀਤਾ ਗਿਆ ਅਤੇ ਇਹਨਾ ਸੱਕਤਰਾ ਦੇ ਸਨਮਾਨ ਵਜੋ ਭਜੋਨ ਅਤੇ ਕੇਕ ਚਾਹ ਪਾਰਟੀ ਦੇ ਪ੍ਰੋਗਰਾਮ ਰੱਖੇ ਗਏ।ਇਸ ਮੋਕੇ ਅਸਲੋ ਸਥਿਤ ਮਜੂਦਾ ਭਾਰਤੀ ਰਾਜਦੂਤ ਸ਼੍ਰੀ ਦੇਵਰਾਜ ਪ੍ਰਧਾਨ ਨੇ ਯੁਨਿਟੀ ਕੱਲਬ ਦੀ ਸ਼ਲਾਘਾ ਕਰਦੇ ਕਿਹਾ ਕਿ ਇਹ ਪਹਿਲਾ ਮੋਕਾ ਹੈ ਕਿ ਪੂਰਾ ਦਾ ਪੁਰਾ ਅੰਬੈਸੀ ਸਟਾਫ ਇੱਕ ਹੀ ਪ੍ਰੋਗਰਾਮ ਚ ਸ਼ਿਰਕਤ ਕਰ ਰਿਹਾ ਹੈ ਅਤੇ ਨਾਰਵੇ ਵਿੱਚ ਵੱਸਦੇ ਭਾਰਤੀਆ ਵੱਲੋ ਹਮੇਸ਼ਾ ਹੀ ਮਾਣ ਸਨਮਾਨ ਮਿਲਿਆ ਅਤੇ ਅਸੀ ਹਮੇਸ਼ਾ ਕਿਸੇ ਵੀ ਵਕਤ ਆਪਣੇ ਭਾਰਤੀ ਮੂਲ ਦੇ ਲੋਕਾ ਦੀ ਕਿਸੇ ਵੀ ਮੁਸ਼ਕਿਲ ਨੂੰ ਹੱਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ।ਯੂਨਿਟੀ ਕੱਲਬ ਵੱਲੋ ਦੋਨਾ ਸੱਕਤਰਾ ਦੀ ਸੇਵਾ ਪ੍ਰਤੀ ਸਹੋਣੇ ਫੁੱਲਾ ਦੇ ਗੁੱਲਦਸਤਾ ਅਤੇ ਸਨਮਾਨ ਸੰਦੇਸ਼ ਪੜ ਸਨਮਾਨਿਤ ਕੀਤਾ ਗਿਆ, ਹੋਰਨਾ ਤੋ ਇਲਾਵਾ ਇਸ ਮੋਕੇ ਇੰਡੀਆ ਨਾਰਵੇ ਨਵੀਕਰਨ ਦੇ ਡਾਈਰੈਕਟਰ ਹੇਲਗੇ ਟਰੀਤੀ ਜਿਹਨਾ ਦਾ ਆਫਿਸ ਨਾਰਵੀਜੀਅਨ ਅੰਬੈਸੀ ਦਿੱਲੀ ਵਿਖੇ ਹੈ ਵੀ ਹਾਜ਼ਿਰ ਸਨ। ਜਾਦੂਈ ਕਲਾ ਦਾ ਮਾਹਿਰ ਯੁਵਾ ਜਾਦੁਗਰ ਅਲੇਸਜੇਦਾਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਹਰ ਇੱਕ ਨੂੰ ਹੈਰਾਨ ਕਰ ਦਿੱਤਾ। ਇਸ ਯਾਦਗਰੀ ਸ਼ਾਮ ਦਾ ਸੋਹਣਾ ਪ੍ਰੰਬੱਧ ਯੂਨਿਟੀ ਸੰਸਥਾ ਦੇ ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਮਨੋਜ ਠਾਕੁਰ, ਸ੍ਰੀ ਸੁਨੀਲ ਵਰਮਾ,ਸ਼੍ਰੀ ਸੂਬਾ ਰਾਉ ਅਤੇ ਦੀਪਿਕਾ ਰਾਏ ਨੂੰ ਜਾਦਾ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *