ਪਿੰਡ ਕੋਹਾਲਾ ਦਾ ਤਿੰਨ ਰੋਜ਼ਾ ਕਬੱਡੀ ਕੱਪ ਅੱਜ ਤੋਂ

-ਗੋਲਡ ਮੈਡਲਿਸਟ ਪਾਵਰ ਵੇਟ ਲਿਫਟਰ ਗਗਨਦੀਪ ਕੌਰ ਦਾ 51000 ਰੁਪਏ ਨਾਲ ਹੋਵੇਗਾ ਸਨਮਾਨ
ਕਪੂਰਥਲਾ, 1 ਫਰਵਰੀ, ਇੰਦਰਜੀਤ ਸਿੰਘ
ਧੰਨ ਧੰਨ ਬਾਬਾ ਸੁਧਾਣਾ ਸਪੋਰਟਸ ਕਲੱਬ ਵਲੋ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਕੁਹਾਲਾ ਵਿਖੇ ਬਾਬਾ ਜੋਗਾ ਸਿੰਘ ਯਾਦਗਾਰੀ ਸਲਾਨਾ ਕਬੱਡੀ ਟੂਰਨਾਮੈਂਟ 2, 3 ਅਤੇ 4 ਫ਼ਰਵਰੀ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਓਪਨ ਕਲੱਬਾਂ, 75 ਕਿਲੋ ਭਾਰ ਵਰਗ, ਕਬੱਡੀ 56 ਕਿਲੋ ਭਾਰ ਵਰਗ, ਕਬੱਡੀ 40 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਕਲੱਬਾਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ 21 ਹਜ਼ਾਰ ਰੁਪਏ ਤੇ ਦੂਜਾ ਇਨਾਮ 81 ਹਜ਼ਾਰ ਰੁਪਏ ਦਿੱਤਾ ਜਾਵੇਗਾ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਕਰਨਗੇ। ਕਬੱਡੀ ਓਪਨ ਦੇ ਬੈਸਟ ਰੈਡਰ ਤੇ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜੰਡ ਕੋਚ ਕੁਹਾਲਾ ਦਾ ਵੀ ਮੋਟਰਸਾਈਕਲ ਤੇ 51 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਜਾਵੇਗਾ। ਬਾਬਾ ਜੋਗਾ ਸਿੰਘ ਦੇ ਪਰਿਵਾਰ ਦਾ 51 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਅੰਤਰ ਰਾਸਟਰੀ ਗੋਲਡ ਮੈਡਲਿਸਟ ਪਾਵਰ ਵੇਟ ਲਿਫਟਰ ਗਗਨਦੀਪ ਕੌਰ ਨੂੰ 51000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਸ਼ੇਰ ਸਿੰਘ ਹੇੜੀਆਂ ਦੇ ਪਰਿਵਾਰ ਵੱਲੋਂ ਰਵਿੰਦਰ ਸਿੰਘ ਰਵੀ, ਗੋਪੀ ਰੈਡ, ਸ਼ੀਪਾ ਯੂ. ਐਸ. ਏ., ਤੀਰਥ ਸਿੰਘ ਕਨੇਡਾ, ਲੱਖੀ ਨਾਗਰਾ ਇਟਲੀ, ਚਰਨਜੀਤ ਸਿੰਘ ਮੈਂਬਰ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਦਿੱਤਾ ਜਾ ਰਿਹਾ ਹੈ। ਔਰਤਾਂ ਨੂੰ ਅੱਗੇ ਵਧਣ ਦਾ ਸੁਨੇਹਾ ਦਿੰਦੀ ਪੰਜਾਬ ਦਾ ਮਾਣ ਗਗਨਦੀਪ ਅਨੇਕਾਂ ਗੋਲਡ ਮੈਡਲ ਜਿੱਤ ਚੁੱਕੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *