ਸੱਤਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ

ਫਗਵਾੜਾ 1 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸੱਤਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਪਿੰਡ ਬਬੇਲੀ (ਫਗਵਾੜਾ) ਦੇ ਇਤਿਹਾਸਕ ਗੁਰੂਦੁਆਰਾ ਚੋਂਤਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਗੁਰ੍ਰਦੁਅਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਸ਼੍ਰੀ ਅਖੰਡ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਗਿਆਨੀ ਪਰਮਜੀਤ ਸਿੰਘ ਖਾਲਸਾ ਦੇ ਪੰਥਕ ਜਥੇ ਨੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਇਤਿਹਾਸ ਵਿਸਥਾਰ ਸਹਿਤ ਸੁਣਾਇਆ।ਸ਼੍ਰੋਮਣੀ ਕਮੇਟੀ ਮੈਂਬਰ ਸ੍ਰ.ਸਰਵਣ ਸਿੰਘ ਕੁਲਾਰ ਨੇ ਧਰਮ ਪ੍ਰਚਾਰ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਰਹੇ ਉਪਰਾਲਿਆਂ ਬਾਰੇ ਦੱਸਿਆ।ਸ੍ਰ.ਅਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਇਤਿਹਾਸਕ ਸਥਾਨ ‘ਤੇ ਸੱਤਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ 2200 ਘੋੜ ਸਵਾਰ ਸਿੱਖਾਂ ਸਮੇਤ 90 ਦਿਨ ਠਹਿਰੇ ਸਨ।ਸੰਗਤਾਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ.ਸਰਵਣ ਸਿੰਘ ਕੁਲਾਰ, ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ.ਬਲਦੇਵ ਸਿੰਘ, ਸ੍ਰ.ਅਜੀਤ ਸਿੰਘ ਖਾਲਸਾ, ਸ੍ਰ.ਰਜਿੰਦਰ ਸਿੰਘ, ਸ੍ਰ.ਕੂੰਦਨ ਸਿੰਘ, ਬੀਬੀ ਰਾਜਵਿੰਦਰ ਕੋਰ, ਮਨਜੀਤ ਕੋਰ ਖਾਲਸਾ, ਇਲਾੇ ਦੇ ਸਰਪੰਚ-ਪੰਚ ਅਤੇ ਧਾਰਮਿਕ ਜਥੇਬੰਦੀਆਂ ਦੇ ਮੈਂਬਰ ਹਾਜਰ ਸਨ।ਸ੍ਰ.ਬਲਦੇਵ ਸਿੰਘ ਪ੍ਰਧਾਨ ਨੇ ਸਹਿਯੋਗ ਦੇਣ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਦੀ ਸੇਵਾ ਸ੍ਰ.ਰਣਜੀਤ ਸਿੰਘ ਨੇ ਬਾਖੂਬੀ ਨਿਭਾਈ।ਸੰਗਤਾਂ ਨੂੰ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ।

Geef een reactie

Het e-mailadres wordt niet gepubliceerd. Vereiste velden zijn gemarkeerd met *