ਕੈਂਸਰ ਦੀ ਜਾਗਰੂਕਤਾ ਉਪਰ ਕਰਵਾਇਆ ਸੈਮੀਨਾਰ

ਕਪੂਰਥਲਾ, 4 ਫਰਵਰੀ, ਇੰਦਰਜੀਤ
ਸਥਾਨਕ ਹਿੰਦੂ ਕੰਨਿਆ ਕਾਲਜ ਦੇ ਰੈਡ ਕਰਾਸ ਯੂਨਿਟ ਵਲੋਂ ਇੰਡੀਅਨ ਮੈਡੀਕਲ ਐਸੋਸਿਏਸ਼ਨ ਦੇ ਕਪੂਰਥਲਾ ਵਿੰਗ ਅਤੇ ਇਨਰ-ਵਹੀਲ ਕਲ¤ਬ ਦੇ ਸਹਿਯੋਗ ਨਾਲ ਔਰਤਾਂ ਵਿ¤ਚ ਕੈਂਸਰ ਦੀ ਸਮਸਿਆ ਅਤੇ ਇਲਾਜ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਨੂੰ ਸੰਬੋਧਨ ਕਰਦਿਆਂ, ਇੰਡੀਅਨ ਮੈਡੀਕਲ ਐਸੋਸਿਏਸ਼ਨ ਦੇ ਕਪੂਰਥਲਾ ਵਿੰਗ ਦੀ ਪ੍ਰਧਾਨ ਡਾ. ਸੁਰਜੀਤ ਕੌਰ ਨੇ ਔਰਤਾਂ ਵਿ¤ਚ ਸਤਨ (ਬ੍ਰੈਸਟ) ਕੈਂਸਰ ਦੀ ਸਮਸਿਆ ਦੇ ਵਿਭਿੰਨ ਪਹਿਲੂਆਂ ਉਪਰ ਜਾਣਕਾਰੀ ਦਿ¤ਤੀ ਅਤੇ ਇਸ ਪ੍ਰਤੀ ਪਹਿਲੀ ਹੀ ਸਟੇਜ ਤੇ ਸੁਚੇਤ ਰਹਿਣ ਲਈ ਪ੍ਰੇਰਿਆ।ਡਾ. ਸੁਨਿਧੀ ਨੇ ਇਸ ਤੋਂ ਬਾਅਦ ਸਰਵਾਈਕਲ ਕੈਂਸਰ ਦੀ ਮੁਢਲੀ ਸਤਰ ਤੇ ਪਹਿਚਾਨ ਕਰਨ ਲਈ ਟਿਪਸ ਦਿ¤ਤੇ। ਠਸਾਨੂੰ ਇਹਨਾਂ ਸਬੰਧੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਲ¤ਛਣ ਦਾ ਆਭਾਸ ਹੋਣ ਤੇ ਹੀ ਉ¤ਸੇ ਵਕਤ ਡਾਕਟਰ ਕੋਲ ਚੈਕ-ਅਪ ਲਈ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਰਹਿਣ-ਸਹਿਣ ਵਿ¤ਚ ਵੀ ਬਦਲਾਅ ਲਿਆਉਣਾ ਚਾਹੀਦਾ ਹੈ। ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਵਿਜੈ ਪਠਾਨੀਆ ਨੇ ਆਏ ਹੋਏ ਬੁਲਾਰਿਆ ਦਾ ਕਾਲਜ ਵਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਡਾ. ਨੀਨਾ ਗੁਪਤਾ, ਡਾ. ਸਰਿਤਾ ਕੌਸ਼ਲ, ਸ਼੍ਰੀਮਤੀ ਸੋਨਿਕਾ, ਸ਼੍ਰੀਮਤੀ ਰੰਜੀਤਾ ਅਤੇ ਕਾਲਜ ਦਾ ਸਟਾਫ ਵੀ ਹਾਜਰ ਸੀ

Geef een reactie

Het e-mailadres wordt niet gepubliceerd. Vereiste velden zijn gemarkeerd met *