ਸਮਾਜਿਕ ਸੰਸਥਾ ਬੀਸੀਐਸ ਵਲੋਂ ਪਿੰਡ ਵਿਲਾ ਕੋਠੀ ‘ਚ ਔਰਤਾਂ ਦੇ ਸਵੈ-ਸਹਾਈ ਗਰੁ¤ਪ ਦਾ ਗਠਨ

-ਘਰੇਲੂ ਔਰਤਾਂ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਹਾਂਗੇ–ਅਟਵਾਲ
ਕਪੂਰਥਲਾ, 4 ਫਰਵਰੀ, ਇੰਦਰਜੀਤ ਸਿੰਘ
ਸਮਾਜਿਕ ਵਿਕਾਸ ਕਾਰਜਾਂ ਵਿ¤ਚ ਯਤਨਸ਼ੀਲ ਸੰਸਥਾ ‘ਬੈਪਟਿਸਟ ਚੈਰੀਟੇਬਲ ਸੁਸਾਇਟੀ‘ ਵਲੋਂ ਭਾਰਤ ਦੇ ਖੁਦ ਮੁਖਤਿਆਰ ਅਦਾਰੇ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਦੇ ਸਹਿਯੋਗ ਨਾਲ ਜਿਲਾ ਕਪੂਰਥਲਾ ਦੇ ਪਿੰਡਾਂ ਦੀਆਂ ਔਰਤਾਂ ਅਤੇ ਬ¤ਚਿਆਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਸੰਸਥਾ ਦੇ ਸੀ.ਈ.ਓ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਬੜੀ ਸਰਗਰਮੀ ਨਾਲ ਸਵੈ-ਸਹਾਈ ਗਰੁ¤ਪਾਂ ਦੇ ਗਠਨਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ।ਮੁਹਿੰਮ ਤਹਿਤ ਕਪੂਰਥਲਾ ਦੇ ਨਜ਼ਦੀਕੀ ਪਿੰਡ ਵਿਲਾ ਕੋਠੀ ਵਿਖੇ ‘ਬਾਬਾ ਅਮਰ ਨਾਥ‘ ਸਵੈ-ਸਹਾਈ ਗਰੁ¤ਪ ਦਾ ਗਠਨ ਕੀਤਾ ਗਿਆ।ਇਸ ਮੌਕੇ ‘ਤੇ ਸੰਗਠਿਤ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਸੰਸਥਾ ਬੀਸੀਐਸ ਦੇ ਸੀਈਓ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਘਰੇਲੂ ਔਰਤਾਂ ਸਵੈ-ਸਹਾਈ ਗਰੁ¤ਪਾਂ ਦੇ ਮਾਧਿਅਮ ਰਾਹੀਂ ਬੈਂਕਾਂ ਨਾਲ ਜੁੜ ਕੇ ਜਿ¤ਥੇ ਛੋਟੀਆਂ ਬ¤ਚਤਾਂ ਦੀ ਆਦਤ ਪਾਉਦਿਆਂ ਹਨ ਅਤੇ ਇਸ ਸਬੰਧੀ ਪੂਰੀ ਤਰਾਂ ਜਾਗਰੂਕ ਹੋ ਕੇ ਸਥਨਿਕ ਬੈਂਕਾਂ ਦੇ ਸਹਿਯੋਗ ਨਾਲ ਸੂਖਮ-ਰਿਣ ਪ੍ਰਪਤ ਕਰਕੇ ਛੋਟੇ-ਮੋਟੇ ਰੋਜਗਾਰ ਸ਼ੁਰੂ ਕਰ ਸਕਦੀਆਂ ਹਨ।ਜਿਸ ਵਿ¤ਚ ਜਿਲਾ ਵਿਕਾਸ ਮੈਨੇਜਰ ਕਪੂਰਥਲਾ ਰਾਕੇਸ਼ ਕੁਮਾਰ ਵਰਮਾ ਅਤੇ ਜਿਲਾ ਲੀਡ ਮੈਨੇਜ਼ਰ ਕਰਮਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੈ।ਉਨਾਂ ਕਿਹਾ ਕਿ ਸੰਸਥਾ ਔਰਤਾਂ ਅਤੇ ਬ¤ਚਿਆਂ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਹੇਗੀ।ਇਸ ਮੌਕੇ ‘ਤੇ ਸੰਸਥਾ ਦੀ ਪ੍ਰਜੈਕਟ ਮੈਨੇਜਰ ਰੀਤ ਰੰਧਾਵਾ ਨੇ ਕਿਹਾ ਕੇ ਨਬਾਰਡ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦੇ ਤਹਿਤ ਜਿਲਾ ਕਪੂਰਥਲਾ ਦੇ ਬਲਾਕ ਢਿਲਵਾਂ,ਨਡਾਲਾ,ਫਗਵਾੜਾ,ਕਪੂਰਥਲਾ ਆਦਿ ਬਲਾਕਾਂ ਦੇ ਪਿੰਡਾਂ ਵਿ¤ਚ ਤਕਰੀਬਨ 800 ਤੋਂ ਵ¤ਧ ਔਰਤਾਂ ਨੂੰ ਇਸ ਮੁਹਿਮ ਦਾ ਹਿ¤ਸਾ ਬਣਾਇਆ ਜਾਵੇਗਾ।ਇਸ ਮੌਕੇ ‘ਤੇ ਗੁਰਪ੍ਰੀਤ ਕੌਰ ਗਰੁ¤ਪ ਦੀ ਪ੍ਰਧਾਨ,ਪ੍ਰਵੀਨ ਕੌਰ ਸਕ¤ਤਰ ਅਤੇ ਮਨਜੀਤ ਕੌਰ ਕੈਸ਼ੀਅਰ ਚੁਣੀ ਗਈ। ਮੀਟਿੰਗ ਦੌਰਾਨ ਸੰਸਥਾ ਬੀਸੀਐਸ ਦੀ ਕੈਸ਼ੀਅਰ ਰੀਨਾ ਅਟਵਾਲ, ਜਇੰਟ ਸੈਕਟਰੀ ਹਰਪ੍ਰੀਤ ਕੌਰ, ਮਨਜੀਤ ਕੋਰ,ਜਸਵਿੰਦਰ ਕੌਰ,ਰਾਜਬੀਰ ਕੌਰ,ਵੀਰ ਕੌਰ, ਆਦਿ ਹਾਜ਼ਰ ਸਨ

Geef een reactie

Het e-mailadres wordt niet gepubliceerd. Vereiste velden zijn gemarkeerd met *