ਢਿਲਵਾਂ ਵਿੱਚ ਸਾਲਾਨਾ ਮਹਾਨ ਢਾਡੀ ਅਤੇ ਕਵੀਸ਼ਰੀ ਦਰਬਾਰ ਸ਼ਰਧਾਭਾਵਨਾ ਨਾਲ ਕਰਵਾਇਆ

ਇੰਟਰਨੈਸ਼ਨਲ ਢਾਡੀ ਭਾਈ ਤਰਲੋਚਨ ਸਿੰਘ ਭੁਮੱਦੀ,ਇੰਟਰਨੈਸ਼ਨਲ ਕਵੀਸ਼ਰ ਭਾਈ ਗੁਰਦਿਆਲ ਸਿੰਘ ਦਿਆਲ,ਇੰਟਰਨੈਸ਼ਨਲ ਢਾਡੀ ਭਾਈ ਹਰਜਿੰਦਰ ਸਿੰਘ ਪਰਵਾਨਾ ਨੂੰ ਗੋਲਡ ਮੈਡਲ ਨਾਲ ਵਿਸੇਸ ਸਨਮਾਨ
ਢਿਲਵਾਂ 4 ਫਰਵਰੀ (ਪੱਤਰ ਪ੍ਰੇਰਕ)–ਸਮੂਹ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਢਿਲਵਾਂ ਵੱਲੋਂ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਰਬੰਸ ਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 351ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਸਾਲਾਨਾ ਮਹਾਨ ਕਵੀਸ਼ਰੀ ਅਤੇ ਢਾਡੀ ਦਰਬਾਰ ਅੱਜ ਤਪ ਅਸਥਾਨ ਸੰਤ ਬਾਬਾ ਪ੍ਰਤਾਪ ਸਿੰਘ ਪੱਤੀ ਰਾਮੂੰ ਕੀ ਢਿਲਵਾਂ ਵਿੱਚ ਗੁਰਦਿਆਲ ਸਿੰਘ ਅੰਤਰਾਸ਼ਟਰੀ ਕਵੀਸ਼ਰ ਅਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਢਿਲਵਾਂ ਦੀ ਅਗਵਾਈ ਹੇਠ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸ੍ਰੀ ਸੰਪਟ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਸ ਸਾਲਾਨਾ ਮਹਾਨ ਕਵੀਸ਼ਰੀ ਅਤੇ ਢਾਡੀ ਦਰਬਾਰ ਵਿੱਚ ਪੰਥ ਦੇ ਸਿਰਮੌਰ ਢਾਡੀ ਅਤੇ ਕਵੀਸ਼ਰ ਭਾਈ ਮਹਿਲ ਸਿੰਘ ਚੰਡੀਗੜ,ਭਾਈ ਗੁਰਮੁੱਖ ਸਿੰਘ ਐਮ. ਏ.ਭਾਈ ਮੇਜਰ ਸਿੰਘ ਮਾਨ ਢਾਡੀ, ਭਾਈ ਗੁਰਵਿੰਦਰਪਾਲ ਸਿੰਘ ਬੈਂਕਾ,ਭਾਈ ਸੁਲੱਖਣ ਸਿੰਘ ਰਿਆੜ ਕਵੀਸ਼ਰ ਨੇ ਗੁਰਬਾਣੀ ਸੁਣਾ ਕੇ ਹਾਜਿਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਇਟਲੀ ਤੋਂ ਪੁੱਜੇ ਭਾਈ ਮੇਜਰ ਸਿੰਘ ਮਾਨ ਢਾਡੀ ਇਟਲੀ ਸੰਗਰਾਵਾਂ ਵੱਲੋਂ ਇੰਟਰਨੈਸ਼ਨਲ ਢਾਡੀ ਭਾਈ ਤਰਲੋਚਨ ਸਿੰਘ ਭੁਮੱਦੀ,ਇੰਟਰਨੈਸ਼ਨਲ ਕਵੀਸ਼ਰ ਭਾਈ ਗੁਰਦਿਆਲ ਸਿੰਘ ਦਿਆਲ,ਇੰਟਰਨੈਸ਼ਨਲ ਢਾਡੀ ਭਾਈ ਹਰਜਿੰਦਰ ਸਿੰਘ ਪਰਵਾਨਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਮਨਜੀਤ ਸਿੰਘ ਡੋਗਰਾਂਵਾਲ ਵੱਲੋਂ ਗੁਰਮਿਤ ਦੇ ਪ੍ਰਚਾਰ ਲਈ ਇੱਕ ਲੱਖ ਰੁਪਏ ਗੁਰਦਿਆਲ ਸਿੰਘ ਅੰਤਰਾਸ਼ਟਰੀ ਕਵੀਸ਼ਰ ਅਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਢਿਲਵਾਂ ਨੂੰ ਦਿੱਤੇ ਗਏ। ਸਮਾਗਮ ਦੌਰਾਨ ਗੁਰਦਿਆਲ ਸਿੰਘ ਅੰਤਰਾਸ਼ਟਰੀ ਕਵੀਸ਼ਰ ਅਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਢਿਲਵਾਂ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰਪਾਉ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸੰਤ ਬਾਬਾ ਲੀਡਰ ਸਿੰਘ,ਸੰਤ ਬਾਬਾ ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਸੰਤ ਬਾਬਾ ਸੱਜਣ ਸਿੰਘ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸ਼ਮਸ਼ੇਰ ਸਿੰਘ, ਬਾਬਾ ਗੁਰਦਿਆਲ ਸਿੰਘ, ਬਾਬਾ ਲਾਭ ਸਿੰਘ ਸੰਗੋਵਾਲ, ਵੈਦਰਾਜ ਬਾਬਾ ਲਖਵਿੰਦਰ ਸਿੰਘ, ਬਾਬਾ ਘਨਈਆ ਸਿੰਘ, ਸੰਤ ਬਾਬਾ ਜਸਵੀਰ ਸਿੰਘ,ਭਾਈ ਸਵਰਨ ਸਿੰਘ ਸਵੀਡਨ ਨਾਮ ਦੇ ਵਪਾਰੀ ਆਸ਼ਰਮ ਵਾਲੇ,ਨਰੋਤਮ ਸਿੰਘ ਤਹਿਸੀਲਦਾਰ,ਹਰਪ੍ਰੀਤ ਸਿੰਘ ਨੇਕੀ ਪ੍ਰਧਾਨ, ਅਮਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ,ਬਾਬਾ ਪਰਿਵਾਰ,ਨੰਬਰਦਾਰ ਭੁਪਿੰਦਰ ਸਿੰਘ ਸੰਧੂ ਮਨਸੁਰਵਾਲ ਬੇਟ, ਬਲਵੰਤ ਸਿੰਘ ਬਾਂਕਾ ਸਰਪੰਚ ਮਨਸੁਰਵਾਲ ਬੇਟ,ਬਲਕਾਰ ਧਾਲੀਵਾਲ,ਬਿੱਕਰ ਸਿੰਘ ਸਰਪੰਚ ਬੁਤਾਲਾ, ਬਾਬਾ ਕਰਮ ਸਿੰਘ, ਲਾਭ ਸਿੰਘ ਸੰਗੋਵਾਲ,ਲਾਡੀ ਕਨੇਡਾ,ਆਸਾ ਸਿੰਘ ਸਰਪੰਚ ਮਾਗੇਵਾਲ,ਜਰਨੈਲ ਸਿੰਘ ਥਾਣਾ ਮੁਖੀ ਤਲਵੰਡੀ ਚੌਧਰੀਆਂ, ਅਮਨਪ੍ਰੀਤ ਸਿੰਘ ਖਾਲਸਾ, ਸੁਖਚੈਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਿਰ ਸਨ। ਜੋੜਿਆਂ ਦੀ ਸੇਵਾ ਭਾਈ ਅਵਤਾਰ ਸਿੰਘ ਆਪਣੇ ਜਥੇ ਸਮੇਤ ਕੀਤੀ ਗਈ। ਗੁਰੂ ਦਾ ¦ਗਰ ਅਤੁੱਟ ਵਰਤਾਇਆ ਗਿਆ। ਸਮਾਗਮ ਦੀ ਸਮਾਪਤੀ ਤੇ ਗੁਰਦਿਆਲ ਸਿੰਘ ਅੰਤਰਾਸ਼ਟਰੀ ਕਵੀਸ਼ਰ ਅਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਢਿਲਵਾਂ ਨੇ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਮੁੱਖ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *