ਸਵ: ਹਰਜਿੰਦਰ ਸਿੰਘ ਲਾਲੀ ਯਾਦਗਾਰੀ ਵਾਲੀਵਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

ਕਪੂਰਥਲਾ, 6 ਫਰਵਰੀ, ਇੰਦਰਜੀਤ ਸਿੰਘ
ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਕਲ¤ਬ ਸਿ¤ਧਵਾਂ ਦੋਨਾ (ਕਪੂਰਥਲਾ) ਵਲੋਂ ਸਵ: ਹਰਜਿੰਦਰ ਸਿੰਘ ਲਾਲੀ ਦੀ ਯਾਦ ਨੂੰ ਸਮਰਪਿਤ ਸਮੂਹ ਗਰਾਮ ਪੰਚਾਇਤ ਅਤੇ ਐ¤ਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਬੀਤੇ ਦਿਨੀਂ ਪੂਰੇ ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ । ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ: ਗੁਰਮੇਲ ਸਿੰਘ ਗਿ¤ਲ ਅਤੇ ਅੰਤਰਰਾਸ਼ਟਰੀ ਕਬ¤ਡੀ ਖਿਡਾਰੀ ਸੁਖਵਿੰਦਰ ਸਿੰਘ ਨੇਕੀ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ । ਦੂਸਰੇ ਤੇ ਆਖਰੀ ਦਿਨ ਟੂਰਨਾਮੈਂਟ ‘ਚ ਬਤੌਰ ਮੁ¤ਖ ਮਹਿਮਾਨ ਬਾਲ ਜੋਗੀ ਪ੍ਰਗਟ ਨਾਥ ਰਹੀਮਪੁਰ ਵਾਲੇ ਸ਼ਾਮਿਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ‘ਚ ਸੁਆਮੀ ਤੀਰਥ ਨਾਥ ਪੀਰ ਨਿਗਾਹੇ ਵਾਲੇ, ਅਮਰੀਕ ਸਿੰਘ ਹੇਰ ਸਾਬਕਾ ਪੀ. ਏ. ਪ੍ਰਕਾਸ਼ ਸਿੰਘ ਬਾਦਲ ਮੁ¤ਖ ਮੰਤਰੀ ਪੰਜਾਬ, ਗੀਤਕਾਰ ਲ¤ਖਾ ਸਿ¤ਧਵਾਂ ਵਾਲਾ ਕੈਨੇਡਾ, ਗੁਰਜਿੰਦਰ ਸਿੰਘ ਕੈਨੇਡਾ, ਪਰਮਜੀਤ ਸਿੰਘ ਸਿ¤ਧੂ ਅਮਰੀਕਾ, ਕੈਪਟਨ ਸ਼ਿੰਗਾਰਾ ਸਿੰਘ, ਮਹਿੰਦਰ ਸਿੰਘ ਅਕਾਲੀ, ਪ੍ਰੇਮ ਲਾਲ ਗਿ¤ਲ ਆਦਿ ਸ਼ਾਮਿਲ ਹੋਏ । ਉਕਤ ਮੋਹਤਬਰ ਵਿਅਕਤੀਆਂ ਤੇ ਮਹਾਂਪੁਰਸ਼ਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਅਤੇ ਉਨ੍ਹਾਂ ਦਾ ਮਾਣ ਸਨਮਾਨ ਕਰਦਿਆਂ ਬਾਲ ਜੋਗੀ ਪ੍ਰਗਟ ਨਾਥ ਨੇ ਸਪੋਰਟਸ ਕਲ¤ਬ ਵਲੋਂ ਇਹ ਵਾਲੀਬਾਲ ਟੂਰਨਾਮੈਂਟ ਦਾ ਮਹਾਂਕੁੰਭ ਨੇਪੜੇ ਚਾੜਣ ‘ਤੇ ਸਮੂਹ ਪ੍ਰਬੰਧਕਾਂ ਤੇ ਸਹਿਯੋਗੀਆਂ ਨੂੰ ਵਧਾਈਆਂ ਦਿ¤ਤੀਆਂ । ਕਲ¤ਬ ਤੇ ਪਤਵੰਤਿਆਂ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਕਰਵਾਏ ਫਾਈਨਲ ਮੁਕਾਬਲਿਆਂ ਦੌਰਾਨ ਵਾਲੀਬਾਲ 60 ਕਿ¤ਲੋ ਭਾਰ ਵਰਗ ‘ਚ ਸਿ¤ਧਵਾਂ ਦੋਲਾ ਦੀ ਟੀਮ ਪਹਿਲੇ ਅਤੇ ਜੋੜੇ ਕਲਾਂ ਦੀ ਟੀਮ ਦੂਜੇ, ਓਪਨ ‘ਚ ਜਗਦੇਵ ਕਲਾਂ ਪਹਿਲੇ ਤੇ ਸਿ¤ਧਵਾਂ ਦੋਨਾ ਦੀ ਟੀਮ ਦੂਜੇ ਸਥਾਨ ‘ਤੇ ਰਹੀਆਂ ḩ ਇਸਤੋਂ ਇਲਾਵਾ ਕੇ.ਐਮ.ਬੀ ਜਲੰਧਰ ਅਤੇ ਡੀ.ਏ.ਵੀ. ਕਾਲਜ ਦਸੂਹਾ ਦੀਆਂ ਟੀਮਾਂ ਵਿਚਕਾਰ ਕਰਵਾਏ ਸ਼ੋਅ ਮੈਚ ਦੌਰਾਨ ਕੇ.ਐ¤ਮ.ਬੀ. ਦੀ ਟੀਮ ਨੇ ਜਿ¤ਤ ਹਾਸਲ ਕੀਤੀ । ਇਸ ਮੌਕੇ ਕਮੇਟੀ ਪ੍ਰਧਾਨ ਸ਼ਿੰਦਰ, ਮੀਤ ਪ੍ਰਧਾਨ ਕਮਲਜੀਤ ਗਿ¤ਲ, ਤੀਰਥ ਸਿੰਘ ਦਰਦੀ, ਸੋਮਨਾਥ ਬ¤ਲੀ, ਕੇਸ਼ਾ ਮ¤ਲ੍ਹੀ, ਸੰਦੀਪ ਬਾਬਾ, ਗੈਰੀ ਸਿ¤ਧੂ, ਗਗਨਦੀਪ, ਦੀਪਾ ਮਠਾੜੂ, ਮੁਨਸ਼ੀ ਆਦਿ ਮੈਂਬਰਾਂ ਤੋਂ ਇਲਾਵਾ ਬੁ¤ਧ ਸਿੰਘ, ਰਵਿੰਦਰ ਸਿੰਘ ਸਿ¤ਧੂ, ਤਜਿੰਦਰਪਾਲ ਸਿੰਘ ਢਿ¤ਲੋਂ, ਸੁਖਵਿੰਦਰ ਸਿੰਘ ਸਿ¤ਧੂ, ਅਵਤਾਰ ਸਿੰਘ ਸਿ¤ਧੂ, ਸੋਮ ਦ¤ਤ ਸ਼ਰਮਾ ਪ੍ਰਧਾਨ, ਗੁਰਜੀਤ ਸਿੰਘ ਸਿ¤ਧੂ, ਕਾਕਾ, ਗਾਗਾ, ਰਾਹੁਲ ਭਾਨੂੰ, ਗੁਰਨਾਮ ਸਿੰਘ ਗਿ¤ਲ, ਪ੍ਰੇਮ ਲਾਲ ਪੰਚ ਆਦਿ ਤੋਂ ਇਲਾਵਾ ਵ¤ਡੀ ਗਿਣਤੀ ‘ਚ ਦਰਸ਼ਕ ਹਾਜ਼ਰ ਸਨ । ਇਸ ਟੂਰਨਾਮੈਂਟ ਦੀ ਕੁਮੈਂਟਰੀ ਸਤਨਾਮ ਸਿ¤ਧਵਾਂ ਤੇ ਮੇਜਰ ਗਿ¤ਲ ਵਲੋਂ ਕੀਤੀ ਗਈ । ਗੁਰਮੇਲ ਸਿੰਘ ਗਿ¤ਲ ਵਲੋਂ ਆਏ ਮਹਿਮਾਨਾਂ, ਦਰਸ਼ਕਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ ।

Geef een reactie

Het e-mailadres wordt niet gepubliceerd. Vereiste velden zijn gemarkeerd met *