ਜੋਸ਼ੀ ਨੇ ਸਹਾਇਕ ਰਜਿਸਟਰਾਰ ਤੇ ਜਸਵਿੰਦਰ ਕੌਰ ਨੇ ਫੀਲਡ ਇਸਪੈਕਟਰ ਵਜੋ ਅਹੁੱਦੇ ਸੰਭਾਲੇ

ਕਪੂਰਥਲਾ, 6 ਫਰਵਰੀ, ਇੰਦਰਜੀਤ ਸਿੰਘ
ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਵਜੋਂ ਪਦਉ¤ਨਤ ਹੋਏ ਸੁਸ਼ੀਲ ਕੁਮਾਰ ਜੋਸ਼ੀ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਲਤਾਨਪੁਰ ਲੋਧੀ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿ¤ਤਾ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਕਰਜ਼ੇ ਤੇ ਖ਼ਾਦ ਦੀ ਵਸੂਲੀ ਵਿਚ ਸੁਲਤਾਨਪੁਰ ਲੋਧੀ ਬਲਾਕ ਨੂੰ ਪਹਿਲੇ ਨੰਬਰ ‘ਤੇ ਲਿਆਂਦਾ ਜਾਵੇ । ਇਸੇ ਤਰ੍ਹਾਂ ਬਤੌਰ ਫੀਲਡ ਇਸਪੈਕਟਰ ਵਜੋ ਜਸਵਿੰਦਰ ਕੌਰ ਨੇ ਵੀ ਆਪਣਾ ਅਹੁਦਾ ਸੰਭਾਲਣ ਉਪਰੰਤ ਨੇ ਕਿਹਾ ਕਿ ਉਹ ਸਹਿਕਾਰਤਾ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵ¤ਖ-ਵ¤ਖ ਸਕੀਮਾਂ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ ਲਈ ਯਤਨ ਕਰਨਗੇ । ਇਨ੍ਹਾਂ ਸਕੀਮਾਂ ਦਾ ਲਾਭ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਤ¤ਕ ਪਹੁੰਚਾਇਆ ਜਾਵੇਗਾ । ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਡਿਪਟੀ ਰਜਿਸਟਰ ਸਹਿਕਾਰੀ ਸਭਾਵਾਂ ਸਰਬਜੀਤ ਕੌਰ, ਸਹਾਇਕ ਰਜਿਸਟਰਾਰ ਭੁਲ¤ਥ ਨਵਨੀਤ ਕੌਰ, ਮਲਕੀਤ ਰਾਮ, ਬਿਕਰਮਜੀਤ ਸਿੰਘ, ਮੈਨੇਜਰ ਰਵਿੰਦਰ ਕੁਮਾਰ, ਬਲਜਿੰਦਰ ਸਿੰਘ, ਸੰਦੀਪ ਸਿੰਘ, ਨਵਨੀਤ ਕੌਰ, ਜਸਵਿੰਦਰ ਕੌਰ (ਸਾਰੇ ਇੰਸਪੈਕਟਰ), ਅਮਰੀਕ ਸਿੰਘ ਕਬੀਰਪੁਰ, ਜਸਵੰਤ ਸਿੰਘ ਲ¤ਖ ਵਰਿਆਂਹ, ਜਗਜੀਤ ਸਿੰਘ, ਪ੍ਰਗਟ ਸਿੰਘ, ਅਵਤਾਰ ਸਿੰਘ, ਮਨਮੋਹਨ ਸਿੰਘ, ਜਗੀਰ ਸਿੰਘ,ਪਰਮਜੀਤ ਕੌਰ, ਸ਼ੰਗਾਰਾ ਲਾਲ, ਗੁਰਤੇਜ ਸਿੰਘ, ਹੈਪੀ ਸਹੋਤਾ ਤੋਂ ਇਲਾਵਾ ਸਹਿਕਾਰੀ ਸਭਾਵਾਂ ਦੇ ਹੋਰ ਮੁਲਾਜ਼ਮ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *