ਗੋਲਫ ਮੈਡਲ ਜੇਤੂ ਖਿਡਾਰੀ ਸੁਬੇਗ ਸਿੰਘ ਨੂੰ ਕੀਤਾ ਸਨਮਾਨਿਤ

ਕਪੂਰਥਲਾ,ਇੰਦਰਜੀਤ
ਧੰਨ ਧੰਨ ਬਾਬਾ ਸੁਧਾਣਾ ਸਪੋਰਟਸ ਕਲ¤ਬ ਵਲੋ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਕੁਹਾਲਾ ਵਿਖੇ ਬਾਬਾ ਜੋਗਾ ਸਿੰਘ ਯਾਦਗਾਰੀ ਸਲਾਨਾ ਕਬ¤ਡੀ ਟੂਰਨਾਮੈਂਟ ਦੌਰਾਨ ਜ¤ਥੇਦਾਰ ਗੁਰਦਾਵਲ ਸਿੰਘ ਜ¤ਲੋਵਾਲ ਦੇ ਪੁ¤ਤਰ ਸੁਬੇਗ ਸਿੰਘ ਨੂੰ ਮਾਰਸ਼ਲ ਆਰਟ ਵਿਚ ਨੈਸ਼ਨਲ ਲੈਵਲ ਤੇ ਪਿਛਲੇ ਦੋ ਸਾਲਾਂ ਤੋਂ ਗੋਲਡ ਮੈਡਲ ਜਿ¤ਤਣ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸਾਨੂੰ ਅਜਿਹੇ ਨੌਜਵਾਨਾਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਜੋ ਸਾਡੀਆਂ ਪੁਰਾਤਨ ਖੇਡਾਂ ਨੂੰ ਜਿਊਦਾ ਰ¤ਖਣ ਵਾਸਤੇ ਮਿਹਨਤ ਕਰ ਰਹੇ ਹਨ ਤੇ ਆਪਣੇ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਖਿਡਾਰੀ ਸੁਬੇਗ ਸਿੰਘ ਨੇ ਪ੍ਰਬੰਧਕ ਕਮੇਟੀ ਦਾ ਉਸਨੂੰ ਇਸ ਸਨਮਾਨ ਦੇਣ ਵਾਸਤੇ ਧੰਨਵਾਦ ਕੀਤਾ ਤੇ ਕਿਹਾ ਉਹ ਇਸ ਖੇਡ ਵਿਚ ਹੋਰ ਚੰਗਾ ਪ੍ਰਦਰਸ਼ਨ ਕਰਨਗੇ ਤੇ ਉਨ੍ਹਾਂ ਇਸ ਸਨਮਾਨ ਨਾਲ ਅ¤ਗੇ ਵ¤ਧਣ ‘ਚ ਪ੍ਰੇਰਨਾ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਖੇਡ ਮੇਲੇ ਦੌਰਾਨ ਓਪਨ ਕਲ¤ਬਾਂ, 75 ਕਿਲੋ ਭਾਰ ਵਰਗ, ਕਬ¤ਡੀ 56 ਕਿਲੋ ਭਾਰ ਵਰਗ, ਕਬ¤ਡੀ 40 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। ਜੰਡ ਕੋਚ ਕੁਹਾਲਾ ਦਾ ਮੋਟਰਸਾਈਕਲ ਤੇ 51 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *