ਪੰਜਾਬ ਨੂੰ ਸਵੱਛ ਕਰਨ ਵਾਲੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਨੀਲੇ ਛੱਤ ਹੇਠ ਹੱਕਾਂ ਲਈ ਡੱਟੇ

-ਜਲ ਸਪਲਾਈ ਮੰਤਰੀ ਦੇ ਕੋਠੀ ਦੇ ਬਾਹਰ ਅਣਮਿੱਥੇ ਸਮੇਂ ਤੇ ਧਰਨੇ ਤੇ ਬੈਠੇ ਸੈਂਕੜੇ ਵਰਕਰ
-ਕਹਿਰ ਦੀ ਠੰਡ ’ਚ ਪੰਜਾਬ ਦਾ ਭਵਿੱਖ ਸੜਕ ਤੇ ਰਾਤਾਂ ਕੱਟ ਕੇ ਮੰਗ ਰਿਹਾ ਹੈ ਆਪਣੇ ਹੱਕ
ਕਾਦੀਆ,
ਸਵੱਛ ਭਾਰਤ ਮੁਹਿੰਮ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਧੀਨ ਕਰਦੇ ਸੈਂਕੜੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਗੁਰਦਾਸਪੁਰ ਹਲਕੇ ਦੇ ਕਸਬਾ ਕਾਦੀਆ ਵਿਚ ਪੰਜਾਬ ਦੇ ਜਲ ਸਪਲਾਈ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਠੀ ਦੇ ਬਾਹਰ ਅਣਮਿਥੇ ਧਰਨੇ ਤੇ ਬੈਠ ਗਏ ਹਨ। ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਵਲੋ ਸੂਬਾ ਪ੍ਰਧਾਨ ਰਵਿੰਦਰ ਗਿੱਲ ਤੇ ਸੁਖਵਿੰਦਰ ਢਿੱਲੋ ਦੀ ਅਗਵਾਈ ਹੇਠ ਅੱਧੇ ਪੰਜਾਬ ਤੋਂ ਆਏ ਸੈਕੜੇ ਵਰਕਰਾਂ ਜਿਨ੍ਹਾਂ ਵਿਚ ਮਹਿਲਾ ਵਰਕਰ ਵੀ ਮੌਜੂਦ ਹਨ ਨੇ ਪਹਿਲਾ ਸਵੇਰੇ ਕਾਦੀਆ ਸ਼ਹਿਰ ਦੀ ਮੇਨ ਅਨਾਜ ਮੰਡੀ ਤੋਂ ਰੋਸ ਮਾਰਚ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋ ਮੰਤਰੀ ਬਾਜਵਾ ਦੀ ਕੋਠੀ ਤਕ ਕੱਢਿਆ। ਰੋਸ ਰੈਲੀ ਵਿਚ ਯੂਨੀਅਨ ਦੇ ਹਰ ਵਰਕਰ ਵਿਚ ਪੰਜਾਬ ਸਰਕਾਰ ਪ੍ਰਤੀ ਗੁੱਸਾ ਸਾਫ ਝਲਕ ਰਿਹਾ ਸੀ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ ਤੇ ਆਪਣੇ ਹੱਕ ਮੰਗਣ ਦੇ ਨਾਅਰੇ ਲਗਾਏ ਜਾ ਰਹੇ ਸਨ। ਰੋਸ ਰੈਲੀ ਤੋਂ ਬਾਅਦ ਸੈਕੜੇ ਵਰਕਰ ਮੰਤਰੀ ਬਾਜਵਾ ਦੀ ਕੋਠੀ ਕੋਲ ਧਰਨੇ ਤੇ ਬੈਠ ਗਏ ਪਰ ਮੰਤਰੀ ਦੇ ਚੰਡੀਗੜ ਹੋਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵਲੋ ਤਹਿਸਾਲਦਾਰ ਨੂੰ ਛੱਡ ਕੇ ਕੋਈ ਵੀ ਪ੍ਰਸਾਸਨਿਕ ਜਾਂ ਰਾਜਨੀਤਿਕ ਅਧਿਕਾਰੀ ਬੇਰੋਜ਼ਗਾਰੀ ਨਾਲ ਜੂਝ ਰਹੀ ਇਸ ਪੰਜਾਬ ਦੇ ਭਵਿੱਖ ਦੀ ਗੱਲ ਸੁਣਨ ਲਈ ਅੱਗੇ ਨਹੀ ਆਇਆ। ਸਗੋ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋ ਵੱਡੀ ਗਿਣਤੀ ਵਿਚ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ ਹੈ। ਪਰ ਆਪਣੇ ਹੱਕਾਂ ਲਈ ¦ਬੇ ਸਮੇ ਤੋਂ ਸੰਘਰਸ਼ ਕਰ ਰਹੇ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਹ ਉਦੋ ਤਕ ਧਰਨੇ ਤੋਂ ਨਹੀ ਉਠਣਗੇ ਜਦੋ ਜਲ ਸਪਲਾਈ ਮੰਤਰੀ ਜਾਂ ਸੀਐਮ ਪੰਜਾਬ ਖੁਦ ਆ ਕੇ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਉਨ੍ਹਾਂ ਨੂੰ ਮਹੀਨਾਵਰ ਪੱਕੀ ਤਨਖਾਹ ਤੇ ਮਹਿਕਮੇ ਵਿਚ ਮਰਜ ਕਰਨ ਦੀ ਮੰਗ ਨੂੰ ਪੂਰੀ ਕਰਨ ਸਬੰਧੀ ਲਿਖਤੀ ਰੂਪ ਵਿਚ ਨਹੀ ਦਿੰਦੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋ ਤੇ ਮੰਤਰੀ ਬਾਜਵਾ ਵਲੋ ਲਗਾਤਾਰ ਉਨ੍ਹਾਂ ਨੂੰ ਮੀਟਿੰਗਬਾਜ਼ੀ ਵਿਚ ਉਲਝਾਇਆ ਜਾ ਰਿਹਾ ਹੈ ਤੇ ਇਹ ਵਾਰ ਝੂਠਾ ਭਰੋਸਾ ਦੇ ਦਿੱਤਾ ਜਾਂਦਾ ਹੈ। ਪਰ ਮੰਗਾਂ ਮੰਨਣ ਤੋਂ ਬਿਨ੍ਹਾਂ ਉਹ ਧਰਨੇ ਤੋਂ ਨਹੀ ਉਠਣਗੇ। ਪ੍ਰਧਾਨ ਰਵਿੰਦਰਜੀਤ ਗਿੱਲ ਤੇ ਉਪ ਪ੍ਰਧਾਨ ਸੁਖਵਿੰਦਰ ਢਿੱਲੋ ਨੇ ਕਿਹਾ ਕਿ ਕਲ੍ਹ ਧਰਨੇ ਵਿਚ ਪੰਜਾਬ ਦੇ 22 ਜ਼ਿਲ੍ਹੇ ਸ਼ਾਮਲ ਹੋਣਗੇ ਤੇ ਇਸ ਤੋਂ ਇਲਾਵਾ ਸਹਿਯੋਗੀ ਜੱਥੇਬੰਦੀਆਂ ਦੇ ਸੈਕੜੇ ਵਰਕਰ ਵੀ ਧਰਨੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣ ਤੋਂ ਪਹਿਲਾ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਪੰਜਾਬ ਵਿਚ ਕੰਮ ਕਰਦੇ 2000 ਦੇ ਕਰੀਬ ਵਰਕਰਾਂ ਨੂੰ ਬੇਰੋਜ਼ਗਾਰ ਵਲ ਤੁਰੀ ਹੋਈ ਹੈ।
-ਬਾਕਸ-
ਪੰਜਾਬ ਨੂੰ ਸਵੱਛ ਕਰਨ ਵਾਲੇ ਅਣਮਿਥੇ ਧਰਨੇ ’ਤੇ, ਸਵੱਛ ਪੰਜਾਬ ਮੁਹਿੰਮ ਠੱਪ
-ਮਾਸਟਰ ਮੋਟੀਵੇਟਰ ਤੇ ਮੋਟੀਵੇਟਰਾਂ ਦੇ ਧਰਨੇ ਦਾ ਸੇਕ ਕੈਪਟਨ ਦਰਬਾਰ ਤਕ ਪਹੁੰਚਣ ਲੱਗਾ
ਕਾਦੀਆ,
ਆਪਣੀਆਂ ਹੱਕੀ ਤੇ ਜ਼ਾਇਜ਼ ਮੰਗਾਂ ਵਾਸਤੇ ਗੁਰਦਾਸਪੁਰ ਦੇ ਕਾਦੀਆ ਤੇ ਜਲ ਸਪਲਾਈ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਦੇ ਬਾਹਰ ਠੰਡੀਆਂ ਰਾਤਾਂ ਵਿਚ ਨੀਲੇ ਛੱਤ ਹੇਠ ਜਾਨ ਤੱਲੀ ਤੇ ਰੱਖ ਕੇ ਬੈਠੇ ਸੈਕੜੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਦੇ ਸੂਬਾ ਪੱਧਰੀ ਧਰਨੇ ਦਾ ਸਕੇ ਕੈਪਟਨ ਦਰਬਾਰ ਤਕ ਪਹੁੰਚਣ ਲੱਗਾ ਹੈ। ਕਲ੍ਹ ਤੋਂ ਪੰਜਾਬ ਦੇ 22 ਜ਼ਿਲ੍ਹਿਆ ਵਿਚ ਕੰਮ ਕਰਦੇ ਵਰਕਰਾਂ ਦੇ ਧਰਨੇ ਵਿਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਵਿਚ ਸਵੱਛ ਪੰਜਾਬ ਮੁਹਿੰਮ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਜਾਵੇਗੀ। ਜਿਸ ਕਾਰਨ ਪੰਜਾਬ ਸਰਕਾਰ ਦੇ ਸੂਬੇ ਨੂੰ 31 ਮਾਰਚ ਤਕ ਖੁਲ੍ਹੇ ਤੋਂ ਸੌਚ ਮੁਕਤ ਕਰਨ ਦੇ ਦਾਅਵਿਆਂ ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਲਿਆ ਹੈ। ਜਿਸ ਦੀ ਜਿੰਮੇਵਾਰ ਖੁਦ ਪੰਜਾਬ ਸਰਕਾਰ ਹੀ ਬਣ ਰਹੀ ਹੈ। ਕਿਉਕਿ ਪੰਜਾਬ ਨੂੰ ਸਵੱਛ ਬਣਾਉਣ ਵਾਲੇ ਵਰਕਰ ਦਾਅਵਾ ਕਰ ਰਹੇ ਹਨ ਕਿ ਪੰਜਾਬ ਸਵੇਰੇ ਪੰਜ ਵਜੋ ਤੋ ਦੇਰ ਤਕ ਲੋਕਾਂ ਨੂੰ ਜਾਗਰੂਕ ਕਰਕੇ ਪੰਜਾਬ ਨੂੰ ਖੁਲ੍ਹੇ ਤੋਂ ਸੌਚ ਮੁਕਤ ਬਣਾ ਰਹੇ ਹਨ ਪਰ ਸਰਕਾਰ ਉਨ੍ਹਾਂ ਨਾਲ ਮਤਰੇਈ ਮਾਂ ਤੋਂ ਵੀ ਮਾੜਾ ਸਲੂਕ ਕਰ ਰਹੀ ਹੈ। ਉਨ੍ਹਾਂ ਕੋਈ ਪੱਕੀ ਤਨਖਾਹ ਨਹੀ ਦਿੱਤੀ ਜਾ ਰਹੀ ਮਾਣ ਭੱਤਾ ਵੀ ਨਹੀ ਮਿਲ ਰਿਹਾ। ਜੇ ਮਿਲ ਰਹੇ ਹਨ ਤਾਂ ਮਹਿਕਮੇ ਦੇ ਅਫਸਰਾਂ ਦੇ ਸਰਕਾਰ ਦੇ ਸਿਰਫ ਝੂਠੇ ਲਾਅਰੇ ਤੇ ਸਿਰਫ ਲਾਅਰੇ। ਵਰਕਰਾਂ ਦਾ ਦੋਸ਼ ਹੈ ਕਿ ਇਕ ਪਾਸੇ ਪੰਜਾਬ ਨੂੰ ਸਵੱਛ ਬਣਾਉਣ ਵਾਲੇ ਸੈਕੜੇ ਵਰਕਰਾਂ ਬੇਰੋਜਗਾਰ ਕੀਤੇ ਜਾ ਰਹੇ ਹਨ ਦੂਜੇ ਪਾਸੇ ਸਰਕਾਰ ਨੌਜਵਾਨਾਂ ਤੋਂ ਰੋਜ਼ਗਾਰ ਖੋਹ ਕੇ ਨਵੀਆਂ ਭਰਤੀਆਂ ਕਰ ਰਹੀ ਹੈ। ਨੌਜਵਾਨ ਬੇਰੋਜ਼ਗਾਰ ਕੀਤੇ ਜਾ ਰਹੇ ਹਨ ਤੇ ਪਹਿਲਾਂ ਤੋਂ ਸੇਵਾਮੁਕਤ ਮੁਲਾਜਮਾਂ ਨੂੰ ਮੁੜ ਨੌਜਵਾਨਾਂ ਰੋਜ਼ਗਾਰ ਹੋ ਕੇ ਦਿੱਤਾ ਜਾ ਰਿਹਾ ਹੈ। ਹੁਣ ਜਦੋ ਪੂਰੇ ਪੰਜਾਬ ਦੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇ ਵਾਸਤੇ ਧਰਨੇ ਤੇ ਬੈਠ ਗਏ ਹਨ। ਅਜਿਹੇ ਵਿਚ ਪੰਜਾਬ ਸਰਕਾਰ ਵੱਡੇ ਦਬਾਅ ਵਿਚ ਦਿਖਾਈ ਦੇ ਰਹੀ ਹੈ। ਕਿਉਕਿ ਜੇ ਸਰਕਾਰ ਨੇ ਇਂਨ੍ਹਾਂ ਵਰਕਰਾਂ ਦੀ ਮੰਗਾਂ ਨਾਲ ਮੰਨੀਆਂ ਤਾ ਇਹ ਸੰਘਰਸ਼ ਦਿਨੋ ਦਿਨ ਵੱਡੇ ਸੰਘਰਸ਼ ਦਾ ਰੂਪ ਲੈਦਾ ਜਾਵੇਗਾ ਤੇ ਜਿਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਭੁਗਤਨਾ ਪਵੇਗਾ। ਕਿਉਕਿ ਵਰਕਰਾਂ ਦੇ ਧਰਨੇ ਤੇ ਬੈਠਣ ਕਾਰਨ ਪੂਰੇ ਪੰਜਾਬ ਵਿਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਪੂਰੀ ਤਰ੍ਹਾਂ ਨਾਲ ਠੱਪ ਹੋ ਜਾਵੇਗਾ। ਅਜਿਹੇ ਪੰਜਾਬ ਸਰਕਾਰ ਨੂੰ ਇਸ ਗੰਭੀਰ ਹੁੰਦੇ ਜਾ ਰਹੇ ਮੁੱਦੇ ਦਾ ਛੇਤੀ ਹੀ ਕੋਈ ਠੋਸ ਹੱਲ ਕੱਢਣਾ ਹੋਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *