ਐਸ. ਡੀ. ਕਾਲਜ ਦੀ ਸਿੱਖਿਆ ਦੇ ਖੇਤਰ ’ਚ ਆਰੰਭ ਤੋਂ ਹੀ ਮਿਸਾਲੀ ਕਾਰਗੁਜ਼ਾਰੀ : ਕੇਵਲ ਸਿੰਘ ਢਿੱਲੋਂ

ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ
ਬਰਨਾਲਾ, 7 ਫਰਵਰੀ, (ਰਣਜੀਤ ਸਿੰਘ ਸੰਧੂ) – ਇੱਥੋਂ ਦੇ ਐ¤ਸ. ਡੀ. ਕਾਲਜ ਨੇ ਜੋ ਵਿਕਾਸ ਕੀਤਾ ਹੈ, ਇਹ ਹੁਣ ਕਾਲਜ ਤੋਂ ਵਧ ਕੇ ਡੀਮਡ ਯੂਨੀਵਰਸਿਟੀ ਬਣਨ ਦੀ ਪੱਧਰ ਉ¤ਤੇ ਜਾ ਪਹੁੰਚਿਆ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਇੱਥੇ ਐ¤ਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਨ ਉਪਰੰਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੈਂ ਇਸ ਕਾਲਜ ਵਿਚ ਪੜ• ਕੇ ਅੱਗੇ ਵਧਿਆ ਹਾਂ ਅਤੇ ਕਾਲਜ ਦੀ ਤਰ•ਾਂ ਆਪਣੇ ਸ਼ਹਿਰ ਬਰਨਾਲਾ ਅਤੇ ਇਲਾਕੇ ਦੀ ਉ¤ਨਤੀ ਲਈ ਪ੍ਰਤੀਬੱਧ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਬਰਨਾਲਾ ਨੂੰ ਉ¤ਨਤ ਅਤੇ ਆਦਰਸ਼ ਜ਼ਿਲ•ਾ ਬਣਾਇਆ ਜਾਵੇਗਾ। ਇਸ ਬਾਰੇ ਉਹਨਾਂ ¦ਿਕ ਸੜਕਾਂ ਨੂੰ ਬਣਾਉਣ ਅਤੇ ਹੋਰ ਕਰਾਏ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਹ ਕਾਲਜ ਬਹੁਤ ਪੁਰਾਣਾ ਹੈ ਪਰ ਜੋ ਉ¤ਨਤੀ ਪ੍ਰਬੰਧਕ ਕਮੇਟੀ ਦੇ ਵਰਤਮਾਨ ਅਹੁਦੇਦਾਰਾਂ ਦੀ ਅਗਵਾਈ ਵਿਚ ਕੀਤੀ ਹੈ, ਉਹ ਮਿਸਾਲੀ ਹੈ। ਇਸ ਕਾਲਜ ਨੇ ਇਸ ਇਲਾਕੇ ਦੇ ਪੜ•ਾਈ ਪੱਖੋਂ ਪਛੜੇਪਣ ਦੇ ਰੂਪ ਨੂੰ ਬਦਲਣ ਵਿਚ ਨੁਮਾਇਆ ਹਿੱਸਾ ਪਾਇਆ।
ਪਹਿਲਾਂ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਵਿੱਦਿਅਕ ਅਦਾਰਿਆਂ ਵਲੋਂ ਮੁੱਖ ਮਹਿਮਾਨ ਸ੍ਰੀ ਢਿੱਲੋਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਸ੍ਰੀ ਢਿੱਲੋਂ ਨੇ ਬਰਨਾਲਾ ਦੀ ਜ਼ਿਲ•ਾ ਬਹਾਲੀ ਲਈ ਬਾਰਾਂ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਨੁਮਾਇਆ ਰੋਲ ਅਦਾ ਕੀਤਾ ਸੀ, ਉ¤ਥੇ ਇਹਨਾਂ ਐ¤ਸ. ਡੀ. ਕਾਲਜ ਦੀ ਉ¤ਨਤੀ ਲਈ ਸਦਾ ਸਾਥ ਦਿੱਤਾ ਤੇ ਆਪਣੇ ਪਾਸੋਂ ਵੀ ਮਾਇਕ ਸਹਾਇਤਾ ਕੀਤੀ। ਇਸ ਲਈ ਬੀ. ਫ਼ਾਰਮੇਸੀ ਵਿੰਗ ਦੀ ਨਵੀਂ ਬਿਲਡਿੰਗ ਇਹਨਾਂ ਦੇ ਬਾਬਾ ਜੀ ਸਰਦਾਰ ਭੰਤਾ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ। ਸ੍ਰੀ ਸ਼ਰਮਾ ਨੇ ਸ੍ਰੀ ਢਿੱਲੋਂ ਨਾਲ ਬਿਤਾਏ ਵਿਦਿਆਰਥੀ ਜੀਵਨ ਅਤੇ ਕਾਲਜ ਦੇ ਉ¤ਨਤੀ ਦੇ ਕੰਮਾਂ ਵਿਚ ਦਿੱਤੇ ਸਹਿਯੋਗ ਦਾ ਵੀ ਜ਼ਿਕਰ ਕੀਤਾ।
ਸਮਾਗਮ ਦੇ ਧੰਨਵਾਦੀ ਸ਼ਬਦ ਕਹਿੰਦਿਆਂ ਵਿੱਦਿਅਕ ਅਦਾਰੇ ਦੇ ਡਾਇਰੈਕਟਰ ਅਤੇ ਸ੍ਰੀ ਢਿੱਲੋਂ ਦੇ ਅਧਿਆਪਕ ਰਹੇ ਪ੍ਰੋ. ਹਰਦਿਆਲ ਸਿੰਘ ਅੱਤਰੀ ਨੇ ਕਿਹਾ ਕਿ ਵਿਰਲੇ ਹੀ ਲੋਕ ਕੇਵਲ ਢਿੱਲੋਂ ਵਰਗਾ ਜਜ਼ਬਾ ਰੱਖਦੇ ਹਨ। ਸੰਸਥਾ ਨੂੰ ਆਪਣੇ ਇਸ ਪੁਰਾਣੇ ਹੋਣਹਾਰ ਵਿਦਿਆਰਥੀ ’ਤੇ ਹਮੇਸ਼ਾ ਮਾਣ ਰਿਹਾ ਹੈ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਉਪ ਪ੍ਰਧਾਨ ਨਰੇਸ਼ ਕੁਮਾਰ ਸਿੰਗਲਾ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ, ਜ਼ਿਲ•ਾ ਕਾਂਗਰਸ ਪ੍ਰਧਾਨ ਮੱਖਣ ਸ਼ਰਮਾ, ਸਿਆਸੀ ਸਕੱਤਰ ਗੁਰਜੀਤ ਬਰਾੜ, ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ, ਬਾਕੀ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ, ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *