ਸਿਹਤ ਮੰਤਰੀ ਪੰਜਾਬ ਵਲੋਂ ਪੁਨਰਜੋਤ ਗੁਲਦਸਤਾ ਦਾ ਵਿਸ਼ੇਸ਼ ਅੰਕ ਰਿਲੀਜ਼

ਫਗਵਾੜਾ 07 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਤਿਕਾਰਯੋਗ ਬ੍ਰਹਮ ਮਹਿੰਦਰਾ ਜੀ, ਸਿਹਤ ਮੰਤਰੀ ਪੰਜਾਬ ਨੇ ਪੁਨਰਜੋਤ ਗੁਲਦਸਤਾ ਮੈਗਜ਼ੀਨ ਦਾ ਵਿਸ਼ੇਸ਼ ਅੰਕ ਚੰਡੀਗੜ ਵਿੱਚ ਆਪਣੇ ਸਰਕਾਰੀ ਨਿਵਾਸ ਸਥਾਨ ਤੇ ਰਿਲੀਜ਼ ਕੀਤਾ। ਪੁਨਰਜੋਤ ਗੁਲਦਸਤਾ ਦੇ ਚੀਫ ਐਡੀਟਰ ਅਤੇ ਆਈ ਬੈਂਕ ਦੇ ਡਾਇਰੈਕਟਰ ਡਾਕਟਰ ਰਮੇਸ਼ ਜੀ ਦੀ ਅਗਵਾਈ ਵਿੱਚ 25 ਸਾਲਾਂ ਦੇ ਸੇਵਾ ਦੇ ਸਫਰ ਨੂੰ ਬਹੁਤ ਖੂਬੀ ਨਾਲ ਅੰਕਿਤ ਕੀਤਾ ਗਿਆ ਹੈ। ਸਿਹਤ ਮੰਤਰੀ ਵਲੋਂ ਪੁਨਰਜੋਤ ਦੀ ਪੂਰੀ ਟੀਮ ਨੂੰ ਇਸ ਮੌਕੇ ‘ਤੇ ਵਧਾਈ ਦਿੱਤੀ ਗਈ ਅਤੇ 5000 ਪੁਤਲੀਆਂ ਮੁਫਤ ਵਿੱਚ ਪਾਉਣ ਵਾਲੀ ਉੱਤਰੀ ਭਾਰਤ ਦੀ ਆਈ ਬੈਂਕ ਦੀ ਸੇਵਾ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਡਾਕਟਰੀ ਕਿੱਤੇ ਦੇ ਨਾਲ ਮਾਨਵਤਾ ਦੀ ਨਿਸ਼ਕਾਮ ਸੇਵਾ ਬਹੁਤ ਹੀ ਉੱਤਮ ਕਰਮ ਹੈ । ਪੁਨਰਜੋਤ ਸੰਸਥਾ ਲੋਕਾਂ ਨੂੰ ਅੱਖਾਂ, ਖੂਨ, ਸਰੀਰ ਅਤੇ ਅੰਗਦਾਨ ਕਰਨ ਲਈ ਪ੍ਰੇਰਦੀ ਹੈ ਅਤੇ ਇਹ ਮੈਗਜ਼ੀਨ ਅੱਖਦਾਨੀ ਪਰਿਵਾਰਾਂ ਨੂੰ ਸਮਰਪਿਤ ਹੈ। ਸੁਸਾਇਟੀ ਵਲੋਂ ਮੁਫਤ ਵਿੱਚ ਕੋਰਨੀਆ ਟਰਾਂਸਪਲਾਂਟ ਦੇ ਨਾਲ ਨਾਲ ਸੇਵਾ ਦੇ ਕਈ ਪ੍ਰੋਜੈਕਟ ਜਿਵੇਂ ਲੋੜਵੰਦ ਵਿਦਿਆਰਥੀਆਂ ਲਈ ਫਰੀ ਬੁੱਕ ਬੈਂਕ, ਨੇਤਰਹੀਣ ਅਤੇ ਵਿਕਲਾਂਗ ਵਿਦਿਆਰਥੀਆਂ ਦੀ ਸਹਾਇਤਾ, ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ, ਫਰੀ ਅੱਖਾਂ ਅਤੇ ਮੈਡੀਕਲ ਕੈਂਪ, ਗਰੀਬ ਬੱਚਿਆਂ ਨੂੰ ਸਲੱਮ ਵਿੱਚ ਪੜਾਉਣਾ, ਉਹਨਾਂ ਲਈ ਸਾਫ ਪਾਣੀ, ਵਰਦੀਆਂ, ਰੋਸ਼ਨੀ ਦਾ ਪ੍ਰਬੰਧ ਕਰਨਾ ਅਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਪੌਦੇ ਲਾਉਣਾ ਆਦਿ ਸ਼ੁਰੂ ਕੀਤੇ ਗਏ ਹਨ। ਡਾਕਟਰ ਤਜਿੰਦਰ ਸਿੰਘ ਚੇਅਰਮੈਨ ਹੋਮਿਓਪੈਥੀ ਕੋਂਸਲ ਵਲੋਂ ਵੀ ਪੁਨਰਜੋਤ ਆਈ ਬੈਂਕ ਦੇ ਜਾਗਰੂਕਤਾ ਉੱਦਮ ਦੀ ਸਰਾਹਨਾ ਕੀਤੀ ਗਈ।ਪੁਨਰਜੋਤ ਦੇ ਆਨਰੇਰੀ ਸੈਕਟਰੀ ਸੁਭਾਸ਼ ਮਲਿਕ ਅਤੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਸਿਹਤ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਂਉਦੇ ਪੁਤਲੀਆਂ ਦੇ ਮਰੀਜ਼ਾਂ ਨੂੰ ਪੁਨਰਜੋਤ ਆਈ ਬੈਂਕ ਕੋਲ ਭੇਜਿਆ ਜਾਵੇ ਤਾਂ ਜੋ ਉਹਨਾਂ ਦਾ ਮੁਫਤ ਟਰਾਂਸਪਲਾਂਟ ਕੀਤਾ ਜਾਵੇ। ਡਾਕਟਰ ਰਮੇਸ਼ ਵਲੋਂ ਇਸ ਮੈਗਜ਼ੀਨ ਨੂੰ ਤਿਆਰ ਕਰਨ ਵਾਲੀ ਸਾਰੀ ਸੇਵਾ ਦੀ ਟੀਮ ਦਾ ਵੀ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *