ਆਈ.ਐਮ.ਏ. ਫਗਵਾੜਾ ਨੇ ਐਲ.ਪੀ.ਯੂ. ’ਚ ਮਨਾਇਆ ਵਰਲਡ ਕੈਂਸਰ ਜਾਗਰੁਕਤਾ ਦਿਵਸ

* ਮੋਟਾਪਾ ਬਣ ਸਕਦਾ ਹੈ ਗਿਆਰਾਂ ਤਰ•ਾਂ ਦੇ ਕੈਂਸਰ ਦੀ ਵਜ•ਾ
ਫਗਵਾੜਾ 7 (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਆਈ.ਐਮ.ਏ. ਫਗਵਾੜਾ ਵਲੋਂ ਸ਼ਾਖਾ ਪ੍ਰਧਾਨ ਡਾ. ਐਸ. ਰਾਜਨ ਦੀ ਅਗਵਾਈ ਹੇਠ ਵਰਲਡ ਕੈਂਸਰ ਜਾਗਰੁਕਤਾ ਦਿਵਸ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ (ਐਲ.ਪੀ.ਯੂ.) ਵਿਖੇ ਮਨਾਇਆ ਗਿਆ। ਇਸ ਸਬੰਧੀ ਆਯੋਜਿਤ ਸਮਾਗਮ ਵਿਚ ਬਤੌਰ ਮੁ¤ਖ ਬੁਲਾਰੇ ਲੁਧਿਆਣਾ ਤੋਂ ਕੈਂਸਰ ਸੁਪਰ ਸਪੈਸ਼ਲਿਸਟ ਡਾ. ਨਵਦੀਪ ਸਿੰਘ ਸ਼ਾਮਲ ਹੋਏ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪੋ ਆਪਣੇ ਮਾਪਿਆਂ ਅਤੇ ਸਮਾਜ ਨੂੰ ਕੈਂਸਰ ਵਰਗੀ ਮਾਰੂ ਬਿਮਾਰੀ ਬਾਰੇ ਜਾਗਰੁਕ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਬਿਮਾਰੀ ਬਹੁਤ ਹੀ ਤੇਜ ਰਫਤਾਰ ਨਾਲ ਦਿਨ ਪ੍ਰਤੀ ਦਿਨ ਸਮਾਜ ਵਿਚ ਫੈਲ ਰਹੀ ਹੈ ਜਿਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜੰਕ ਫੂਡ ਅਤੇ ਮਿਠਾਈਆਂ ਨੂੰ ਅਲਵਿਦਾ ਕਹਿ ਕੇ ਵਧੇਰੇ ਫਾਈਬਰ ਵਾਲੇ ਖਾਦ ਪਦਾਰਥਾਂ ਜਿਵੇਂ ਫਲ-ਫਰੂਟ ਅਤੇ ਸਲਾਦ ਨੂੰ ਆਪਣੇ ਖਾਣੇ ਵਿਚ ਸ਼ਾਮਲ ਕੀਤਾ ਜਾਵੇ ਤਾਂ ਕੈਂਸਰ ਤੋਂ ਕਾਫੀ ਹਦ ਤਕ ਬਚਾਅ ਹੋ ਸਕਦਾ ਹੈ। ਵ¤ਖ-ਵ¤ਖ ਬੁਲਾਰਿਆਂ ਨੇ ਕਿਹਾ ਕਿ ਮੋਟਾਪਾ ਗਿਆਰਾਂ ਤਰ•ਾਂ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਉਹਨਾਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਬ¤ਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਐਚ.ਵੀ.ਪੀ. ਟੀਕਾਕਰਣ ਕਰਵਾਉਣ। ਅਖੀਰ ਵਿਚ ਆਈ.ਐਮ.ਏ. ਦੀ ਟੀਮ ਅਤੇ ਡਾ. ਨਵਦੀਪ ਸਿੰਘ ਨੂੰ ਡਾ. ਮੋਨਿਕਾ ਗੁਲਾਟੀ ਡੀਨ ਫਰਮਾਸਿਟੀਕਲ ਬ੍ਰਾਂਚ ਐਲ.ਪੀ.ਯੂ. ਅਤੇ ਡਾ. ਰਮੇਸ਼ ਅਰੋੜਾ ਵਲੋਂ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਆਈ.ਐਮ.ਏ. ਦੀ ਆਨਰਰੀ ਸਕ¤ਤਰ ਡਾ. ਮਮਤਾ ਗੌਤਮ, ਡਾ. ਅਮਿਤ ਸ਼ਰਮਾ, ਡਾ. ਜਸਜੀਤ ਸਿੰਘ, ਡਾ. ਤੁਸ਼ਾਰ ਅ¤ਗਰਵਾਲ, ਡਾ. ਰਾਜਿੰਦਰ ਕੁਮਾਰ ਆਦਿ ਤੋਂ ਇਲਾਵਾ ਐਲ.ਪੀ.ਯੂ. ਦੇ ਵਿਦਿਆਰਥੀ ਵ¤ਡੀ ਗਿਣਤੀ ਵਿਚ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *