ਖ਼ਾਲਸਾ ਕਾਲਜ ਡੁਮੇਲੀ ਵਿਖੇ ‘ਪੰਜਾਬ ਦੇ ਕਿਰਸਾਨੀ ਸੰਕਟ’ ਵਿਸ਼ੇ ਉੱਪਰ ਇੱਕ ਰੋਜ਼ਾ ਕੌਮੀ ਪੱਧਰ ਦੀ ਕਾਨਫ਼ਰੰਸ ਕਰਵਾਈ

ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣਾ ਅਤੇ ਉਹਨਾਂ ਦੇ ਹੱਲਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ- ਡਾ. ਜਤਿੰਦਰ ਸਿੰਘ ਸਿੱਧੂ
ਕਿਸਾਨ ਕਰਜ਼ੇ ਦੇ ਬੋਝ ਕਾਰਨ ਆਤਮ-ਹੱਤਿਆਵਾਂ ਕਰ ਰਹੇ ਹਨ, ਇਹਨਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ- ਡਾ. ਗਿਆਨ ਸਿੰਘ
ਫਗਵਾੜਾ 07 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸ਼੍ਰੋਮਣੀ ਗੁਰਦੁਆਰਾ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪਿੰ੍ਰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਅਗਵਾਈ ਅਤੇ ਕੋ-ਆਰਡੀਨੇਟਰ ਪ੍ਰੋ. ਪਰਮਜੀਤ ਕੌਰ ਜੀ ਦੀ ਦੇਖ-ਰੇਖ ਹੇਠ ਅਰਥ-ਸ਼ਾਸਤਰ ਅਤੇ ਕਾਮਰਸ ਵਿਭਾਗ ਵਲੋਂ ‘ਪੰਜਾਬ ਦੇ ਕਿਰਸਾਨੀ ਸੰਕਟ’ ਵਿਸ਼ੇ ਉੱਪਰ ਇੱਕ ਰੋਜ਼ਾ ਕੌਮੀ ਪੱਧਰ ਦੀ ਕਾਨਫ਼ਰੰਸ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਡਾ. ਜਤਿੰਦਰ ਸਿੰਘ ਸਿੱਧੂ, ਡਾਇਰੈਕਟਰ, ਡਾਇਰੈਕਟੋਰੇਟ ਆਫ਼ ਐਜ਼ੁਕੇਸ਼ਨ, ਐੱਸ.ਜੀ.ਪੀ.ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਆਪਣੇ ਪੂੰਜੀਗਤ ਲੈਕਚਰ ਵਿਚ ਕਿਰਸਾਨੀ ਜੀਵਨ ਤੇ ਵਿਸ਼ੇਸ਼ ਝਾਤ ਪਾਈ ਤੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਸਾਨ ਜੋ ਕਿ ਸਾਡੇ ਦੇਸ਼ ਦੇ ਆਧਾਰ ਅਤੇ ਅੰਨ ਦਾਤਾ ਮੰਨੇ ਜਾਂਦੇ ਹਨ, ਉਹ ਅੱਜ ਆਪ ਕਈ ਸਮੱਸਿਆਵਾਂ ਨਾਲ ਘਿਰੇ ਹੋਏ ਹਨ, ਇਹਨਾਂ ਸਮੱਸਿਆਵਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਦੇਸ਼ ਦਾ ਵਿਕਾਸ ਅਤੇ ਤਰੱਕੀ ਕੀਤੀ ਜਾ ਸਕੇ। ਇਸ ਮੌਕੇ ਸ. ਸਰਵਣ ਸਿੰਘ ਕੁਲਾਰ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਸਾਨਾਂ ਨੂੰ ਜੋ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਕਿਹਾ ਕਿ ਇਹ ਕਾਲਜ ਪਿੰ੍ਰਸੀਪਲ ਸਾਹਿਬ ਜੀ ਦੀ ਅਗਵਾਈ ਹੇਠ ਬਹੁਤ ਤਰੱਕੀ ਕਰ ਰਿਹਾ ਹੈ ਅਤੇ ਉਹਨਾਂ ਇਸ ਕਾਨਫ਼ਰੰਸ ਦੀ ਵੀ ਬਹੁਤ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸ. ਜਰਨੈਲ ਸਿੰਘ ਵਾਹਿਦ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ, ਮਾਰਕਫੈਡ ਪੰਜਾਬ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁਹੁੰਚੇ। ਇਸ ਮੌਕੇ ਉਹਨਾਂ ਆਪਣੇ ਅਣਮੁੱਲੇ ਲੈਕਚਰ ਵਿਚ ਕਿਹਾ ਕਿ ਇਹ ਕਾਨਫ਼ਰੰਸ ਬਹੁਤ ਹੀ ਸ਼ਲਾਘਾਣੋਗ ਹੈ, ਜਿਸ ਨਾਲ ਕਿਸਾਨ ਆਪਣੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਯੋਗ ਬਣਨਗੇ ਅਤੇ ਅੱਗੇ ਤੋਂ ਸੁਝਾਰੂ ਫ਼ੈਸਲੇ ਲੈਣ ਦੇ ਯੋਗ ਹੋ ਜਾਣਗੇ। ਇਸ ਤੋਂ ਇਲਾਵਾ ਡਾ. ਗਿਆਨ ਸਿੰਘ ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਕੂੰਜੀਵੰਤ, ਖੋਜ-ਭਰਪੂਰ ਅਤੇ ਵਡਮੁੱਲੇ ਲੈਕਚਰ ਵਿਚ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਕਰਜ਼ੇ ਦੇ ਬੋਝ ਕਾਰਨ ਆਤਮ-ਹੱਤਿਆਵਾਂ ਕਰ ਰਹੇ ਹਨ, ਉਹਨਾਂ ਨੂੰ ਆਪਣੀ ਫ਼ਸਲ ਦਾ ਬਣਦਾ ਮੁੱਲ ਨਹੀਂ ਮਿਲਦਾ, ਜਿਸ ਕਾਰਨ ਉਹ ਕਰਜ਼ੇ ਦੇ ਬੋਝ ਹੇਠ ਦੱਬੇ ਜਾਂਦੇ ਹਨ, ਜੋ ਫਿਰ ਉਹਨਾਂ ਨੂੰ ਆਪਣੇ ਜੀਵਨ ਸਮਾਪਤੀ ਵੱਲ ਲੈ ਜਾਂਦਾ ਹੈ। ਇਸ ਲਈ ਇਹਨਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਕਈ ਸਮੱਸਿਆਵਾਂ ਦੇ ਸੰਭਾਵਤ ਹੱਲਾਂ ਨਾਲ ਵੀ ਜਾਣੂ ਕਰਵਾਇਆ। ਇਸ ਮੌਕੇ ਕਾਲਜ ਪਿੰ੍ਰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਨੇ ਕਿਹਾ ਕਿ ਕਾਨਫ਼ਰੰਸ ਕਰਵਾਉਣ ਦਾ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਹਰ ਇਕ ਪੱਖ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਹਨਾਂ ਦਾ ਬਹੁ-ਪੱਖੀ ਵਿਕਾਸ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦਾ ਅੰਨ-ਦਾਤਾ ਹੈ। ਇਸ ਲਈ ਉਹਨਾਂ ਨੂੰ ਜਿਹੜੇ ਵੀ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਬਾਰੇ ਅਤੇ ਉਹਨਾਂ ਦੇ ਸੰਭਾਵਤ ਹੱਲਾਂ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਉਹਨਾਂ ਸਾਰਿਆਂ ਨੂੰ ਕਾਲਜ ਦੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਡਾ. ਆਰ.ਕੇ. ਮਹਾਜਨ, ਪ੍ਰੋਫੈਸਰ, ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਖੇਤਰੀ ਕੇਂਦਰ ਬਠਿੰਡਾ, ਡਾ. ਜੁਝਾਰ ਸਿੰਘ ਮੁੱਖੀ ਖੇਤੀਬਾੜੀ ਵਿਭਾਗ ਸ੍ਰੀ ਅਨੰਦਪੁਰ ਸਾਹਿਬ, ਡਾ. ਬਿਕਮਰਜੀਤ ਸਿੰਘ ਸੰਧੂ ਮਾਤਾ ਗੁਜਰੀ ਕਾਲਜ ਫ਼ਹਿਤਗੜ੍ਹ ਸਾਹਿਬ, ਡਾ. ਜਸਵੀਰ ਸਿੰਘ ਪਿੰ੍ਰਸੀਪਲ ਖ਼ਾਲਸਾ ਕਾਲਜ ਬੰਗਾ, ਡਾ. ਜਸਦੀਪ ਸਿੰਘ ਤੂਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਮਹਿਲ ਸਿੰਘ ਪਿੰ੍ਰਸੀਪਲ ਖ਼ਾਲਸ ਕਾਲਜ ਅੰਮ੍ਰਿਤਸਰ, ਡਾ. ਕਮਲਜੀਤ ਸਿੰਘ ਡੀ.ਏ.ਵੀ ਕਾਲਜ ਨਕੋਦਰ, ਡਾ. ਫੁਲਵਿੰਦਰ ਸਿੰਘ ਖ਼ਾਲਸਾ ਕਾਲਜ ਸਤਲਾਨੀ ਸਾਹਿਬ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਕਿਰਸਾਨੀ ਜੀਵਨ ਦੀਆਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਹਨਾਂ ਤੋਂ ਇਲਾਵਾ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਅਤੇ ਇੰਸਟੀਚਿਊਟਾਂ ਤੋਂ ਆਏ ਖੋਜਵੰਤ ਬੁਲਾਰਿਆਂ ਦੁਆਰਾ ਵੀ ‘ਪੰਜਾਬ ਦੇ ਕਿਰਸਾਨੀ ਸੰਕਟ’ ਵਿਸ਼ੇ ਨਾਲ ਸਬੰਧੰਤ ਵੱਖ-ਵੱਖ ਉਪ-ਵਿਸ਼ਿਆਂ ਉੱਪਰ 100 ਤੋਂ ਵੀ ਵੱਧ ਪਰਚੇ ਪੜ੍ਹੇ ਗਏ। ਕਾਨਫ਼ਰੰਸ ਦੀ ਸ਼ੁਰੂਆਤ ਵਿੱਚ ਪ੍ਰੋ. ਦਮਨਜੀਤ ਕੌਰ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਆਏ ਹੋਏ ਮਹਿਮਾਨਾਂ ਦੁਆਰਾ ਸ਼ਮਾ ਰੌਸ਼ਨ ਕੀਤੀ ਗਈ ਅਤੇ ਫਿਰ ਸ਼ਬਦ ਗਾਇਨ ਰਾਹੀਂ ਕਾਨਫ਼ਰੰਸ ਦਾ ਹਰਸ਼ੋ-ਹੁਲਾਸ ਨਾਲ ਉਦਘਾਟਨ ਕੀਤਾ ਗਿਆ। ਇਸ ਕਾਨਫ਼ਰੰਸ ਵਿਚ ਸ. ਪਰਮਜੀਤ ਸਿੰਘ ਖੇਤੀਬਾੜੀ ਅਫ਼ਸਰ, ਰਾਮ ਲੁਭਾਇਆ ਖੇਤੀਬਾੜੀ ਅਫ਼ਸਰ, ਸ. ਸੁਰਜੀਤ ਸਿੰਘ ਮਸੂਤਾ ਪ੍ਰਧਾਨ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਭੂੰਗਰਨੀ, ਬੀ.ਡੀ. ਵਰਮਾ ਮੈਨੇਜਿੰਗ ਡਾਇਰੈਕਟਰ ਵਾਹਿਦ ਅਤੇ ਸੰਧਰ ਸ਼ੂਗਰ ਮਿੱਲ, ਸ੍ਰੀ ਰੋਹਿਤ ਬਾਂਸਲ ਅਫ਼ਸਰ ਮੱਛੀ ਪਾਲਣ ਵਿਭਾਗ, ਡਾ. ਸੁਖਦੀਪ ਸਿੰਘ ਹੁੰਦਲ ਅਫ਼ਸਰ ਬਾਗਬਾਨੀ ਪੰਜਾਬ, ਬਾਬਾ ਗੁਰਨਾਮ ਸਿੰਘ ਜੀ ਰਾਮਪੁਰ ਖੇੜਾ, ਸ. ਗੁਰਮੀਤ ਸਿੰਘ ਰੱਤੂ ਸੰਪਾਦਕੀ ਵਿਭਾਗ ਰੋਜ਼ਾਨਾ ਅਜੀਤ ਜਲੰਧਰ, ਸ. ਪਰਮਿੰਦਰ ਸਿੰਘ ਸਿਰਮੌਰ ਭਾਸ਼ਾ ਵਿਗਿਆਨੀ, ਸ. ਤਾਰਜਨ ਸਿੰਘ ਬਿਨਿੰਗ, ਸ. ਗਗਨਦੀਪ ਸਿੰਘ ਬਸਰਾ, ਡਾ. ਬਲਵੀਰ ਸਿੰਘ, ਸ. ਬਹਾਦਰ ਸਿੰਘ ਸਾਬਕਾ ਸਰਪੰਚ ਡੁਮੇਲੀ, ਸ. ਮਹਿੰਦਰ ਸਿੰਘ ਦੁਸਾਂਝ, ਸ. ਮਨਜੀਤ ਸਿੰਘ, ਸਰਪੰਚ ਤਰਸੇਮ ਸਿੰਘ ਡਾਂਡੀਆ, ਸ. ਸੁਖਦੇਵ ਸਿੰਘ ਬੱਢੋ ਉੱਘੇ ਸਮਾਜ ਸੇਵਕ, ਸੰਤ ਬਾਬਾ ਪ੍ਰੀਤਮ ਸਿੰਘ ਜੀ, ਸ. ਗੁਰਦੀਪ ਸਿੰਘ ਨਿੱਝਰ, ਸ. ਅਮਰੀਕ ਸਿੰਘ ਨਿੱਝਰ, ਸ. ਜਗਦੀਪ ਸਿੰਘ ਦੀਪਾ, ਗੁਰਸ਼ਿੰਦਰ ਸਿੰਘ ਸਾਬਕਾ ਸਰਪੰਚ ਰਿਹਾਣਾ ਜੱਟਾਂ, ਸ. ਪਰਮਜੀਤ ਸਿੰਘ ਸੰਘਾ ਭਬਿਆਣਾ, ਬੂਟਾ ਰਾਮ ਸਰਪੰਚ ਡੁਮੇਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਕਾਨਫ਼ਰੰਸ ਦੇ ਕੋ-ਆਰਡੀਨੇਟਰ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਗੁਰਧਿਆਨ ਕੁਮਾਰ ਵੀ ਹਾਜ਼ਰ ਸਨ। ਸਟੇਜ਼ ਸੈਕਟਰੀ ਦੀ ਭੂਮਿਕਾ ਪ੍ਰੋ. ਸਰਬਜੀਤ ਕੌਰ ਅਤੇ ਪ੍ਰੋ. ਉਮਾ ਦੁਆਰਾ ਬਾਖੂਬੀ ਨਿਭਾਈ ਗਈ। ਇਸ ਮੌਕੇ ਸਮੂਹ ਕਾਲਜ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *